Punjab

ਪੰਜਾਬ ਵਿੱਚ ਇਹ ਨਵੀਂ ਤਕਨੀਕ ਵਾਲੇ ਡ੍ਰੋਨ ਵੱਡੀ ਚੁਣੌਤੀ ! ਪੀਜ਼ਾ ਤੋਂ ਵੀ ਤੇਜ਼ 12 ਮਿੰਟ ‘ਚ ਡਿਲੀਵਰੀ ! ਦੇਰ ਹੋਣ ‘ਤੇ ਫ੍ਰੀ ਕਨਸਾਇਨਮੈਂਟ

ਬਿਉਰੋ ਰਿਪੋਰਟ : ਨਸ਼ਾ ਭੇਜਣ ਵਿੱਚ ਪਾਕਿਸਤਾਨ ਭਾਰਤ ਤੋਂ ਇੱਕ ਕਦਮ ਅੱਗੇ ਸੋਚ ਦਾ ਹੈ । ਪਾਕਿਸਤਾਨ ਦੇ ਮੰਤਰੀ ਦੀ ਵਾਇਰਲ ਵੀਡੀਓ ਨੇ ਵੀ ਇਸ ਦੀ ਤਸਦੀਕ ਕੀਤੀ ਸੀ । ਸਰਹੱਦ ਪਾਰ ਨਸ਼ੇ ਦੀ ਖੇਪ ਨੂੰ ਭੇਜਣ ਦੇ ਲਈ ਹੁਣ ਪਾਕਿਸਤਾਨ ਨੇ ਰਣਨੀਤੀ ਬਦਲ ਦਿੱਤੀ ਹੈ। ਡ੍ਰੋਨ ਦੀ ਹਾਈਟੈਕ ਤਕਨੀਕ ਨਾਲ ਪਾਕਿਸਤਾਨ ਨੇ ਪੰਜਾਬ ਵਿੱਚ ਨਸ਼ੇ ਦੀ ਤਸਕਰੀ ਸ਼ੁਰੂ ਕਰ ਦਿੱਤੀ ਹੈ। ਇਸ ਨੇ BSF ਅਤੇ ਪੁਲਿਸ ਦੀ ਚਿੰਤਾ ਵਧਾ ਦਿੱਤੀ ਹੈ । ਵੱਡੇ ਡ੍ਰੋਨ ਜ਼ਿਆਦਾ ਮਾਰੇ ਜਾਣ ਲੱਗੇ ਤਾਂ ਹੁਣ ਪਾਕਿਸਤਾਨ ਨੇ ਛੋਟੇ ਡ੍ਰੋਨ ਭੇਜਣੇ ਸ਼ੁਰੂ ਕਰ ਦਿੱਤੇ ਹਨ ਜਿਸ ਨੂੰ ਫੜਨਾ ਅਸਾਨ ਨਹੀਂ ਹੈ । ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੁਲਿਸ ਇੰਟੈਰੋਗੇਸ਼ਨ ਵਿੱਚ ਇਹ ਸਾਹਮਣੇ ਆਇਆ ਕਿ ਜੇਲ੍ਹਾਂ ਵਿੱਚ ਬੰਦ ਤਸਕਰ ਪਾਕਿਸਤਾਨ ਨਾਲ ਸੰਪਰਕ ਕਰਦੇ ਹਨ ।

