India Punjab

‘ਦਾਦੂਵਾਲ ਨੂੰ ਹਰਿਆਣਾ ਕਮੇਟੀ ਤੋਂ ਬਾਹਰ ਕੱਢੇ ਸਰਕਾਰ’!’ਸ੍ਰੀ ਅਕਾਲ ਤਖਤ ਸਾਹਿਬ ਤਲਬ ਕਰੇ’

ਬਿਉਰੋ ਰਿਪੋਰਟ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ( SGPC) ਤੋਂ ਵੱਖ ਹੋਣ ਸਮੇਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ(HSGPC) ਨੇ ਦਾਅਵਾ ਕੀਤਾ ਸੀ ਉਹ ਸੂਬੇ ਦੇ ਸਿੱਖਾਂ ਦੇ ਮੁੱਦੇ ਬਿਹਤਰ ਤਰੀਕੇ ਨਾਲ ਹੱਲ ਕਰ ਸਕਦੇ ਹਨ ਅਤੇ ਗੁਰਧਾਮਾਂ ਦੀ ਸੇਵਾ ਸੰਭਾਲ ਕਰਨਗੇ ਪਰ ਜਿਸ ਤਰ੍ਹਾਂ ਨਾਲ ਕਮੇਟੀ ਦੀਆਂ ਮੀਟਿੰਗ ਵਿੱਚ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਦਾਦੂਵਾਲ ਦੇ ਹਮਾਇਤੀ ਇੱਕ ਦੂਜੇ ਨਾਲ ਹੱਥੋਪਾਈ ਅਤੇ ਗਾਲ੍ਹਾਂ ਕੱਢ ਦੇ ਹੋਏ ਨਜ਼ਰ ਆ ਰਹੇ ਹਨ, ਉਹ ਬਹੁਤ ਹੀ ਸ਼ਰਮਨਾਕ ਹੈ । HSGPC ਦੀ ਮੀਟਿੰਗ ਦਾ 14 ਅਗਸਤ ਦਾ ਵੀਡੀਓ ਨਸ਼ਰ ਹੋਣ ਤੋਂ ਬਾਅਦ HSGPC ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਇਲਜ਼ਾਮ ਲਗਾਇਆ ਕਿ ਸਾਜ਼ਸ਼ ਦੇ ਤਹਿਤ ਸਿਰਫ਼ ਵੀਡੀਓ ਦਾ ਕੁਝ ਹੀ ਹਿੱਸਾ ਨਸ਼ਰ ਕੀਤਾ ਗਿਆ ਹੈ ਜਦਕਿ ਪੂਰਾ ਵੀਡੀਓ ਨਹੀਂ ਵਿਖਾਈ ਗਈ ਹੈ । ਉੱਧਰ ਪ੍ਰਧਾਨ ਮਹੰਤ ਕਰਮਜੀਤ ਸਿੰਘ ਨੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦਾਦੂਵਾਲ ਅਤੇ ਉਨ੍ਹਾਂ ਦੇ ਹਮਾਇਤੀ ਧਮੀਜਾ ਵੱਲੋਂ ਅਪਸ਼ਬਦ ਬੋਲੇ ਜਾਣ ਉਨ੍ਹਾਂ ਨੂੰ ਕਮੇਟੀ ਤੋਂ ਬਾਹਰ ਕੀਤਾ ਜਾਵੇ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਇਸ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ । ਉੱਧਰ ਦਾਦੂਵਾਲ ਦਾ ਜਵਾਬ ਵੀ ਆ ਗਿਆ ਹੈ ਉਨ੍ਹਾਂ ਨੇ ਤਿੱਖੇ ਸ਼ਬਦਾਂ ਵਿੱਚ ਮਹੰਤ ਕਰਮ ਸਿੰਘ ‘ਤੇ ਗੰਭੀਰ ਇਲਜ਼ਾਮ ਲਗਾਏ ਹਨ ।

