International

ਵਾਸ਼ਿੰਗਟਨ : ਮਹਿਲਾ ਅਧਿਆਪਕ ਨੇ ਝਿੜਕਿਆ ਤਾਂ ਪਹਿਲੀ ਜਮਾਤ ਦੇ ਵਿਦਿਆਰਥੀ ਨੇ ਅਧਿਆਪਕਾ ਨਾਲ ਕੀਤਾ ਇਹ ਕਾਰਾ , ਜਾਣ ਕੇ ਹੋ ਜਾਵੋਗੇ ਹੈਰਾਨ

Six-Year-old fired bullet on his teacher in America:

ਵਾਸ਼ਿੰਗਟਨ : ਅਮਰੀਕਾ ਦੇ ਵਰਜੀਨੀਆ ਦੇ ਇੱਕ ਸਕੂਲ ਵਿੱਚ ਛੇ ਸਾਲ ਦੇ ਬੱਚੇ ਨੇ ਆਪਣੇ ਅਧਿਆਪਕ ਨੂੰ ਗੋਲੀ ਮਾਰ ਦਿੱਤੀ। ਬੀਬੀਸੀ ਦੀ ਰਿਪੋਰਟ ਮੁਤਾਬਿਕ ਅਮਰੀਕਾ ਦੇ ਵਰਜੀਨੀਆ ਸੂਬੇ ਦੇ ‘ਨਿਊਟਨ ਨਿਊਜ਼’ ਇਲਾਕੇ ‘ਚ ਇੱਕ ਅਧਿਆਪਕ ਨੂੰ ਗੋਲੀ ਮਾਰਨ ਤੋਂ ਬਾਅਦ ਪੁਲਿਸ ਨੇ ਛੇ ਸਾਲਾ ਬੱਚੇ ਨੂੰ ਹਿਰਾਸਤ ‘ਚ ਲਿਆ ਹੈ।

ਚੀਫ ਸਟੀਵ ਡਰਿਊ ਨੇ ਕਿਹਾ ਕਿ ਨਿਊਪੋਰਟ ਨਿਊਜ਼ ਸ਼ਹਿਰ ਦੇ ਰਿਚਨੇਕ ਐਲੀਮੈਂਟਰੀ ਸਕੂਲ ‘ਚ ਗੋਲੀਬਾਰੀ ਸਥਾਨਕ ਸਮੇਂ ਮੁਤਾਬਿਕ ਦੁਪਹਿਰ 2 ਵਜੇ ਤੋਂ ਬਾਅਦ ਹੋਈ। ਇਹ ਅਸਪਸ਼ਟ ਹੈ ਕਿ ਬੱਚੇ ਨੇ ਬੰਦੂਕ ਕਿਵੇਂ ਪ੍ਰਾਪਤ ਕੀਤੀ, ਪਰ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਅਚਾਨਕ ਗੋਲੀਬਾਰੀ ਨਹੀਂ ਸੀ।

ਗੋਲੀਬਾਰੀ ਦੀ ਇਸ ਘਟਨਾ ਵਿੱਚ ਜਿੱਥੇ ਦਾਖਲ ਅਧਿਆਪਕਾ ਦੇ ਗੰਭੀਰ ਸੱਟਾਂ ਲੱਗੀਆਂ ਹਨ, ਉੱਥੇ ਹੀ ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਿਕ ਅਧਿਆਪਕਾ ਦੇ ਝਿੜਕਣ ਤੋਂ ਬਾਅਦ ਜਮਾਤ 1 ਵਿੱਚ ਮੌਜੂਦ ਬੱਚੇ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।

ਅਧਿਕਾਰੀਆਂ ਨੇ ਘਟਨਾ ਵਿੱਚ ਵਰਤੇ ਗਏ ਹਥਿਆਰ ਦਾ ਨਾਂ ਨਹੀਂ ਦੱਸਿਆ ਪਰ ਕਿਹਾ ਕਿ ਲੜਕੇ ਨੇ ਹੈਂਡਗਨ ਦੀ ਵਰਤੋਂ ਕੀਤੀ ਸੀ। ਇਸ ਦੇ ਨਾਲ ਹੀ ਸਕੂਲ ਦੇ ਜ਼ਿਲ੍ਹਾ ਮੁਖੀ ਡਾਕਟਰ ਜਾਰਜ ਪਾਰਕਰ ਨੇ ਕਿਹਾ ਕਿ ਅਧਿਕਾਰੀ ਅਜਿਹੀ ਕਿਸੇ ਵੀ ਘਟਨਾ ਦੀ ਜਾਂਚ ਕਰਨਗੇ, ਜੋ ਇਸ ਘਟਨਾ ਦਾ ਕਾਰਨ ਹੋ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਅਜਿਹਾ ਦੁਬਾਰਾ ਨਾ ਹੋਵੇ।

ਘਟਨਾ ਤੋਂ ਬਾਅਦ, ਵਰਜੀਨੀਆ ਦੇ ਗਵਰਨਰ ਗਲੇਨ ਯੰਗਕਿਨ ਨੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਥਾਨਕ ਅਧਿਕਾਰੀਆਂ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਤਿਆਰ ਹੈ। “ਮੈਂ ਸਥਿਤੀ ਦੀ ਨਿਗਰਾਨੀ ਕਰ ਰਿਹਾ ਹਾਂ ਅਤੇ ਸਾਰੇ ਵਿਦਿਆਰਥੀਆਂ ਅਤੇ ਭਾਈਚਾਰੇ ਦੀ ਨਿਰੰਤਰ ਸੁਰੱਖਿਆ ਲਈ ਪ੍ਰਾਰਥਨਾ ਕਰ ਰਿਹਾ ਹਾਂ।”

ਤੁਹਾਨੂੰ ਦੱਸ ਦੇਈਏ ਕਿ ਨਿਊਟਨ ਨਿਊਜ਼ ਲਗਭਗ 1 ਲੱਖ 80 ਹਜ਼ਾਰ ਲੋਕਾਂ ਦਾ ਸ਼ਹਿਰ ਹੈ ਅਤੇ ਰਾਜ ਦੀ ਰਾਜਧਾਨੀ ਰਿਚਮੰਡ ਤੋਂ ਲਗਭਗ 70 ਮੀਲ (112 ਕਿਲੋਮੀਟਰ) ਦੱਖਣ ਵਿੱਚ ਸਥਿਤ ਹੈ।