ਬਿਉਰੋ ਰਿਪੋਰਟ – ਇਕ ਪਾਸੇ ਜਗਜੀਤ ਸਿੰਘ ਡੱਲੇਵਾਲ (Jagjit Singh) ਦੀ ਸਿਹਤ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ ਤੇ ਦੂਜੇ ਪਾਸੇ ਲਗਾਤਾਰ ਹੋਰ ਜਥੇਬੰਦੀਆਂ ਦੇ ਕਿਸਾਨ ਲੀਡਰਾਂ ਵੱਲੋਂ ਲੱਗੇ ਕਿਸਾਨੀ ਮੋਰਚੇ ਦਾ ਸਾਥ ਦੇਣ ਤੋਂ ਆਨਾ ਕਾਨੀ ਕੀਤੀ ਜਾ ਰਹੀ ਸੀ ਪਰ ਲੋਕਾਂ ਵੱਲੋਂ ਲਗਾਤਾਰ ਮੋਰਚੇ ‘ਚ ਨਾ ਜਾਣ ਵਾਲੀਆਂ ਜਥੇਬੰਦੀਆਂ ‘ਤੇ ਸਵਾਲ ਚੁੱਕੇ ਜਾ ਰਹੇ ਸਨ, ਉਸ ਨੂੰ ਦੇਖਦੇ ਹੋਏ ਸਯੁੰਕਤ ਕਿਸਾਨ ਮੋਰਚੇ ਵੱਲੋਂ ਮੋਗਾ ਦੀ ਅਨਾਜ ਮੰਡੀ ਵਿਚ ਮਹਾਂਪੰਚਾਇਤ ਕੀਤੀ ਗਈ। ਜਿਸ ‘ਚ ਅੱਜ ਫੈਸਲਾ ਲਿਆ ਕਿ ਕੱਲ 6 ਮੈਂਬਰੀ ਤਾਲਮੇਲ ਕਮੇਟੀ ਖਨੌਰੀ ਜਾਵੇਗੀ ਅਤੇ ਉਨ੍ਹਾਂ ਦੇ ਨਾਲ 101 ਕਿਸਾਨਾਂ ਦਾ ਜਥਾ ਵੀ ਜਾਵੇਗਾ। ਇਸ ਦੇ ਨਾਲ ਹੀ ਐਸਕੇਐਮ ਨੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਲੱਗੇ ਮੋਰਚੇ ਖਿਲਾਫ ਕਿਸੇ ਵੀ ਕਿਸਾਨ ਨੂੰ ਬਿਆਨਬਾਜ਼ੀ ਨਾ ਕਰਨ ਦੀ ਤਾੜਨਾ ਕੀਤੀ ਹੈ। ਇਸ ਦੇ ਨਾਲ ਹੀ 13 ਜਨਵਰੀ ਨੂੰ ਤਹਿਸੀਲ ਪੱਧਰ ‘ਤੇ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜਨ ਦੇ ਪ੍ਰੋਗਰਾਮ ਲਈ ਐਸਕੇਐਮ ਨੇ ਹਾਮੀ ਭਰੀ ਹੈ। ਮਹਾਂਪੰਚਾਇਤ ਦੌਰਾਨ ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ। ਕਿਸਾਨ ਲੀਡਰਾਂ ਨੇ ਕਿਹਾ ਕਿ ਜੇਕਰ ਸਹਿਮਤੀ ਬਣੀ ਤਾਂ ਸਾਰੇ ਪ੍ਰੋਗਰਾਮ ਇਕੱਠੇ ਕੀਤੇ ਜਾਣਗੇ।
ਭਾਂਵੇ ਕਿ ਐਸਕੇਐਮ ਵੱਲੋਂ ਕੱਲ੍ਹ ਨੂੰ ਖਨੌਰੀ ਮੋਰਚੇ ‘ਤੇ ਜਾਣ ਦੀ ਗੱਲ ਕਹੀ ਹੈ ਪਰ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਦੀਆਂ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਅੰਦੋਲਨ ਵਿਚ ਸ਼ਾਮਲ ਹੋਣ ਦਾ ਕੋਈ ਫੈਸਲਾ ਨਹੀਂ ਲਿਆ ਹੈ। ਇਸ ਮੌਕੇ ਵੱਡੇ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿਚ ਕਿਸਾਨ ਅੰਦੋਲਨ ਦੂਜੇ ਦੀ ਏਕਤਾ ਦਾ ਕਾਰਨ ਪੰਜਾਬ ਦੀਆਂ ਜਥੇਬੰਦੀਆਂ ਨੂੰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਕ ਹੋ ਜਾਣ ਤਾਂ ਦੇਸ਼ ਦੇ ਕਿਸਾਨ ਇਕ ਹੋ ਜਾਣ। ਟਿਕੈਤ ਨੇ ਕਿਹਾ ਕਿ ਇਹ ਲੜਾਈ ਪੰਜਾਬ ਦੀ ਧਰਤੀ ਤੋਂ ਅੱਗੇ ਜਾਣੀ ਚਾਹੀਦੀ ਹੈ। ਇਹ ਲੜਾਈ ਭਾਂਵੇ ਲੰਬੀ ਚਲੇ ਜਾਵੇ ਪਰ ਜਿੱਤੀ ਜ਼ਰੂਰ ਜਾਵੇਗੀ। ਉਨ੍ਹਾਂ ਕਿਹਾ ਕਿ 6 ਮੈਂਬਰੀ ਤਾਲਮੇਲ ਕਮੇਟੀ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕਰਨ ਜਾਵੇਗੀ। ਅੱਗੇ ਜੋ ਵੀ ਰਣਨੀਤੀ ਨਿਕਲੇਗੀ ਉਸ ਦਾ ਸਾਥ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ – HMPV ਦੇ ਹੋਰ ਮਾਮਲੇ ਆਏ ਸਾਹਮਣੇ, ਹਸਪਤਾਲਾਂ ‘ਚ ਬਣਾਏ ਵੱਖਰੇ ਆਈਸੋਲੇਸ਼ਨ ਵਾਰਡ