ਬਿਉਰੋ ਰਿਪੋਰਟ – ਸਪੇਨ (Spain) ਵਿਚ ਕੁਦਰਤੀ ਨੇ ਤਬਾਹੀ ਮਚਾਈ ਹੋਈ ਹੈ। ਇਸ ਸਮੇ ਸਪੇਨ ਭਿਆਨਕ ਹੜ੍ਹਾਂ ਦੀ ਮਾਰ ਹੇਠਾਂ ਹੈ। ਹੁਣ ਤੱਕ ਹੜ੍ਹਾਂ ਕਾਰਨ 158 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਅਤੇ 155 ਲੋਕਾਂ ਦੀ ਮੌਤ ਦੀ ਪੁਸ਼ਟੀ ਵੀ ਹੋ ਗਈ ਹੈ ਅਤੇ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਸਿਰਫ ਅੱਠ ਘੰਟਿਆਂ ‘ਚ ਵੈਲੈਂਸੀਆ ‘ਚ 12 ਇੰਚ ਮੀਂਹ ਪਿਆ। ਵੈਲੈਂਸੀਆ ਵਿੱਚ ਸਾਲ ਭਰ ਵਿੱਚ ਇੰਨੀ ਜ਼ਿਆਦਾ ਬਾਰਿਸ਼ ਹੁੰਦੀ ਹੈ। ਭਾਰੀ ਮੀਂਹ ਕਾਰਨ ਅਚਾਨਕ ਹੜ੍ਹ ਆ ਗਏ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦਾ ਮੌਕਾ ਨਹੀਂ ਮਿਲਿਆ। ਵੈਲੇਂਸੀਆ ਮੈਡੀਟੇਰੀਅਨ ਤੱਟ ‘ਤੇ ਸਥਿਤ ਹੈ. ਇੱਥੇ ਲਗਭਗ 50 ਲੱਖ ਲੋਕ ਰਹਿੰਦੇ ਹਨ।
ਸਪੇਨ ਦੇ ਹਾਲੀਆ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਹੜ੍ਹਾਂ ਕਾਰਨ ਇੰਨੇ ਲੋਕਾਂ ਦੀ ਮੌਤ ਹੋਈ ਹੈ। ਬੀਬੀਸੀ ਮੁਤਾਬਕ ਇਸ ਤੋਂ ਪਹਿਲਾਂ ਸਭ ਤੋਂ ਵੱਡਾ ਹੜ੍ਹ ਸਪੇਨ ਵਿੱਚ ਸਾਲ 1973 ਵਿੱਚ ਆਇਆ ਸੀ। ਫਿਰ 150 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 1957 ਵਿਚ ਵੈਲੇਸੀਆ ਸ਼ਹਿਰ ਵਿਚ ਭਿਆਨਕ ਹੜ੍ਹ ਆਇਆ ਸੀ, ਜਿਸ ਵਿਚ 81 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ – ਸੰਸਦ ਮੈਂਬਰ ਨੇ ਹਰਾਇਆ ਡੇਂਗੂ! ਚੋਣ ਅਖਾੜੇ ‘ਚ ਨਿੱਤਰੇ