ਹੁਸ਼ਿਆਰਪੁਰ : ਕਹਿੰਦੇ ਨੇ ਮਿਹਨਤ ਜੇਕਰ ਪੂਰੀ ਇਮਾਨਦਾਰੀ ਨਾਲ ਕੀਤੀ ਜਾਵੇ ਤਾਂ ਨਤੀਜਾ ਜ਼ਰੂਰ ਚੰਗਾ ਨਿਕਲ ਦਾ ਹੈ, ਸਿਰਫ਼ ਇੰਨਾਂ ਹੀ ਨਹੀਂ ਸੁਪਣਿਆਂ ਨੂੰ ਪੂਰਾ ਕਰਨ ਵਾਲੇ ਹੌਸਲੇ ਦੀ ਕੋਈ ਉਮਰ ਨਹੀਂ ਹੁੰਦੀ ਹੈ । ਪੰਜਾਬ ਦਾ ਇੱਕ ਸ਼ਖ਼ਸ਼ ਅਜਿਹਾ ਹੈ ਜੋ ਇੰਨਾਂ ਸਭ ਦੀ ਮਿਸਾਲ ਹੈ । 60 ਸਾਲ ਦੀ ਉਮਰ ਵਿੱਚ ਰਿਟਾਇਰ ਹੋਣ ਤੋਂ ਬਾਅਦ ਇੰਨਾਂ ਨੇ ਵਪਾਰ ਵਿੱਚ ਕਦਮ ਰੱਖਿਆ ਅਤੇ ਹੁਣ ਉਹ 10 ਹਜ਼ਾਰ ਕਰੋੜ ਦੇ ਮਾਲਿਕ ਹੈ। ਸਿਰਫ਼ ਇੰਨਾਂ ਹੀ ਨਹੀਂ 2012 ਵਿੱਚ FORBES ਨੇ ਭਾਰਤ ਦੇ 100 ਅਮੀਰਾਂ ਦੀ ਲਿਸਟ ਵਿੱਚ ਉਨ੍ਹਾਂ ਨੂੰ ਸ਼ਾਮਲ ਕੀਤਾ ਸੀ ਅਤੇ ਹੁਣ ਉਹ 82ਵੇਂ ਨੰਬਰ ‘ਤੇ ਪਹੁੰਚ ਗਿਆ ਹੈ । 92 ਸਾਲ ਦੇ ਇਸ ਪੰਜਾਬ ਸਨਅਤਕਾਰ ਦਾ ਨਾਂ ਹੈ LD ਮਿੱਤਲ । ਇੰਨਾਂ ਨੇ ਹੁਸ਼ਿਆਰਪੁਰ ਨੂੰ ਨਵੀਂ ਪਛਾਣ ਦਿਵਾਈ ਅਤੇ ਇਹ ਆਪਣੀ ਇਸ ਕਾਮਯਾਬੀ ਦਾ ਸੇਹਰਾ ਕਿਸਾਨਾਂ ਨੂੰ ਦਿੰਦੇ ਹਨ ।
ਸੋਨਾਲਿਕਾ ਗਰੁੱਪ ਦੇ ਮਾਲਿਕ ਨੇ LD ਮਿੱਤਲ
ਐੱਲਡੀ ਮਿੱਤਲ (LD MITTAL) ਟਰੈਕਟਰ (TRACTOR) ਬਣਾਉਣ ਵਾਲੀ ਕੰਪਨੀ ਸੋਨਾਲਿਕਾ ਗਰੁੱਪ (SONALIKA GROUP) ਦੇ ਮਾਲਿਕ ਹਨ । ਇੰਨਾਂ ਨੇ ਇੱਕ ਸੁਪਣਾ ਉਸ ਉਮਰ ਵਿੱਚ ਵੇਖਿਆ ਜਦੋਂ ਲੋਕ ਰਿਟਾਇਰ ਹੋਕੇ ਅਰਾਮ ਫਰਮਾਉਣਾ ਪਸੰਦ ਕਰਦੇ ਹਨ। 