Punjab

ਪ੍ਰਤਾਪ ਬਾਜਵਾ ਹੋਏ ਨਾਰਾਜ਼ !ਰਾਹੁਲ ਗਾਂਧੀ ਸਟੇਜ ‘ਤੇ ਵਾਰ-ਵਾਰ ਬੁਲਾਉਂਦੇ ਰਹੇ ਬਾਜਵਾ ਸਟੇਜ ‘ਤੇ ਨਹੀਂ ਚੜੇ !

Partap bajwa snub in rahul gandhi yatra

ਬਿਊਰੋ ਰਿਪੋਰਟ : ਕਾਂਗਰਸ ਦੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨਰਾਜ਼ ਹੋ ਗਏ ਹਨ ਭਾਰਤ ਜੋੜੇ ਯਾਤਰਾ ਜਦੋਂ ਲੁਧਿਆਣਾ ਪਹੁੰਚੀ ਤਾਂ ਬਾਜਵਾ ਨੂੰ ਰਾਹੁਲ ਗਾਂਧੀ ਵੱਲੋਂ ਵਾਰ-ਵਾਰ ਸਟੇਜ ‘ਤੇ ਬੁਲਾਇਆ ਗਿਆ । ਪਰ ਉਹ ਨਹੀਂ ਪਹੁੰਚੇ । ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਚੌਧਰੀ ਨੇ ਵੀ ਉਨ੍ਹਾਂ ਨੂੰ ਸਟੇਜ ‘ਤੇ ਬੁਲਾਇਆ ਫਿਰ ਵੀ ਪ੍ਰਤਾਪ ਬਾਜਵਾ ਨਹੀਂ ਆਏ । ਫਿਰ ਰਾਹੁਲ ਗਾਂਧੀ ਨੇ ਐੱਮਪੀ ਰਵਨੀਤ ਬਿੱਟੂ ਨੂੰ ਕਿਹਾ ਕੀ ਉਹ ਸਟੇਜ ਤੋਂ ਪ੍ਰਤਾਪ ਸਿੰਘ ਬਾਜਵਾ ਦੇ ਨਾਂ ਦਾ ਐਲਾਨ ਕਰਨ । ਬਿੱਟ ਨੂੰ ਨੇ ਵੀ ਕਈ ਵਾਰ ਪ੍ਰਤਾਪ ਸਿੰਘ ਬਾਜਵਾ ਦੇ ਨਾਂ ਦਾ ਐਲਾਨ ਕੀਤਾ ਪਰ ਬਾਜਵਾ ਨਹੀਂ ਸਟੇਜ ‘ਤੇ ਪਹੁੰਚੇ। ਫਿਰ ਕਾਂਗਰਸ ਦੇ ਆਗੂਆਂ ਨੇ ਬਹਾਨਾ ਬਣਾਇਆ ਕੀ ਸ਼ਾਇਦ ਯਾਤਰਾ ਦੌਰਾਨ ਪ੍ਰਤਾਪ ਸਿੰਘ ਬਾਜਵਾ ਪਿੱਛੇ ਰਹਿ ਗਏ ਹਨ । ਇਸ ਤੋਂ ਪਹਿਲਾਂ ਜਦੋਂ 11 ਤਰੀਕ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਭਾਰਤ ਜੋੜੋ ਯਾਤਰਾ ਪੰਜਾਬ ਤੋਂ ਸ਼ੁਰੂ ਹੋਈ ਸੀ ਤਾਂ ਪ੍ਰਤਾਪ ਸਿੰਘ ਬਾਜਵਾ ਨੂੰ ਬੋਲਣ ਦੇ ਲਈ ਸਟੇਜ ‘ਤੇ ਬੁਲਾਇਆ ਸੀ ਤਾਂ ਉਨ੍ਹਾਂ ਨੇ ਸਿਰਫ 30 ਸੈਕੰਡ ਵਿੱਚ ਹੀ ਆਪਣਾ ਭਾਸ਼ਣ ਖਤਮ ਕਰਦੇ ਹੋਏ ਸਿਰਫ਼ ਧੰਨਵਾਦ ਕੀਤਾ । ਉਨ੍ਹਾਂ ਨੇ ਕਿਹਾ ਰਾਹੁਲ ਗਾਂਧੀ ਨੇ ਕਿਹਾ ਹੈ ਕੀ ਯਾਤਰਾ ਬੋਲਣ ਦੀ ਨਹੀਂ ਬਲਕਿ ਸੁਣਨ ਦੀ ਹੈ ।

ਕਿਸ ਤੋਂ ਨਰਾਜ਼ ਬਾਜਵਾ ?

