International

ਔਰਤ ਦੇ ਮੂੰਹ ‘ਚੋਂ ਨਿਕਲਿਆ ਜਿੰਦਾ ਸੱਪ , video ਹੋਈ ਵਾਇਰਲ

Snake Pulled Out Of Woman’s Mouth

ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ਨੂੰ ਜਾਣ ਕੇ ਲੋਕਾਂ ਦੀ ਰੂਹ ਕੰਬ ਜਾਂਦੀ ਹੈ। ਤੁਸੀਂ ਅਜਿਹੀਆਂ ਕਈ ਘਟਨਾਵਾਂ ਸੁਣੀਆਂ ਜਾਂ ਦੇਖੀਆਂ ਹੋਣਗੀਆਂ,  ਰੂਸ ਦੇ ਦਾਗਿਸਤਾਨ ਇਲਾਕੇ ਦੇ ਇਕ ਸ਼ਹਿਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ ਇੱਥੇ ਇਕ ਘਰ ਵਿਚ ਜ਼ਮੀਨ ‘ਤੇ ਸੁੱਤੀ ਪਈ ਔਰਤ ਦੇ ਮੂੰਹ ਵਿਚ 4 ਫੁੱਟ ਲੰਬਾ ਸੱਪ ਚਲਾ ਗਿਆ।

ਜਦੋਂ ਔਰਤ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਈ ਤਾਂ ਉਹ ਡਾਕਟਰ ਕੋਲ ਪਹੁੰਚੀ। ਔਰਤ ਨੇ ਡਾਕਟਰਾਂ ਨੂੰ ਦੱਸਿਆ ਕਿ ਉਸ ਦੇ ਸਰੀਰ ਵਿਚ ਕੋਈ ਅਜੀਬ ਚੀਜ਼ ਫਸੀ ਹੋਈ ਮਹਿਸੂਸ ਹੋ ਰਹੀ ਹੈ। ਜਾਂਚ ਦੌਰਾਨ ਪਤਾ ਚੱਲਿਆ ਕਿ ਉਸ ਦੇ ਸਰੀਰ ਵਿਚ ਸਾਹ ਦੀ ਨਾਲੀ ਵਿਚ ਸੱਪ ਫਸਿਆ ਹੋਇਆ ਹੈ।

ਡਾਕਟਰਾਂ ਨੂੰ ਪਹਿਲਾਂ ਨਹੀਂ ਪਤਾ ਸੀ ਕਿ ਇਹ ਸੱਪ 4 ਫੁੱਟ ਲੰਬਾ ਸੱਪ ਹੋਵੇਗਾ ਪਰ ਇਸ ਨੂੰ ਬਾਹਰ ਕੱਢਣ ਤੋਂ ਬਾਅਦ ਉਹਨਾਂ ਦੇ ਹੋਸ਼ ਉੱਡ ਗਏ। ਮਹਿਲਾ ਦੇ ਮੂੰਹ ਵਿਚੋਂ ਸੱਪ ਕੱਢ ਰਹੀ ਡਾਕਟਰ ਵੀ ਇੰਨਾ ਵੱਡਾ ਸੱਪ ਦੇਖ ਕੇ ਘਬਰਾ ਗਈ ਅਤੇ ਉਸ ਦੇ ਮੂੰਹ ਵਿਚੋਂ ਚੀਕ ਨਿਕਲ ਗਈ ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਔਰਤ ਬੇਹੋਸ਼ ਪਈ ਹੈ ਅਤੇ ਡਾਕਟਰ ਉਸ ਦੇ ਮੂੰਹ ‘ਚ ਖਾਸ ਸੋਟੀ ਪਾ ਕੇ ਸੱਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੌਲੀ-ਹੌਲੀ ਜਦੋਂ ਡਾਕਟਰ ਨੇ ਔਰਤ ਦੇ ਮੂੰਹ ਵਿੱਚੋਂ ਸੱਪ ਕੱਢਿਆ ਤਾਂ ਡਰ ਕਾਰਨ ਉਸ ਦੇ ਵੀ ਪਸੀਨੇ ਛੁੱਟ ਗਏ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @FascinateFlix ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ ‘ਚ ਦੱਸਿਆ ਗਿਆ ਹੈ ਕਿ ਸੁੱਤੇ ਪਈ ਔਰਤ ਦੇ ਮੂੰਹ ‘ਚ 4 ਫੁੱਟ ਲੰਬਾ ਸੱਪ ਵੜ ਗਿਆ, ਜਿਸ ਨੂੰ ਬਾਹਰ ਕੱਢ ਲਿਆ ਗਿਆ। ਵੀਡੀਓ 11 ਸੈਕਿੰਡ ਦੀ ਹੈ, ਪਰ ਤੁਹਾਨੂੰ ਡਰ ਨਾਲ ਭਰ ਦੇਵੇਗੀ। ਲੱਖਾਂ ਲੋਕਾਂ ਨੇ ਇਸ ਨੂੰ ਦੇਖਿਆ ਹੈ ਅਤੇ ਉਹ ਸਿਰਫ ਇਹ ਜਾਣਨਾ ਚਾਹੁੰਦੇ ਹਨ ਕਿ ਸੱਪ ਔਰਤ ਦੇ ਮੂੰਹ ਵਿੱਚ ਕਿਵੇਂ ਦਾਖਲ ਹੋਇਆ?