India Khetibadi Punjab

ਡੱਲੇਵਾਲ ਕੇਂਦਰ ਨਾਲ ਗੱਲਬਾਤ ਕਰਨ ਲਈ ਰਵਾਨਾ ! ਜਾਣੋ ਹੁਣ ਤੱਕ 4 ਗੱਲਬਾਤ ਕਿਉਂ ਫੇਲ੍ਹ ਹੋਈਆਂ

ਬਿਉਰੋ ਰਿਪੋਰਟ – ਚੰਡੀਗੜ੍ਹ ਵਿੱਚ ਖਨੌਰੀ ਅਤੇ ਸ਼ੰਭੂ ਮੋਰਚੇ ਦੀ ਕੇਂਦਰ ਸਰਕਾਰ ਨਾਲ ਅੱਜ ਹੋਣ ਵਾਲੀ ਗੱਲਬਾਤ ਦੇ ਵਿੱਚ 81 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚ ਰਹੇ ਹਨ । ਉਨ੍ਹਾਂ ਨੂੰ ਐਂਬੂਲੈਂਸ ਦੇ ਜ਼ਰੀਏ ਲਿਜਾਇਆ ਗਿਆ ਹੈ, ਉਨ੍ਹਾਂ ਦੇ ਨਾਲ ਡਾਕਟਰਾਂ ਦੀ ਪੂਰੀ ਟੀਮ ਮੌਜੂਦ ਹੈ । ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਨਾਲ ਗੱਲਬਾਤ ਦਾ 5ਵਾਂ ਦੌਰ ਹੈ । ਕਿਸਾਨਾਂ ਦੇ ਵੱਲੋਂ 28 ਨੁਮਾਇੰਦੇ ਮੌਜੂਦ ਰਹਿਣਗੇ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਨਜ਼ੂਰ ਮੋਰਚੇ ਦੇ ਵੱਲੋਂ ਸਰਵਣ ਸਿੰਘ ਪੰਧੇਰ ਇਸ ਦੀ ਅਗਵਾਈ ਕਰਨਗੇ । ਮੀਟਿੰਗ ਵਿੱਚ ਕਿਸਾਨਾਂ ਵੱਲੋਂ ਫਸਲਾਂ ‘ਤੇ MSP ਗਰੰਟੀ ਕਾਨੂੰਨ ਦੀ ਮੰਗ ਕੀਤੀ ਜਾਵੇਗੀ। ਭਾਰਤ ਸਰਕਾਰ ਦੇ ਵੱਲੋਂ ਮੀਟਿੰਗ ਵਿੱਚ ਕੇਂਦਰੀ ਖਾਦ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਸ਼ਾਮਲ ਹੋਣਗੇ । ਮੀਟਿੰਗ ਸੈਕਟਰ 26 ਮਗਸੀਪਾ ਦਫਤਰ ਵਿੱਚ ਸ਼ਾਮ 5 ਵਜੇ ਹੋਵੇਗੀ । ਸਰਵਣ ਸਿੰਘ ਪੰਧੇਰ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਹੱਲ ਨਹੀਂ ਨਿਕਲਿਆ ਤਾਂ 25 ਫਰਵਰੀ ਨੂ ਦਿੱਲੀ ਕੂਚ ਕੀਤਾ ਜਾਵੇਗਾ ।