ਤਸਕਰ ਨਾ ਸਿਰਫ ਹੈਰੋਈਨ ਦਾ ਸੌਦਾ ਕਰਦੇ ਹਨ ਬਲਕਿ ਇਹ ਵੀ ਤੈਅ ਕਰਦੇ ਹਨ ਕਿ ਕਿਸ ਥਾਂ ਅਤੇ ਕਦੋਂ ਨਸ਼ਾ ਡਿਗਾਉਣਾ ਹੈ । ਇਸ ਸਾਲ ਡ੍ਰੋਨ ਤੋਂ ਆਈ 71.82 ਕਿਲੋ ਹੈਰੋਈਨ ਫੜੀ ਗਈ । ਇਸ ਵਿੱਚ ਸਭ ਤੋਂ ਛੋਟੀ ਖੇਪ 1.8 ਕਿਲੋ ਹੈ ਸਭ ਤੋਂ ਵੱਡੀ 29.5 ਕਿਲੋ ਸੀ । 2023 ਵਿੱਚ ਜੂਨ ਤੱਕ 34 ਡ੍ਰੋਨ ਫੜੇ ਗਏ ਹਨ । BSF ਅਤੇ ਪੁਲਿਸ ਨੇ 5 ਸਾਲ ਵਿੱਚ 134 ਡ੍ਰੋਨ ਫੜੇ,ਰੋਜ਼ਾਨਾ 2 ਤੋਂ 11 ਡ੍ਰੋਨ ਦੀ ਹਰਕਤ ਰਿਕਾਰਡ ਕੀਤੀ ਜਾਂਦੀ ਹੈ।

3 ਮਹੀਨੇ ਵਿੱਚ ਇਹ ਵੇਖਿਆ ਗਿਆ ਹੈ ਕਿ ਛੋਟੇ ਡ੍ਰੋਨ ਜ਼ਿਆਦਾ ਐਕਟਿਵ ਹਨ । ਇੱਕ ਵਾਰ ਵਿੱਚ 25 ਕਿਲੋ ਦੀ ਸਪਲਾਈ ਕਰਨ ਨਾਲ ਲਗਾਤਾਰ ਫੜੇ ਜਾਣ ਤੋਂ ਬਾਅਦ ਹੁਣ 2 ਤੋਂ 5 ਕਿਲੋ ਦੀ ਡਰੱਗ ਦੀ ਸਪਲਾਈ ਕੀਤੀ ਜਾਂਦੀ ਹੈ । ਚਾਈਨਾ ਵਿੱਚ ਤਿਆਰ ਡ੍ਰੋਨ ਦੀ ਲਾਇਟ ਬੰਦ ਕਰ ਦਿੱਤੀ ਜਾਂਦੀ ਹੈ। ਇਹ ਆਵਾਜ਼ ਵੀ ਨਹੀਂ ਕਰਦੇ ਹਨ ਰੇਜ਼ 4 ਕਿਲੋਮੀਟਰ ਤੱਕ ਹੁੰਦੀ ਹੈ । ਪਾਕਿਸਤਾਨ ਤੋਂ ਪੰਜਾਬ ਵਿੱਚ ਤਸਕਰ ਮਿਨੀ ਡ੍ਰੋਨ ਦੇ ਜ਼ਰੀਏ 12 ਤੋਂ 16 ਮਿੰਟ ਵਿੱਚ ਸਪਲਾਈ ਕਰਦੇ ਹਨ । ਜੋ ਪੀਜ਼ਾ ਡਿਲੀਵਰੀ ਵਿੱਚ ਲੱਗਣ ਵਾਲੇ ਸਮੇਂ ਤੋਂ ਅੱਧਾ ਹੈ । ਦੇਰੀ ਹੋਣ ‘ਤੇ ਫ੍ਰੀ ਕਨਸਾਇਨਮੈਂਟ ਦਿੱਤੇ ਹਨ ।

ਪੁੱਛ-ਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਨਸ਼ਾ ਤਸਕਰ ਸੋਸ਼ਲ ਮੀਡੀਆ ਪਲੇਟਫਾਰਮ ਟੈਲੀਗਰਾਮ,ਸਿਗਨਲ,Whatsapp,ਮੈਸੰਜਰ ‘ਤੇ ਕਾਲਿੰਗ ਜਾਂ ਫਿਰ ਮੈਸੇਜ ਦੇ ਜ਼ਰੀਏ ਗੱਲ ਕਰਦੇ ਹਨ ਅਤੇ ਸਪਲਾਈ ਦੇ ਲਈ ਥਾਂ ਤੈਅ ਕਰਦੇ ਹਨ । ਤਸਕਰਾਂ ਦਾ ਮੰਨਣਾ ਹੈ ਕਿ ਮਿਨੀ ਡ੍ਰੋਨ ਵਿੱਚ ਖਤਰਾ ਅਤੇ ਨੁਕਸਾਨ ਦੋਵੇ ਘੱਟ ਹਨ । ਮਿਨੀ ਡ੍ਰੋਨ ਦੀ ਸਪੀਡ ਚੰਗੀ ਹੈ । 15 ਮਿੰਟ ਵਿੱਚ ਡ੍ਰੋਨ ਤੈਅ ਥਾਂ ‘ਤੇ ਨਸ਼ਾ ਛੱਡ ਕੇ ਵਾਪਸ ਆ ਜਾਂਦਾ ਹੈ। ਤਸਕਰ ਦੇ ਫੜੇ ਜਾਣ ਦਾ ਡਰ ਵੀ ਘੱਟ ਹੋ ਗਿਆ ਹੈ ।

