The Khalas Tv Blog Punjab ਪੰਜਾਬ ਦੇ ਮੰਤਰੀ ਨੂੰ ਸੱਪ ਨੇ ਡੰਗ ਮਾਰਿਆ !
Punjab

ਪੰਜਾਬ ਦੇ ਮੰਤਰੀ ਨੂੰ ਸੱਪ ਨੇ ਡੰਗ ਮਾਰਿਆ !

ਬਿਉਰੋ ਰਿਪੋਰਟ : ਪੰਜਾਬ ਦੇ 7 ਜ਼ਿਲਿਆਂ ਦੇ 89 ਪਿੰਡ ਹੜ੍ਹ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹਨ । ਭਾਖੜਾ ਅਤੇ ਪੌਂਗ ਡੈਮ ਤੋਂ ਪਾਣੀ ਛੱਡਣ ਦੀ ਵਜ੍ਹਾ ਕਰਕੇ ਇਹ ਹਾਲਾਤ ਬਣੇ ਹਨ । ਉਧਰ ਖਬਰ ਆ ਰਹੀ ਹੈ ਆਨੰਦਪੁਰ ਸਾਹਿਬ ਵਿੱਚ ਆਪਣੇ ਹਲਕੇ ਲੋਕਾਂ ਦੀ ਮਦਦ ਕਰਨ ਵਿੱਚ ਲੱਗੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਮਾਰਿਆ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ । ਉਨ੍ਹਾਂ ਦੇ ਪੈਰ ਵਿੱਚ ਸੋਜ ਆ ਗਈ ਸੀ ਜਿਸ ਤੋਂ ਬਾਅਦ ਸਾਰੇ ਟੈਸਟ ਕੀਤੇ ਗਏ ਹਨ ਹੁਣ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਬੈਂਸ ਨੇ ਆਪ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ।

ਹੜ੍ਹ ਦੇ ਨਾਲ ਜਿਹੜੇ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹਨ ਉਹ ਨੇ ਰੋਪੜ,ਹੁਸ਼ਿਆਰਪੁਰ,ਕਪੂਰਥਲਾ,ਅੰਮ੍ਰਿਤਸਰ,ਤਰਨਤਾਰਨ,ਫਿਰੋਜ਼ਪੁਰ ਅਤੇ ਗੁਰਦਾਸਪੁਰ । ਹੜ੍ਹ ਦੇ ਦੌਰਾਨ ਦਰਿਆ ਵਿੱਚ ਡੁੱਬਣ ਨਾਲ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਗਈ ਹੈ । ਜਿਸ ਦੇ ਬਾਅਦ ਸ਼ਹੀਦ ਭਗਤ ਸਿੰਘ ਨਗਰ ਵਿੱਚ ਦਰਿਆਵਾਂ ਅਤੇ ਨਹਿਰਾਂ ਵਿੱਚ ਨਹਾਉਣ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਾ ਦਿਤੀ ਹੈ। ਫਾਜ਼ਿਲਕਾ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ‘ਚ 23 ਅਗਸਤ ਤੱਕ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ‘ਚ ਛੁੱਟੀ ਕਰ ਦਿੱਤੀ ਗਈ ਹੈ ਜਦਕਿ ਫਿਰੋਜ਼ਪੁਰ ਵਿੱਚ 26 ਅਗਸਤ ਤੱਕ ਸਕੂਲ ਬੰਦ ਰਹਿਣਗੇ।

ਇਸੇ ਵਿਚਾਲੇ ਬਚਾਅ ਕਾਰਜ ਵਿੱਚ ਉਤਰੀ NDRF ਦੀ ਟੀਮ ਨੇ ਫਿਰੋਜ਼ਪੁਰ ਦੇ ਪਿੰਡ ਰੂਕਣੇ ਦੇ ਗੁਰਭੇਜ ਸਿੰਘ ਨੂੰ ਹੜ੍ਹ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਹੈ । ਗੁਰਭੇਜ ਇੱਕ ਸਫੇਦੇ ਦੇ ਦਰੱਖਤ ਦੇ ਨਾਲ ਲਟਕੇ ਹੋਏ ਸਨ। ਦੂਰੋ ਜਦੋਂ ਟੀਮ ਨੇ ਵੇਖਿਆ ਤਾਂ ਬੋਟ ਦੇ ਜ਼ਰੀਏ ਉਸ ਨੂੰ ਬਾਹਰ ਕੱਢਿਆ ਗਿਆ । ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਵਾਪਸ ਪਰਤ ਰਿਹਾ ਸੀ ਤਾਂ ਅਚਾਨਕ ਪਾਣੀ ਦਾ ਪੱਧਰ ਗਲੇ ਤੱਕ ਪਹੁੰਚ ਗਿਆ ਉਸ ਨੇ ਦਰੱਖਤ ਨੂੰ ਫੜ ਲਿਆ ਅਤੇ ਢਾਈ ਘੰਟੇ ਉਹ ਦਰੱਖਤ ਨਾਲ ਲਟਕਿਆ ਰਿਹਾ ।

