ਬਿਊਰੋ ਰਿਪੋਰਟ : ਕੇਂਦਰੀ ਸੜਕ ਆਵਾਜਾਹੀ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ ਪੈਟਰੋਲ 15 ਰੁਪਏ ਫੀ ਲੀਟਰ ਮਿਲੇਗਾ, ਇਹ ਸਭ ਕੁਝ ਐਥੇਨਾਲ ਦੀ ਮਦਦ ਨਾਲ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਕਿਸਾਨ ਅੰਨਦਾਤਾਂ ਹੀ ਨਹੀਂ ਉਰਜਾਦਾਤਾਂ ਵੀ ਹੋਵੇਗਾ । ਕਿਉਂਕ ਇਹ ਸਭ ਕੁਝ ਦੇਸ਼ ਦਾ ਕਿਸਾਨ ਕਰੇਗਾ । ਗਡਕਰੀ ਨੇ ਕਿਹਾ ਕਿ ਅਗਸਤ ਵਿੱਚ ਟਿਯੋਟਾ ਕੰਪਨੀ ਦੀਆਂ ਗੱਡੀਆਂ ਲਾਂਚ ਕੀਤੀਆਂ ਜਾ ਰਹੀਆਂ ਹਨ ਇਹ ਸਾਰੀਆਂ ਗੱਡੀਆਂ ਕਿਸਾਨਾਂ ਵੱਲੋਂ ਤਿਆਰ ਕੀਤੇ ਗਏ ਐਥੇਨਾਲ ਨਾਲ ਚੱਲਣਗੀਆਂ। 60% ਐਥਨਾਲ, 40% ਬਿਜਲੀ ਅਤੇ ਫਿਰ ਇਸ ਦਾ ਐਵਰੇਜ ਹੋਵੇਗਾ 15 ਰੁਪਏ ਲੀਟਰ ਪੈਟਰੋਲ। ਪੈਟਰੋਲ ਦਾ 16 ਲੱਖ ਕਰੋੜ ਦਾ ਇਮਪੋਰਟ ਹੈ ਹੁਣ ਇਹ ਸਾਰਾ ਪੈਸਾ ਕਿਸਾਨਾਂ ਦੇ ਕੋਲ ਜਾਵੇਗਾ ।
ਜਾਣੋ ਕਿਵੇ ਐਥਨਾਲ ਸਸਤਾ ਹੋਵੇਗਾ
E20 ਪੈਟਰੋਲ ਯਾਨੀ ਐਥਨਾਲ ਮਿਲਿਆ ਪੈਟਰੋਲ ਇੱਕ ਤਰ੍ਹਾਂ ਨਾਲ ਐਲਕੋਹਲ ਹੁੰਦਾ ਹੈ । ਜਿਸ ਨੂੰ ਸਟਾਚ ਅਤੇ ਸ਼ੂਗਰ ਨਾਲ ਬਣਾਇਆ ਜਾਂਦਾ ਹੈ । ਇਸ ਵਿੱਚ ਗੰਨੇ ਦਾ ਰੱਸ,ਮੱਕੀ,ਸੜੇ ਹੋਏ ਆਲੂ,ਸਬਜੀ,ਮਿੱਠਾ ਚਕੁੰਦਰ,ਪਰਾਲੀ ਦੀ ਵਰਤੋਂ ਹੁੰਦੀ ਹੈ । ਕਿਉਂਕਿ ਇਹ ਸਾਰੀ ਚੀਜ਼ਾ ਖੇਤੀ ਤੋਂ ਮਿਲ ਦੀ ਹੈ । ਇਸੇ ਲਈ ਗਡਕਰੀ ਨੇ ਕਿਹਾ ਹੈ ਕਿਸਾਨ ਹੀ ਇਹ ਉਰਜਾ ਦੇਣਗੇ । ਇਸ ਨਾਲ ਬਣਨ ਵਾਲੀ ਉਰਜਾ ਵਿੱਚ 80 ਫੀਸਦੀ ਹਿੱਸਾ ਪੈਟਰੋਲ ਅਤੇ 20 ਫੀਸਦੀ ਐਥਨਾਲ ਹੋਵੇਗਾ । ਜਿਸ ਨੂੰ E20 ਪੈਟਰੋਲ ਕਿਹਾ ਜਾਂਦਾ ਹੈ । ਹੁਣ ਪੈਟਰੋਲ ਵਿੱਚ ਸਿਰਫ਼ 10% ਐਥਨਾਲ ਮਿਲਾਇਆ ਜਾਂਦਾ ਹੈ ।ਪਰ ਹੁਣ ਇਸ ਦੀ ਮਾਤਰਾ ਵਧਾਈ ਜਾਵੇਗੀ ।
ਇਸ ਨਾਲ E20 ਪੈਟਰੋਲ ਦੀ ਕੀਮਤ ਘੱਟ ਹੋਵੇਗੀ, ਇਸ ਦੀ ਵਰਤੋਂ ਗੱਡੀਆਂ ਵਿੱਚ ਕੀਤੀ ਜਾਵੇਗੀ । ਕੇਂਦਰ ਸਰਕਾਰ ਨੇ ਇਸ ਨੂੰ ਵਧਾਵਾ ਦੇਣ ਦੇ ਲਈ EBP ਯਾਨੀ ਐਥਨਾਲ ਬਲੇਂਡਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੈ । ਜਿਸ ਦੇ ਤਹਿਤ 2025 ਤੱਕ ਦੇਸ਼ ਦੀਆਂ ਸਾਰੀਆਂ ਥਾਵਾਂ ‘ਤੇ E20 ਪੈਟਰੋਲ ਪੰਪ ਸ਼ੁਰੂ ਕਰਨ ਦਾ ਟਾਰਗੇਟ ਹੈ ।