ਪਾਕਿਸਤਾਨ ਵਿੱਚ 11 ਗਰੁੱਪ 3 ਪੀੜੀਆਂ ਤੋਂ ਤਸਕਰੀ ਕਰ ਰਹੇ ਹਨ

ਸੂਤਰਾਂ ਮਿਲੀ ਜਾਣਕਾਰੀ ਦੇ ਮੁਬਾਬਿਕ ਲਹਿੰਦੇ ਪੰਜਾਬ ਦੀ ਸਰਹੱਦ ਨਾਲ ਲੱਗੇ 27 ਪੁਆਇੰਟ ਹੈਰੋਈਨ ਦੀ ਤਸਕਰੀ ਦਾ ਗੇਟਵੇਅ ਹੈ ਯਾਨੀ ਆਉਣ ਦਾ ਰਸਤਾ । ਸਮੱਗਲਰ ਇੱਥੇ ਦੇ ਹਾਲਾਤਾਂ ਦਾ ਫਾਇਦਾ ਚੁੱਕ ਦੇ ਹਨ । ਪਾਕਿਸਤਾਨ ਵਿੱਚ 11 ਗਰੁੱਪ 3 ਪੀੜੀਆਂ ਤੋਂ ਨਸ਼ੇ ਦੀ ਸਪਲਾਈ ਕਰ ਰਹੀਆਂ ਹਨ । ਜੋ ਸੋਨਾ ਹੈਰੋਈਨ ਦੀ ਸਮੱਗਲਿੰਗ ਕਰਦੇ ਹਨ । ਇਸ ਵਿੱਚ ਅਬਦੁੱਲ,ਚੌਧਰੀ,ਗੁਫਾਰ,ਮੰਸੂਰ ਦਾ ਨਾਂ ਸ਼ਾਮਲ ਹੈ ।

ਮਿਨੀ ਡ੍ਰੋਨ ਵੱਡੀ ਚੁਣੌਤੀ,ਟ੍ਰੇਸ ਵੀ ਨਹੀਂ ਹੋ ਪਾਂਦੇ ਹਨ

DGP ਗੌਰਵ ਯਾਦਵ ਦੇ ਮੁਤਾਬਿਕ ਛੋਟੇ ਡ੍ਰੋਨ ਸਮੱਗਲਿੰਗ ਵਿੱਚ ਵੱਡੀ ਚੁਣੌਤੀ ਹੈ । ਇਸ ਬਾਰੇ ਉਨ੍ਹਾਂ ਨੇ ਕੇਂਦਰ ਸਰਕਾਰ ਨਾਲ ਵੀ ਗੱਲ ਕੀਤੀ ਹੈ ਕਿ ਸਰਹੱਦ ‘ਤੇ ਆਧੁਨਿਕ ਡ੍ਰੋਨ ਨੂੰ ਟਰੈਕ ਕਰਨ ਦੇ ਲਈ ਤਕਨੀਕ ਵਿੱਚ ਸੁਧਾਰ ਲਿਆ ਜਾਵੇ । ਨਾਲ ਇਹ ਵੀ ਕਿਹਾ ਹੈ ਕਿ ਹੈਰੋਈਨ ਦੀ ਕਮਰਸ਼ਲ ਹੱਦ 250 ਗਰਾਮ ਤੋਂ ਘਟਾ ਕੇ 25-50 ਗਰਾਮ ਕੀਤੀ ਜਾਵੇ ।