‘ਦ ਖ਼ਾਲਸ ਬਿਊਰੋ ਟੀਵੀ (ਜਗਜੀਵਨ ਮੀਤ) :- ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਿਸਾਨ ਵੀ ਮਿੱਟੀ ਸੱਤਿਆਗ੍ਰਹਿ ਵਿਚ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਅਤੇ ਆਪਣੇ ਹਿੱਸੇ ਵਜੋਂ ਦਿੱਲੀ ਮਿੱਟੀ ਭੇਜ ਰਹੇ ਹਨ।

ਜਾਣਕਾਰੀ ਅਨੁਸਾਰ ਰਾਇਥੂ ਸਵਰਾਜਿਆ ਵੇਦਿਕਾ ਟੀਮ ਅੱਜ ਸਵੇਰੇ ਹੈਦਰਾਬਾਦ ਤੋਂ 150 ਪਿੰਡਾਂ ਤੋਂ ਮਿੱਟੀ ਲੈ ਕੇ ਦਿੱਲੀ ਜਾ ਰਹੀ ਹੈ। ਕਿਰਨ ਵਿਸਾ, ਕਾਂਡਾਲ ਰੈੱਡੀ, ਪੀ. ਸ਼ੰਕਰ, ਸਾਗਰਿਕਾ ਅਤੇ ਈਸ਼ਵਈਆ ਦੀ ਇਹ ਟੀਮ ਕੱਲ੍ਹ ਸਵੇਰੇ ਦਿੱਲੀ ਪਹੁੰਚੇਗੀ ਅਤੇ ਸਵੇਰੇ ਗਾਜੀਪੁਰ ਸਰਹੱਦ ਅਤੇ ਸ਼ਾਮ ਨੂੰ ਸਿੰਘੂ ਸਰਹੱਦ ‘ਤੇ ਮਿੱਟੀ ਸੱਤਿਆਗ੍ਰਹਿ ਯਾਤਰਾ’ ਚ ਸ਼ਾਮਲ ਹੋਵੇਗੀ।

Comments are closed.