International

ਸਕਾਟਲੈਂਡ ਪਾਰਲੀਮੈਂਟ ਨੇ 1984 ਨੂੰ ਸਿੱਖ ਵਿਰੋਧੀ ਹਿੰਸਾ ਕਰਾਰ ਦਿੱਤਾ ! ਕੇਸਰੀ ਲਹਿਰ ਯੂਕੇ ਨੇ ਕੀਤਾ ਧੰਨਵਾਦ

ਬਿਉਰੋ ਰਿਪੋਰਟ : ਸਕਾਟਲੈਂਡ ਦੀ ਪਾਰਲੀਮੈਂਟ ਨੇ ਅਕਤੂਬਰ ਅਤੇ ਨਵੰਬਰ 1984 ਨਸਲਕੁਸ਼ੀ ਨੂੰ ਸਿੱਖ ਵਿਰੋਧੀ ਹਿੰਸਾ ਕਰਾਰ ਦੇਣ ਦਾ ਮਤਾ ਪਾਸ ਕੀਤਾ ਹੈ । ਇਸ ਦੇ ਲਈ ਕੇਸਰੀ ਲਹਿਰ ਯੂਕੇ ਅਤੇ ਕੇਸਰੀ ਲਹਿਰ ਸਕਾਟਲੈਂਡ ਨੇ MP ਕਕਾਬ ਸਟੀਵਰਟ ਅਤੇ ਐਲੀਸਨ ਥਵੀਲਿਸ਼ ਦਾ ਧੰਨਵਾਦ ਕੀਤਾ ਹੈ ਜਿੰਨਾਂ ਨੇ ਸਕਾਟਲੈਂਡ ਦੀ ਪਾਰਲੀਮੈਂਟ ਵਿੱਚ 1984 ਸਿੱਖ ਵਿਰੋਧੀ ਹਿੰਸਾ ਦਾ ਮਤਾ ਪੇਸ਼ ਕੀਤਾ । ਕੇਸਰੀ ਲਹਿਰ ਨੇ ਕਿਹਾ ਇਹ ਸਾਬਿਤ ਕਰਦਾ ਹੈ ਕਿ ਸਿੱਖਾਂ ਨੇ ਕਿਸ ਤਰ੍ਹਾਂ ਇਸ ਦਰਦ ਨੂੰ ਸਹਾਇਆ ਹੈ ।

ਕੇਸਰੀ ਲਹਿਰ ਨੇ ਕਿਹਾ ਸਕਾਟਲੈਂਡ ਪਾਰਲੀਮੈਂਟ ਨੇ 1984 ਨੂੰ ਸਿੱਖ ਵਿਰੋਧੀ ਹਿੰਸਾ ਕਰਾਰ ਦਿੱਤਾ ਹੈ ਜਦਕਿ ਦੁਨੀਆ ਦੀ ਹੋਰ ਪਾਰਲੀਮੈਂਟ ਨੇ ਇਸ ਨੂੰ ਸਿੱਖ ਨਸਲਕੁਸ਼ੀ ਦਾ ਨਾਂ ਦਿੱਤਾ ਹੈ । ਇਹ ਮਤਭੇਦ 33 ਹਜ਼ਾਰ ਸਿੱਖਾਂ ਦੀ ਭਿਆਨਕ ਮੌਤ ਦੀ ਸਚਾਈ ਨੂੰ ਝੁਕਲਾ ਨਹੀਂ ਸਕਦਾ ਹੈ ਜਿੰਨਾਂ ਨੂੰ ਭਾਰਤ ਦੇ 17 ਸੂਬਿਆਂ ਵਿੱਚ ਨਿਸ਼ਾਨਾ ਬਣਾਇਆ ਗਿਆ ਅਤੇ ਸਰਕਾਰ ਖੜੇ ਹੋਕੇ ਤਮਾਸ਼ਾ ਵੇਖ ਦੀ ਰਹੀ ।

