ਸਮਾਜਿਕ ਸੁਰੱਖਿਆ ਮੰਤਰੀ ਡਾ.ਬਲਜੀਤ ਕੌਰ ਨੇ ਲੜਕੀਆਂ ਦੇ ਲਈ ਵਜ਼ੀਫੇ ਅਤੇ ਸਕੀਮਾਂ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 31 ਮਾਰਚ ਤੋਂ ਲੜਕੀਆਂ ਨੂੰ ਵਜ਼ੀਫਾ ਅਤੇ ਸਕੀਮਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਕੀਤੇ ਐਲਾਨ ਨਾਲ ਲੜਕੀਆਂ ਨੂੰ ਫਾਇਦਾ ਮਿਲੇਗਾ। ਜੋ ਲੜਕੀਆਂ ਫੀਸਾਂ ਨਾ ਭਰਨ ਕਰਕੇ ਪੜ੍ਹਾਈ ਛੱਡ ਦਿੰਦੀਆਂ ਹਨ, ਹੁਣ ਇਸ ਸਕਾਲਰਸ਼ਿਪ ਨਾਲ ਪੜਾਈ ਜਾਰੀ ਰੱਖ ਸਕਣਗੀਆਂ।
