Punjab

SKM ਨੇ ‘ਏਕੇ’ ਨੂੰ ਲੈ ਕੇ ਖਨੌਰੀ ਤੇ ਸ਼ੰਭੂ ਮੋਰਚੇ ਸ਼ਾਹਮਣੇ ਰੱਖੀਆਂ 4 ਵੱਡੀਆਂ ਸਖਤ ਸ਼ਰਤਾਂ !

ਬਿਉਰੋ ਰਿਪੋਰਟ – ਸੰਯੁਕਤ ਕਿਸਾਨ ਮੋਰਚਾ ਅਤੇ ਖਨੌਰੀ ਤੇ ਸ਼ੰਭੂ ਮੋਰਚੇ ਵਿਚਾਲੇ 27 ਫਰਵਰੀ ਨੂੰ ਹੋਈ ਮੀਟਿੰਗ ਦੌਰਾਨ ਜਿਹੜੀ ਚੀਜ਼ ਹੁਣ ਨਿਕਲ ਕੇ ਸਾਹਮਣੇ ਆਈ ਹੈ ਉਸ ਨੇ ਦੋਵਾਂ ਵਿਚਾਲੇ ਏਕਤਾ ਦੇ ਪਾੜੇ ਨੂੰ ਹੋਰ ਗਹਿਰਾ ਕਰ ਦਿੱਤਾ ਹੈ। Skm ਵਲੋਂ skm ਗੈਰ ਸਿਆਸੀ ਨੂੰ ਦਿੱਤਾ ਗਿਆ ਪਰਪੌਜਲ ਸਾਹਮਣੇ ਆਇਆ ਹੈ ਜਿਸ ਵਿੱਚ ਏਕੇ ਨੂੰ ਲੈ ਕੇ ਸਖਤ ਸ਼ਰਤਾਂ ਰੱਖਿਆ ਗਈਆਂ ਹਨ ।

SKM ਸਿਆਸੀ ਨੇ ਸਭ ਤੋਂ ਪਹਿਲੀ ਮੰਗ MSP ਗਰੰਟੀ ਕਾਨੂੰਨ ਦੀ ਥਾਂ ਕੌਮੀ ਖੇਤੀ ਮੰਡੀਕਰਨ ਨੀਤੀ ਰੱਦ ਕਰਨ ਦੀ ਮੰਗ ਨੂੰ ਪਹਿਲੇ ਨੰਬਰ ਤੇ ਰੱਖਿਆ ਜਾਵੇ । ਇਸ ਦੇ ਨਾਲ SKM ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸਨੂੰ ਪਹਿਲਾਂ ਸਥਾਨ ਨਹੀਂ ਦਿੱਤਾ ਜਾਂਦਾ ਤਾਂ ਏਕਤਾ ਲਈ ਮੰਗਾਂ ਸਾਂਝੀਆਂ ਹੋਣ ਦਾ ਅਧਾਰ ਖਾਰਜ ਹੋ ਜਾਂਦਾ ਹੈ ।

SKM ਨੇ ਕਿਹਾ ਅਸੀਂ ਸ਼ੰਭੂ ਅਤੇ ਖਨੌਰੀ ਲੱਗੇ ਮੋਰਚਿਆਂ ਵਿੱਚ “ਦਿੱਲੀ ਕੂਚ” ਅਤੇ “ਮਰਨ ਵਰਤ” ਦੇ ਫੈਸਲੇ ਨਾਲ ਸਹਿਮਤ ਨਹੀਂ ਹਾਂ । ਸਾਨੂੰ ਇੰਨਾਂ ਮੋਰਚਿਆਂ ਵਿੱਚ ਸ਼ਾਮਿਲ ਕਰਨ ਹੋਣ ਦੀ ਅਪੀਲ ਨਾ ਕੀਤੀ ਜਾਵੇ । SKM ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨੂੰ ਸਾਫ ਲਫਜ਼ਾ ਵਿੱਚ ਕਿਹਾ ਹੈ ਕਿ ਇਸ ਦੁਚਿੱਤੀ ਨੂੰ ਛੱਡ ਕੇ ਖਰੀ ਭਾਵਨਾ ਨਾਲ ਅੱਗੇ ਵਧਣਾ ਚਾਹੀਦਾ ਭਾਵ ਸੰਯੁਕਤ ਕਿਸਾਨ ਮੋਰਚੇ ਨੂੰ ਸ਼ੰਭੂ -ਖਨੌਰੀ ਮੋਰਚਿਆਂ ਵਿੱਚ ਸ਼ਾਮਿਲ ਹੋਣ ਦੇ ਲਈ ਨਹੀਂ ਕਿਹਾ ਜਾਣਾ ਚਾਹੀਦਾ ਕਿਉਂਕਿ ਉਹ ਕਦੇ ਉਸਦਾ ਹਿੱਸਾ ਨਹੀਂ ਬਣਨਗੇ

SKM ਵੱਲੋਂ ਇਹ ਵੀ ਮੰਗ ਰੱਖੀ ਗਈ ਕਿ ਦਿੱਲੀ ਵਿੱਚ ਅੰਦੋਲਨ ਨੂੰ ਸੰਪੂਰਨ ਅਤੇ ਇਤਿਹਾਸਕ ਜਿੱਤ ਮੰਨਿਆ ਜਾਵੇ ਜਦਕਿ ਖਨੌਰੀ ਅਤੇ ਸ਼ੰਭੂ ਮੋਰਚਾ ਇਸ ਨੂੰ ਅਧੂਰੀ ਜਿੱਤ ਮੰਨਦਾ ਹੈ ।
ਇਸ ਤੋਂ ਬਾਅਦ ਇਹ ਕਿਹਾ ਗਿਆ ਕਿ 9 ਜਨਵਰੀ 2025 ਮੋਗਾ ਇਕਤੱਰਤਾ ‘ਚ ਪਾਸ ਕੀਤਾ ਏਕਤਾ ਮਤਾ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਜੇਕਰ ਇਸ ‘ਤੇ ਸਹਿਮਤੀ ਨਹੀਂ ਹੈ ਤਾਂ ਏਕਤਾ ਦਾ ਅਧਾਰ ਖਾਰਜ ਮੰਨਿਆ ਜਾਵੇ ।