ਦਾਦੂਵਾਲ ਦਾ ਮਹੰਤ ਕਰਮ ਸਿੰਘ ਨੂੰ ਜਵਾਬ

ਸਾਬਕਾ HSGPC ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਚੁਨੌਤੀ ਦਿੱਤੀ ਕਿ ਉਹ ਵੀਡੀਓ ਜਾਂ ਫਿਰ ਕਿਸੇ ਵੀ ਰੂਪ ਵਿੱਚ ਸਾਬਤ ਕਰਨ ਕਿ ਉਨ੍ਹਾਂ ਨੇ ਮੀਟਿੰਗ ਦੌਰਾਨ ਗਾਲ੍ਹਾਂ ਕੱਢੀਆਂ ਹਨ । ਉਨ੍ਹਾਂ ਕਿਹਾ ਮਹੰਤ ਕਿਰਨਜੀਤ ਸਿੰਘ ਦੀ ਥਾਂ ‘ਤੇ ਕਿਸੇ ਹੋਰ ਸ਼ਖ਼ਸ ਨੂੰ ਪ੍ਰਧਾਨ ਬਣਾਇਆ ਜਾਵੇ,ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਪਣੇ ਡੇਰੇ ਦੇ ਲੋਕਾਂ ਨੂੰ ਕਮੇਟੀ ਵਿੱਚ ਭਰਤੀ ਕਰ ਰਹੇ ਹਨ । ਦਾਦੂਵਾਲ ਨੇ ਇਲਜ਼ਾਮ ਲਗਾਇਆ ਹੈ ਮਹੰਤ ਕਰਮ ਸਿੰਘ ਗੁਰਬਾਜ਼ ਸਿੰਘ ਵਰਗੇ ਲੋਕਾਂ ਨੂੰ ਕਮੇਟੀ ਦੇ ਅੰਦਰ ਵਾੜ ਰਹੇ ਹਨ ਜਿਨ੍ਹਾਂ ਨੇ ਯਮੁਨਾ ਨਗਰ ਦੇ ਗੁਰਦੁਆਰੇ ਥੜ੍ਹਾ ਸਾਹਿਬ ਵਿੱਚ 30 -30 ਲੱਖ ਦਾ ਘੁਟਾਲ਼ਾ ਕੀਤਾ ਸੀ ਅਤੇ ਉਸ ਦੇ ਘਰ ਤੋਂ ਪ੍ਰਬੰਧਕ ਕਮੇਟੀ ਚੈੱਕ ਬੁੱਕ ਨਿਕਲੀ ਸੀ ਅਤੇ ਉਸ ਨੂੰ ਜੇਲ੍ਹ ਭੇਜਿਆ ਗਿਆ ਸੀ । ਦਾਦੂਵਾਲ ਨੇ ਕਿਹਾ ਅਪਾਰ ਸਿੰਘ ਕਿਸ਼ਨਗੜ੍ਹ ਨੂੰ ਵੀ ਮਹੰਤ ਨੇ ਆਪਣੇ ਨਾਲ ਮਿਲਾ ਲਿਆ ਹੈ ਜਿਸ ਨੇ ਕੜਾ ਪ੍ਰਸ਼ਾਦ ਦੀ 1 ਲੱਖ 72 ਹਜ਼ਾਰ ਦੀਆਂ ਫ਼ਰਜ਼ੀ ਪਰਚੀਆਂ ਬਣਾਇਆ ਸਨ ਅਤੇ ਉਸ ਨੂੰ ਜੇਲ੍ਹ ਹੋਈ ਸੀ । ਦਾਦੂਵਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਸਾਰੇ ਰਿਕਾਰਡ ਮੌਜੂਦ ਹਨ,ਅਜਿਹੇ ਲੋਕਾਂ ਨੂੰ ਸੰਗਤ ਪ੍ਰਬੰਧਕ ਕਮੇਟੀ ‘ਤੇ ਬੈਠਣ ਨਹੀਂ ਦੇਵੇਗੀ ਇਸ ਤੋਂ ਪਹਿਲਾਂ ਬਲਜੀਤ ਸਿੰਘ ਦਾਦੂਵਾਲ ਨੇ ਮਹੰਤ ਕਰਮ ਸਿੰਘ ‘ਤੇ ਨਸ਼ਾ ਕਰਨ ਦੇ ਗੰਭੀਰ ਇਲਜ਼ਾਮ ਵੀ ਲਗਾਏ ਸਨ ।

ਪਿਛਲੇ ਸਾਲ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਨਵੇਂ ਸਿਰੇ ਤੋਂ ਕਾਰਜਕਾਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ ਤਾਂ ਦਾਦੂਵਾਲ ਨੇ ਅਸਤੀਫ਼ਾ ਦਿੱਤਾ ਸੀ । ਨਵੀਂ ਕਮੇਟੀ ਦੀ ਪਹਿਲੀ ਮੀਟਿੰਗ ਵਿੱਚ ਬਲਜੀਤ ਸਿੰਘ ਦਾਦੂਵਾਲ ਨੂੰ ਪੂਰੀ ਉਮੀਦ ਸੀ ਕਿ ਹਰਿਆਣਾ ਸਰਕਾਰ ਉਨ੍ਹਾਂ ਨੂੰ ਮੁੜ ਤੋਂ ਜ਼ਿੰਮੇਵਾਰੀ ਦੇਵੇਗੀ ਪਰ ਅਖੀਰਲੇ ਮੌਕੇ ਖੱਟਰ ਨੇ ਮਹੰਤ ਕਰਮਜੀਤ ਸਿੰਘ ਨੂੰ ਪ੍ਰਧਾਨ ਬਣਾ ਕੇ ਦਾਦੂਵਾਲ ਨੂੰ ਵੱਡਾ ਝਟਕਾ ਦਿੱਤਾ ਸੀ ।