Punjab

ਪੁੱਤਰ ਨੇ ਪਿਤਾ ਦਾ ਬੇਦਰਦੀ ਨਾਲ ਕੀਤਾ ਕਤਲ! ਭਰਾਵਾਂ ਨੂੰ ਵੀ ਕੀਤਾ ਅੱਧਮਰਾ

ਬਿਉਰੋ ਰਿਪੋਰਟ – ਬਰਨਾਲਾ ਦੇ ਪਿੰਡ ਚੌਹਾਨਕੇ ਕਲਾਂ ਵਿੱਚ ਇੱਕ ਨੌਜਵਾਨ ਨੇ ਆਪਣੇ ਜਨਮ ਦੇਣ ਵਾਲੇ ਪਿਤਾ ਨਾਲ ਹੀ ਹੈਵਾਨੀਅਤ ਵਰਗਾ ਸਲੂਕ ਕੀਤਾ। ਉਸ ਨੇ ਪਿਤਾ ਦਾ ਕਤਲ ਕਰਕੇ ਭਰਾਵਾਂ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ। ਵਾਰਦਾਤ ਨੂੰ ਬੀਤੀ ਰਾਤ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਪੂਰਾ ਪਰਿਵਾਰ ਸੁੱਤਾ ਹੋਇਆ ਸੀ। ਮੁਲਜ਼ਮ ਨੌਜਵਾਨ ਮਾਨਸਿਕ ਰੂਪ ਵਿੱਚ ਬਿਮਾਰ ਦੱਸਿਆ ਜਾ ਰਿਹਾ ਹੈ। ਮੁਲਜ਼ਮ ਨੇ ਪਿਤਾ ਅਤੇ ਭਰਾ ਦੇ ਸਿਰ ’ਤੇ ਡਾਂਗਾਂ ਨਾਲ ਹਮਲਾ ਕੀਤਾ।

ਮ੍ਰਿਤਕ ਦੇ ਪਰਿਵਾਰਕ ਮੈਂਬਰ ਕਰਨੈਲ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਦਾ ਇੱਕ ਪੁੱਤਰ ਮਾਨਸਿਕ ਤੌਰ ’ਤੇ ਬਿਮਾਰ ਰਹਿੰਦਾ ਹੈ। ਉਸ ਨੇ ਰਾਤ ਤਕਰੀਬਨ 3 ਵਜੇ ਆਪਣੇ ਪਿਤਾ ਮੱਘਰ ਸਿੰਘ ਅਤੇ ਸਕੇ ਭਰਾ ਕੁਲਵੰਤ ਸਿੰਘ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਦੇ ਨਾਲ ਉਹ ਦੋਵੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਿੰਨਾਂ ਨੂੰ ਫੌਰਨ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿਸ ਤੋਂ ਬਾਅਦ ਦੋਵਾਂ ਨੂੰ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਮੱਘਰ ਸਿੰਘ ਦੀ ਮੌਤ ਹੋ ਗਈ। ਜਦਕਿ ਉਸ ਦਾ ਭਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ।

ਮੁਲਜ਼ਮ ਨੌਜਵਾਨ ਦੀ ਲੰਮੇ ਸਮੇਂ ਤੋਂ ਦਿਮਾਗ ਦੀ ਦਵਾਈ ਚੱਲ ਰਹੀ ਸੀ। ਜਦੋਂ ਤੱਕ ਉਸ ਦੀ ਦਵਾਈ ਚੱਲੀ ਹੈ, ਉਹ ਠੀਕ ਰਹਿੰਦਾ ਸੀ। ਕਦੇ-ਕਦੇ ਉਹ ਮਾਨਸਿਕ ਤੌਰ ’ਤੇ ਹਿੰਸਕ ਹੋ ਜਾਂਦਾ ਸੀ ਜਿਸ ਤੋਂ ਬਾਅਦ ਉਸ ਨੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਭਰਾ ਨੂੰ ਜ਼ਖ਼ਮੀ ਕਰ ਦਿੱਤਾ।