ਪ੍ਰਤਾਪ ਸਿੰਘ ਬਾਜਵਾ ਕਿਸ ਤੋਂ ਨਰਾਜ਼ ਹਨ ? ਯਾਤਰਾ ਦੌਰਾਨ ਕਾਂਗਰਸ ਦੇ ਕਿਸੇ ਕੌਮੀ ਲੀਡਰ ‘ਤੇ ਵਰਤਾਰੇ ਤੋਂ ਜਾਂ ਫਿਰ ਸੂਬਾ ਕਾਂਗਰਸ ਦੇ ਕਿਸੇ ਆਗੂ ਤੋਂ ? ਇਸ ਬਾਰੇ ਹੁਣ ਤੱਕ ਕੁਝ ਸਾਫ ਨਹੀਂ ਹੈ ਪਰ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਉਸ ਮੁਤਾਬਿਕ ਰਾਜਾ ਵੜਿੰਗ ਸੂਬਾ ਪ੍ਰਧਾਨ ਹੋਣ ਦੇ ਨਾਤੇ ਪੰਜਾਬ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਪ੍ਰਬੰਧ ਕਰ ਰਹੇ ਹਨ। ਜਦਕਿ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਹੋਣ ਦੇ ਨਾਤੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਧਰੇ ਨਾ ਕਿਧਰੇ ਅਣਦੇਖਾ ਕਰਨ ਦੀਆਂ ਖਬਰਾਂ ਆ ਰਹੀਆਂ ਸਨ । ਪ੍ਰੋਗਰਾਮਾਂ ਨੂੰ ਲੈਕੇ ਵੀ ਰਾਜਾ ਵੜਿੰਗ ਤੋਂ ਪ੍ਰਤਾਪ ਸਿੰਘ ਬਾਜਵਾ ਨਰਾਜ਼ ਸਨ । ਹਾਲਾਂਕਿ ਇਹ ਸਿਰਫ ਕਿਆਸ ਸਨ,ਪ੍ਰਤਾਪ ਸਿੰਘ ਬਾਜਵਾ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਇਸ ਤੋਂ ਪਹਿਲਾਂ ਵੀ ਉਹ 7 ਮਹੀਨੇ ਪਹਿਲਾਂ ਪੰਜਾਬ ਕਾਂਗਰਸ ਦੀ ਚੰਡੀਗੜ੍ਹ ਵਿੱਚ ਸੱਦੀ ਗਈ ਮੀਟਿੰਗ ਦੌਰਾਨ ਨਰਾਜ਼ ਹੋਕੇ ਗੇਟ ਤੋਂ ਵੀ ਵਾਪਸ ਪਰਤ ਗਏ ਸਨ ।

ਪਹਿਲਾਂ ਵੀ ਨਰਾਜ਼ ਹੋਏ ਸਨ ਬਾਜਵਾ

7 ਮਹੀਨੇ ਪਹਿਾਲਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਆਗੂਆਂ ਦੀ ਮੀਟਿੰਗ ਸੱਦੀ ਸੀ । ਜਦੋਂ ਪ੍ਰਤਾਪ ਬਾਜਵਾ ਪੰਜਾਬ ਕਾਂਗਰਸ ਭਵਨ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਨੂੰ ਗਾਰਡ ਨੇ ਅੰਦਰ ਨਹੀਂ ਜਾਣ ਦਿੱਤਾ । ਜਿਸ ਤੋਂ ਨਰਾਜ਼ ਪ੍ਰਤਾਪ ਸਿੰਘ ਬਾਜਵਾ ਮੀਟਿੰਗ ਵਿੱਚ ਸ਼ਾਮਲ ਹੋਏ ਬਗੈਰ ਵਾਪਸ ਚੱਲੇ ਗਏ ਸਨ । ਉਸ ਤੋਂ ਬਾਅਦ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਮਨਾਇਆ ਸੀ । ਰਾਹੁਲ ਗਾਂਧੀ ਦੇ ਸਾਹਮਣੇ ਇਹ ਦੂਜਾ ਮੌਕਾ ਹੈ ਜਦੋਂ ਕਾਂਗਰਸ ਦੇ ਆਗੂ ਵਾਪਸ ਵਿੱਚ ਖੁੱਲੇਆਮ ਨਰਾਜ਼ਗੀ ਜਤਾਈ ਹੋਵੇ। ਜਦੋਂ ਕਿਸਾਨ ਅੰਦੋਲਨ ਦੌਰਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਹੱਕ ਵਿੱਚ ਟਰੈਕਟਰ ਯਾਤਰਾ ਕੱਢੀ ਸੀ ਤਾਂ ਰੈਲੀ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਅਤੇ ਨਵਜੋਤ ਸਿੰਘ ਸਿੱਧੂ ਆਪਸ ਵਿੱਚ ਭਿੜ ਗਏ ਸਨ । ਰੰਧਾਵਾ ਸਟੇਜ ਸੰਭਾਲ ਰਹੇ ਸਨ ਉਨ੍ਹਾਂ ਨੇ ਸਿੱਧੂ ਨੂੰ ਲੰਮਾ ਭਾਸ਼ਣ ਛੋਟਾ ਕਰਨ ਦੀ ਅਪੀਲ ਕੀਤੀ ਤਾਂ ਸਿੱਧੂ ਰਾਹੁਲ ਦੇ ਸਾਹਮਣੇ ਉਨ੍ਹਾਂ ਤੇ ਭੜਕ ਗਏ ਸਨ ।