ਤਰਨਤਾਰਨ ਵਿੱਚ ਹਰੀਕੇ ਹੇਡਸ ਤੋਂ ਪਾਣੀ ਛੱਡੇ ਜਾਣ ਦੇ ਬਾਅਦ ਹੁਣ ਹੜ ਦਾ ਅਸਰ ਫਿਰੋਜ਼ਪੁਰ ਵਿੱਚ ਵੀ ਵਿਖਾਈ ਦੇਣ ਲੱਗਿਆ ਹੈ। ਇੱਥੇ ਇੱਕ ਪੁੱਲ ਟੁੱਟਣ ਨਾਲ 15 ਪਿੰਡਾਂ ਦਾ ਦੇਸ਼ ਦਾ ਸੰਪਰਕ ਟੁੱਟ ਗਿਆ ਹੈ। ਉਧਰ ਬਾਰਡਰ ‘ਤੇ BSF ਦੀ ਚੌਂਕੀ ਵੀ ਡੁੱਬ ਗਈ ਹੈ । 24 ਜਵਾਨਾਂ ਨੂੰ ਉੱਥੋ ਕੱਢਿਆ ਗਿਆ ਹੈ ।

ਗਰਭਵਤੀ ਔਰਤ ਨੇ ਰਸੀ ਫੜ ਕੇ ਪੁੱਲ ਪਾਰ ਕੀਤਾ

ਫਿਰੋਜ਼ਪੁਰ ਵਿੱਚ ਪੁੱਲ ਟੁੱਟਣ ਨਾਲ 15 ਸਰਹੱਦੀ ਪਿੰਡਾਂ ਦਾ ਦੇਸ਼ ਨਾਲ ਸੰਪਰਕ ਟੁੱਟ ਗਿਆ । ਇਸ ਸਾਲ ਪੁੱਲ ‘ਤੇ ਦੂਜੀ ਵਾਰ ਅਸਰ ਪਿਆ ਹੈ । ਉੱਧਰ ਪਿੰਡ ਦੇ ਲੋਕ ਮੁਸ਼ਕਿਲ ਇੱਕ ਥਾਂ ਤੋਂ ਦੂਜੇ ਪਾਸੇ ਨਹੀਂ ਜਾ ਪਾ ਰਹੇ ਹਨ ਇਸੇ ਵਿਚਾਲੇ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ 8 ਮਹੀਨੇ ਦੀ ਗਰਭਵਤੀ ਔਰਤ ਪਤਲੀ ਰਸੀ ਦੇ ਸਹਾਰੇ ਪੁੱਲ ਦੀ ਕੰਧ ‘ਤੇ ਹੋਲੀ-ਹੋਲੀ ਕਦਮ ਅੱਗੇ ਵਧਾ ਰਹੀ ਸੀ ।

130 ਪਿੰਡਾਂ ਦੇ 44 ਹਜ਼ਾਰ ਲੋਕ ਪ੍ਰਭਾਵਿਤ

89 ਪਿੰਡਾਂ ਦੇ 22,455 ਤੋਂ ਵੱਧ ਲੋਕ ਹੜ੍ਹ ਤੋਂ ਪ੍ਰਭਾਵਿਤ ਹਨ । ਬੀਤੇ ਦਿਨ ਤੱਕ 130 ਪਿੰਡਾਂ ਵਿੱਚ ਤਕਰੀਬਨ 44,000 ਲੋਕ ਪ੍ਰਭਾਵਿਤ ਹੋਏ ਸਨ । ਹੜ੍ਹ ਦੇ ਫੇਜ 1 ਦੀ ਗੱਲ ਕਰੀਏ ਤਾਂ ਸੂਬੇ ਵਿੱਚ ਹੁਣ ਤੱਕ 219 ਪਿੰਡਾਂ ਦੇ 60 ਹਜ਼ਾਰ ਤੋਂ ਵੱਧ ਲੋਕ ਹੜ੍ਹ ਤੋਂ ਪ੍ਰਭਾਵਿਤ ਹੋ ਚੁੱਕੇ ਹਨ ।

Exit mobile version