ਕੇਂਦਰ ਸਰਕਾਰ ਨੇ ਹੁਣ ਤੱਕ 4 ਵਾਰ ਗੱਲਬਾਤ ਕੀਤੀ ਹੈ ਪਰ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਉਸ ਵੇਲੇ ਕੇਂਦਰ ਵੱਲੋਂ ਕੇਂਦਰੀ ਮੰਤਰੀ ਪਿਯੂਸ਼ ਗੋਇਲ,ਅਰਜੁਨ ਮੁੰਡਾ ਅਤੇ ਨਿਤਯਾਨੰਦ ਰਾਏ ਸ਼ਾਮਲ ਹੋਏ ਸਨ,8 ਫਰਵਰੀ 2024 ਨੂੰ ਕਿਸਾਨਾਂ ਅਤੇ ਕੇਂਦਰ ਦੇ ਵਿਚਾਲੇ ਪਹਿਲੀ ਮੀਟਿੰਗ ਹੋਈ ਸੀ,ਇਸ ਵਿੱਚ ਕੁਝ ਮੰਗਾਂ ‘ਤੇ ਸਹਿਮਤੀ ਬਣੀ ਸੀ । ਪਰ ਕਿਸਾਨ ਜਥੇਬੰਦੀਆਂ ਨੇ ਫਸਲਾਂ ਤੇ MSP ਲੀਗਰ ਗਰੰਟੀ ਦੀ ਮੰਗ ‘ਤੇ ਅੜ ਗਏ । ਇਸ ਤੋਂ ਬਾਅਦ ਅਗਲੀ ਮੀਟਿੰਗ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ।

12 ਫਰਵਰੀ ਨੂੰ MSP ਦੀ ਲੀਗਲ ਗਰੰਟੀ ‘ਤੇ ਫਸੇ ਪੇਚ ਨੂੰ ਹੱਲ ਕਰਨ ਦੇ ਲਈ ਚੰਡੀਗੜ੍ਹ ਵਿੱਚ 5 ਘੰਟੇ ਮੀਟਿੰਗ ਹੋਈ । ਕਿਸਾਨਾਂ ਖਿਲਾਫ ਦਰਜ ਕੇਸ ਅਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਤੇ ਸਹਿਮਤੀ ਬਣੀ ਪਰ ਕਿਸਾਨ MSP ਗਰੰਟੀ ਤੇ ਅੜ ਗਏ ਇਸ ਦੇ ਬਾਅਦ ਦਿੱਲੀ ਕੂਝ ਦਾ ਐਲਾਨ ਕੀਤਾ ਗਿਆ ।

15 ਫਰਵਰੀ ਦੀ ਮੀਟਿੰਗ ਰਾਤ 1 ਵਜੇ ਤੱਕ ਚੱਲੀ,ਮੀਟਿੰਗ ਵਿੱਚ ਕਿਸਾਨਾਂ ਨੇ ਹਰਿਆਣਾ ਪੁਲਿਸ ਦੇ ਵੱਲੋਂ ਕੀਤੀ ਗਈ ਤਾਕਤ ਦੀ ਵਰਤੋਂ ‘ਤੇ ਇਤਰਾਜ਼ ਜਤਾਇਆ।

18 ਫਰਵਰੀ ਨੂੰ ਹੋਈ ਮੀਟਿੰਗ ਵਿੱਚ ਕੇਂਦਰ ਸਰਕਾਰ ਨੇ ਝੋਨਾ,ਕਣਕ ਤੋਂ ਇਲਾਵਾ ਮਸੂਰ,ਉੜਦ,ਮਕੀ ਅਤੇ ਕਪਾਹ ‘ਤੇ MSP ਦੇਣ ਦਾ ਮਤਾ ਪੇਸ਼ ਕੀਤਾ । ਸਰਕਾਰ ਨੇ ਕਿਹਾ ਇਸ ਦੇ ਲਈ ਭਾਰਤੀ ਕ੍ਰਸ਼ੀ ਸਹਿਕਾਰੀ ਸੰਘ ਅਤੇ ਨੈਫੇਡ ਅਤੇ ਭਾਰਤੀ ਕਪਾਹ ਨਿਗਮ 5 ਸਾਲ ਤੱਕ ਦਾ ਕਰਾਰ ਕਰੇਗਾ । ਇਹ ਮੀਟਿੰਗ 5 ਘੰਟੇ ਚੱਲੀ ਪਰ ਕੋਈ ਗੱਲ ਨਹੀਂ ਬਣੀ ।