Punjab

ਪਰਿਵਾਰ ਦਾ ਦਰਦ ਵੇਖ ਕੇ ਸਪੀਕਰ ਸੰਧਵਾਂ ਦੀ ਅੱਖ ‘ਚ ਹੰਝੂ ! ਕਿਹਾ ਪੂਰਾ ਹਿਸਾਬ ਹੋਵੇਗਾ ਨਹੀਂ !

ਬਿਊਰੋ ਰਿਪੋਰਟ : ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅੱਖਾਂ ਉਸ ਵੇਲੇ ਹੰਝੂਆਂ ਨਾਲ ਭਰ ਗਈ ਜਦੋਂ ਫਰੀਦਕੋਟ ਦੇ ਜਲਾਲੇਆਨਾ ਰੋਡ ‘ਤੇ ਉਹ ਇੱਕ ਪਰਿਵਾਰ ਨੂੰ ਮਿਲੇ । ਦਰਅਸਲ ਸੰਧਵਾਂ 3 ਦਿਨ ਪਹਿਲਾਂ ਨਸ਼ੇ ਦੀ ਓਵਰ ਡੋਜ਼ ਦੇ ਨਾਲ 28 ਸਾਲ ਦੇ ਗਗਨਦੀਪ ਦੀ ਮੌਤ ਤੋਂ ਬਾਅਦ ਉਸ ਦੇ ਘਰ ਸ਼ੋਕ ਜਤਾਉਣ ਲਈ ਪਰਿਵਾਰ ਨੂੰ ਮਿਲਣ ਪਹੁੰਚੇ ਸਨ । ਇਸ ਦੌਰਾਨ ਉਹ ਘਰ ਦੀ ਹਾਲਤ ਵੇਖ ਕੇ ਹੈਰਾਨ ਹੋ ਗਏ ਅਤੇ ਭਾਵੁਕ ਹੋ ਗਏ

ਪਰਿਵਾਰ ਨੇ ਦੱਸੀ ਆਰਥਿਕ ਹਾਲਤ

ਪੀੜ੍ਹਤ ਪਰਿਵਾਰ ਨੇ ਵਿਧਾਨਸਭਾ ਦੇ ਸਪੀਕਰ ਨੂੰ ਆਪਣੇ ਘਰ ਦੀ ਆਰਥਿਕ ਹਾਲਤ ਦੱਸੀ,ਘਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਿਲ ਨਾਲ ਚੱਲ ਰਿਹਾ ਸੀ,ਪੁੱਤਰ ਨਸ਼ੇ ਦਾ ਆਦੀ ਸੀ ਇਸ ਲਈ ਘਰ ਵਿੱਚ ਕੋਈ ਪੈਸਾ ਨਹੀਂ ਬਚਿਆ। ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਉਹ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ। ਪੁਲਿਸ ਨੇ ਓਵਰ ਡੋਜ਼ ਨਾਲ ਨੌਜਵਾਨ ਦੀ ਮੌਤ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ,ਪਰ ਇਸੇ ਇਲਾਕੇ ਵਿੱਚ ਇੱਕ ਕੁੜੀ ਸਮੇਤ 3 ਨੌਜਵਾਨਾਂ ਦੀ ਜਾਨ ਨਸ਼ੇ ਨਾਲ ਜਾ ਚੁੱਕੀ ਹੈ, ਜੋ ਕਿ ਪ੍ਰਸ਼ਾਸਨ ‘ਤੇ ਵੱਡੇ ਸਵਾਲ ਖੜੇ ਕਰ ਰਿਹਾ ਹੈ। ਸੰਧਵਾਂ ਨੇ ਕਿਹਾ ਪਿਛਲੀ ਸਰਕਾਰਾਂ ਦੀ ਨੀਤੀਆਂ ਦੀ ਵਜ੍ਹਾ ਕਰਕੇ ਪੰਜਾਬ ਵਿੱਚ ਨਸ਼ਾ ਖਤਮ ਨਹੀਂ ਸਕਿਆ ਹੈ ਪਰ ਉਨ੍ਹਾਂ ਦੀ ਸਰਕਾਰ ਨਸ਼ੇ ਨੂੰ ਲੈਕੇ ਸਖਤ ਹੈ ਅਤੇ ਪੰਜਾਬੀਆਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਜੋ ਵੀ ਨਸ਼ਾ ਵੇਚੇਗਾ ਉਸ ਦਾ ਅੰਜਾਮ ਬੁਰਾ ਹੋਵੇਗਾ । ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਛੱਡਿਆ ਨਹੀਂ ਜਾਵੇਗਾ ।