ਕਿੰਨਾਂ ਗੱਡੀਆਂ ਵਿੱਚ ਵਰਤਿਆਂ ਜਾ ਸਕਦਾ ਹੈ ।
ਨਵੇਂ ਮਾਡਲ ਦੀ ਬਣ ਰਹੀਆਂ ਗੱਡੀਆਂ ਵਿੱਚ ਐਥਨਾਲ ਨਾਲ ਬਣੇ ਪੈਟਰੋਲ ਦੀ ਵਰਤੋਂ ਹੋ ਸਕੇਗੀ । ਇਸ ਦਾ ਕਾਰਨ ਹੈ ਕਿ ਜ਼ਿਆਦਾਤਰ ਤਿਆਰ ਗੱਡੀਆਂ ਇੰਜਣ BS-4 ਅਤੇ BS-6 ਸਟੇਜ ਦੇ ਹਨ । ਐਥਨਾਲ ਬਲੇਂਡਿੰਗ ਪ੍ਰੋਗਰਾਮ ਦੇ ਤਹਿਤ ਕੇਂਦਰ ਸਰਕਾਰ ਨੇ ਪਹਿਲਾਂ ਹੀ ਇੰਜਣ ਬਣਾਉਣ ਵਾਲੀ ਕੰਪਨੀ ਨੂੰ E20 ਪੈਟਰੋਲ ਦੇ ਲਈ ਇੰਜਣ ਬਣਾਉਣ ਦੇ ਨਿਰਦੇਸ਼ ਦਿੱਤੇ ਹਨ । ਵੈਸੇ ਪੂਰੀ ਦੁਨੀਆ ਵਿੱਚ ਵੀ ਇਸ ਗੱਡੀ ਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਇਸ ਨਾਲ ਗੱਡੀ ਦੀ ਐਵਰੇਜ ਅਤੇ ਘੱਟ ਪਾਵਰ ਦਾ ਡਰ ਬਣਿਆ ਰਹਿੰਦਾ ਹੈ, ਹਾਲਾਂਕਿ ਪੁਰਾਣੀ ਗੱਡੀਆਂ ਦੇ ਇੰਜਣ ਵਿੱਚ ਕੁਝ ਬਦਲਾਅ ਕਰਵਾਇਆ ਜਾ ਸਕਦਾ ਹੈ।
ਪੈਟਰੋਲ ਕੰਪਨੀਆਂ ਮਿਲਾਉਂਦੀ ਹਨ ਐਥਨਾਲ
ਪੈਟਰੋਲ ਵਿੱਚ ਐਥੇਨਾਲ ਮਿਲਾਉਣ ਦਾ ਕੰਮ ਤੇਲ ਕੰਪਨੀਆਂ ਕਰਦੀ ਹਨ। ਫਿਲਹਾਲ ਦੇਸ਼ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਪਾਣੀਪਤ,ਕੋਇਮਬਟੂਰ,ਮਦੁਰਈ,ਸਲੇਮ ਅਤੇ ਤ੍ਰਿਰੁਚੀ ਸਥਿਤ ਟਰਮੀਨਲ ‘ਤੇ ਐਥਨਾਲ ਮਿਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ ।
ਕੀ ਹੁੰਦਾ ਹੈ ਐਥੇਨਾਲ ?
ਐਥੇਨਾਲ ਇੱਕ ਤਰ੍ਹਾਂ ਦੀ ਸ਼ਰਾਬ ਹੁੰਦੀ ਹੈ ਜੋ ਸਟਾਰਚ ਅਤੇ ਸ਼ੂਗਰ ਦੇ ਨਾਲ ਮਿਲਾਕੇ ਬਣ ਦੀ ਹੈ । ਇਸ ਨੂੰ ਪੈਟਰੋਲ ਨਾਲ ਮਿਲਾਕੇ ਗੱਡੀਆਂ ਵਿੱਚ ਇਕੋ ਫਰੈਂਡਲੀ ਫਿਊਲ ਦੀ ਤਰ੍ਹਾਂ ਵਰਤਿਆ ਜਾਂਦਾ ਹੈ। ਐਥੇਨਾਲ ਦਾ ਉਤਪਾਦਨ ਮੁੱਖ ਰੂਪ ਵਿੱਚ ਗੰਨੇ ਦੇ ਰੱਸ ਨਾਲ ਹੁੰਦਾ ਹੈ। ਪਰ ਸਟਾਰਚ ਕਾਂਟੇਨਿੰਗ ਮਟੇਰੀਅਲਸ ਵਰਗੇ ਮੱਕਾ, ਸੜੇ ਆਲੂ,ਕਸਾਵਾ ਅਤੇ ਸੜੀ ਹੋਈ ਸਬਜ਼ੀ ਵੀ ਐਥੇਨਾਲ ਤਿਆਰ ਕਰਦੀ ਹੈ ।