1984 ਦੀ ਹਿੰਸਾ ਸਿੱਖਾਂ ਦੇ ਇਤਿਹਾਸ ਦਾ ਸਭ ਤੋਂ ਦਰਦਨਾਕ ਚੈਪਟਰ ਹੈ । ਜਦੋਂ ਭਿਆਨਕ ਹਿੰਸਾ ਹੋਈ ਅਤੇ ਸਿੱਖਾਂ ਦੇ ਮਨਾਂ ਵਿੱਚ ਹਮੇਸ਼ਾ ਲਈ ਦੁੱਖ ਅਤੇ ਦਰਦ ਭਰ ਗਈ । ਕੇਸਰੀ ਲਹਿਰ ਯੂਕੇ ਨੇ ਕਿਹਾ ਸਕਾਟਲੈਂਡ ਪਾਰਲੀਮੈਂਟ ਨੇ ਇੱਕ ਕਦਮ ਅੱਗੇ ਵਧਾਕੇ ਜਿਸ ਤਰ੍ਹਾਂ 1984 ਸਿੱਖ ਵਿਰੋਧੀ ਹਿੰਸਾ ਦਾ ਮਤਾ ਪਾਸ ਕੀਤਾ ਹੈ ਇਸ ਦਾ ਲੰਮੇ ਸਮੇਂ ਤੱਕ ਸਿੱਖਾਂ ‘ਤੇ ਅਸਰ ਰਹੇਗਾ ਕਿਵੇਂ ਹਜ਼ਾਰਾਂ ਸਿੱਖ ਭਰਾਵਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ ।

ਕੇਸਰੀ ਲਹਿਰ ਨੇ ਕਿਹਾ ਸਾਨੂੰ ਪਤਾ ਹੈ ਕਿ ਭਾਰਤ ਸਰਕਾਰ ਹਜ਼ਾਰਾਂ ਸਿੱਖਾਂ ਦੇ ਕਤਲ ਦਾ ਇਨਸਾਫ ਕਦੇ ਨਹੀਂ ਦੇਵੇਗੀ। ਇਸੇ ਲਈ ਇਸ ਨੂੰ ਨਸਲਕੁਸ਼ੀ ਦੀ ਥਾਂ ਦੰਗੇ ਨਾਂ ਦਿੱਤਾ ਹੈ ਅਤੇ ਉਨ੍ਹਾਂ ਨੂੰ ਗਲਤ ਡੰਗ ਨਾਲ ਪ੍ਰਚਾਰਿਆ ਜਾਂਦਾ ਹੈ ਜੋ ਇਸ ਦੇ ਲਈ ਇਨਸਾਫ ਦੀ ਮੰਗ ਕਰਦੇ ਹਨ । ਸਿਰਫ਼ ਇਨ੍ਹਾਂ ਹੀ ਨਹੀਂ ਉਨ੍ਹਾਂ ਨੂੰ ਵੱਖਵਾਦੀ ਤੱਕ ਕਿਹਾ ਜਾਂਦਾ ਹੈ । ਸਰਕਾਰ ਵੱਲੋਂ ਕੰਟਰੋਲ ਕੀਤਾ ਗਿਆ ਮੀਡੀਆ ਵੀ ਇਸੇ ਪ੍ਰਚਾਰ ਨੂੰ ਅੱਗੇ ਵਧਾਉਂਦਾ ਹੈ। ਜਿਵੇਂ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈਕੇ ਅਤੇ UK ਦੇ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਬਿਨਾਂ ਟਰਾਇਲ ਅਤੇ ਸਬੂਤਾਂ ਦੇ 6 ਸਾਲ ਤੋਂ ਜੇਲ੍ਹ ਵਿੱਚ ਬੰਦ ਕਰਕੇ ਰੱਖਿਆ ਹੈ । ਸਿਰਫ਼ ਇਹ ਹੀ ਨਹੀਂ ਹੁਣ ਤਾਂ FBI ਨੇ ਵੀ ਸਿੱਖ ਭਾਈਚਾਰ ਨੂੰ ਅਲਰਟ ਕੀਤਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਖਤਰੇ ਵਿੱਚ ਹੈ ।

ਕੇਸਰੀ ਲਹਿਰ ਨੇ ਕਿਹਾ ਅਸੀਂ ਸਮਝ ਦੇ ਹਾਂ ਕਿ ਯੂਕੇ ਸਰਕਾਰ ਦੀ ਭਾਰਤ ਦੇ ਨਾਲ ਵਪਾਰ ਨੂੰ ਲੈਕੇ ਕੁਝ ਸਮੌਤੇ ਹਨ ਜੋ ਕਿ ਦੇਸ਼ ਦੇ ਵਿਕਾਸ ਦੇ ਲਈ ਜ਼ਰੂਰੀ ਹਨ ਪਰ ਅਸੀਂ ਚਾਹੁੰਦੇ ਹਾਂ ਕਿ ਹਰ ਸਾਲ ਸਿੱਖ ਨਸਲਕੁਸ਼ੀ ਅਤੇ ਸਿੱਖ ਵਿਰੋਧੀ ਹਿੰਸਾ ਨੂੰ ਯਾਦ ਕੀਤਾ ਜਾਵੇ ਤਾਂਕੀ ਇਸ ਨੂੰ ਇਤਿਹਾਸ ਤੋਂ ਕਦੇ ਨਾ ਮਿਟਨ ਦਿੱਤਾ ਜਾਵੇ।