60 ਸਾਲ ਦੀ ਉਮਰ ਵਿੱਚ LD ਮਿੱਤਲ LIC ਏਜੰਟ ਵੱਜੋਂ ਰਿਟਾਇਡ ਹੋਏ ਅਤੇ ਫਿਰ ਉਨ੍ਹਾਂ ਨੇ 1991 ਵਿੱਚ ਟਰੈਕਟਰ ਦੀ ਦੁਨੀਆ ਵਿੱਚ ਕਦਮ ਰੱਖਿਆ। ਅੱਜ ਸੋਨਾਲਿਕਾ ਗਰੁੱਪ ਭਾਰਤ ਦੀ ਤੀਜੀ ਸਭ ਤੋਂ ਵੱਡੀ ਟਰੈਕਟਰ ਬਣਾਉਣ ਵਾਲੀ ਕੰਪਨੀ ਹੈ। ਕੰਪਨੀ ਹਰ ਸਾਲ 3 ਲੱਖ ਤੋਂ ਵੱਧ ਟਰੈਕਟਰ ਬਣਾਉਂਦੀ ਹੈ ਅਤੇ ਪੂਰੀ ਦੁਨੀਆ ਵਿੱਚ ਇਸ ਦੀ ਸਪਲਾਈ ਕਰਦੀ ਹੈ। LD ਮਿੱਤਲ ਨੇ ਹੁਸ਼ਿਆਰਪੁਰ ਤੋਂ ਆਪਣੀ ਫੈਕਟਰੀ ਸ਼ੁਰੂ ਕੀਤੀ ਸੀ। ਸਨਅਤ ਪੱਖੋਂ ਹੁਸ਼ਿਆਰਪੁਰ ਕਾਫੀ ਪਿਛੜਿਆ ਸੀ ਪਰ ਅੱਜ ਸੋਨਾਲਿਕਾ ਟਰੈਕਟਰ ਦੀ ਵਜ੍ਹਾ ਕਰਦੇ ਦੁਨੀਆ ਵਿੱਚ ਉਸ ਦਾ ਨਾਂ ਹੈ। ਖੇਤੀ ਦੇ ਸੰਦ ਬਣਾਉਣ ਵਾਲੀਆਂ ਕਈ ਕੰਪਨੀਆਂ ਹੁਸ਼ਿਆਰਪੁਰ ਆ ਗਈਆਂ ਹਨ। LD ਮਿੱਤਲ ਮੁਤਾਬਿਕ ਕੰਪਨੀ ਇਸ ਵੇਲੇ 140 ਦੇਸ਼ਾਂ ਵਿੱਚ ਟਰੈਕਟਰ ਦੀ ਸਪਲਾਈ ਕਰਦੀ ਹੈ । ਮਿੱਤਲ ਨੇ ਦੱਸਿਆ ਕਿ ਕਿਸਾਨ ਉਨ੍ਹਾਂ ਦੇ ਵਪਾਰ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਕੰਪਨੀ ਨੇ ਉਨ੍ਹਾਂ ਦੇ ਭਰੋਸੇ ਨੂੰ ਕਦੇ ਵੀ ਨਹੀਂ ਤੋੜਿਆ।
ਭਾਰਤ ਦੇ ਅਮੀਰਾ ਦੀ ਲਿਸਟ ‘ਚ ਮਿੱਤਲ ਦਾ ਨਾਂ
ਸੋਨਾਲਿਕਾ ਕੰਪਨੀ ਦੇ ਚੇਅਰਮੈਨ LD ਮਿੱਤਲ 2.31 ਬਿਲੀਅਨ ਡਾਲਰ ਦੇ ਮਾਲਿਕ ਹਨ,ਭਾਰਤੀ ਕਰੰਸੀ ਮੁਤਾਬਿਕ ਇਹ ਰਕਮ 10 ਹਜ਼ਾਰ ਕਰੋੜ ਹੈ । 2012 ਵਿੱਚ FORBES ਨੇ ਉਨ੍ਹਾਂ ਨੂੰ ਪਹਿਲੀ ਵਾਰ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਸੀ । ਉਸ ਵੇਲੇ ਉਹ 100ਵੇਂ ਨੰਬਰ ‘ਤੇ ਸਨ ਪਰ FORBES ਦੀ ਤਾਜ਼ਾ ਅਮੀਰਾਂ ਦੀ ਲਿਸਟ ਵਿੱਚ ਉਹ 82ਵੇਂ ਨੰਬਰ ‘ਤੇ ਪਹੁੰਚ ਗਏ ਹਨ ।