International Punjab

ਕੈਨੇਡਾ ’ਚ 6 ਪੰਜਾਬੀ ਗੰਭੀਰ ਇਲਜ਼ਾਮ ’ਚ ਗ੍ਰਿਫ਼ਤਾਰ! ਸਰਗਨਾ ਦੀ ਤਲਾਸ਼, ਇਕ 19 ਸਾਲਾ ਕੁੜੀ ਵੀ ਫੜੀ

ਬਿਉਰੋ ਰਿਪੋਰਟ – ਕੈਨੇਡਾ ਪੰਜਾਬੀਆਂ ਦਾ ਸਭ ਤੋਂ ਮਨਪਸੰਦੀਦਾ ਦੇਸ਼ ਬਣ ਗਿਆ ਹੈ ਪਰ ਇੱਥੋਂ 6 ਪੰਜਾਬੀਆਂ ਦੀ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਐਡਮੰਟਨ ਵਿੱਚ 6 ਪੰਜਾਬੀ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ’ਤੇ ਵਪਾਰੀਆਂ ਨੂੰ ਧਮਕੀ ਦੇ ਕੇ ਰੰਗਦਾਰੀ ਮੰਗਣ ਦੇ ਇਲਜ਼ਾਮ ਲੱਗੇ ਹਨ, ਹਾਲਾਂਕਿ ਰੰਗਦਾਰੀ ਗਿਰੋਹ ਦਾ ਮੁੱਖ ਸਰਗਨਾ ਮਨਿੰਦਰ ਧਾਲੀਵਾਲ ਹੁਣ ਵੀ ਫਰਾਰ ਦੱਸਿਆ ਜਾ ਰਿਹਾ ਹੈ ਉਸ ਦੇ ਖ਼ਿਲਾਫ਼ ਵਾਰੰਟ ਜਾਰੀ ਕੀਤੇ ਗਏ ਹਨ, ਜਿਸ ਦੀ ਉਮਰ 34 ਸਾਲ ਦੱਸੀ ਜਾ ਰਹੀ ਹੈ। ਐਡਮੰਟਨ ਪੁਲਿਸ ਨੇ ਧਾਲੀਵਾਲ ਦੀ ਤਸਵੀਰ ਵੀ ਜਾਰੀ ਕੀਤੀ ਹੈ।

ਐਡਮੰਟਨ ਪੁਲਿਸ ਨੇ ਜਿਨ੍ਹਾਂ 6 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਵਿੱਚ ਇੱਕ 17 ਸਾਲ ਦਾ ਨਾਬਾਲਿਗ ਅਤੇ ਇਕ 19 ਸਾਲਾਂ ਦੀ ਕੁੜੀ ਜਸ਼ਨਦੀਪ ਕੌਰ ਵੀ ਸ਼ਾਮਲ ਹੈ। ਬਾਕੀ ਕਰੋਹ ਦੇ ਮੈਂਬਰਾਂ ਦੀ ਪਛਾਣ ਮਾਨਵਜੀਤ, ਪਰਮਿੰਦਰ, ਦੇਵ ਨੂਰ ਵਜੋਂ ਹੋਈ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ’ਤੇ 54 ਚਾਰਜ ਲਗਾਏ ਹਨ। ਇਸ ਵਿੱਚ ਗੋਲ਼ੀਆਂ ਚਲਾਉਣ ਤੇ ਹਮਲਾ ਕਰਨ ਦਾ ਇਲਜ਼ਾਮ ਵੀ ਲਗਾਇਆ ਗਿਆ ਹੈ।

 

ਐਡਮੰਟਨ ਪੁਲਿਸ ਨੇ ਫੜੇ ਗਏ ਇਨ੍ਹਾਂ ਮੁਲਜ਼ਮਾਂ ਦੀਆਂ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀਆਂ CCTV ਵੀਡੀਓਜ਼ ਵੀ ਜਾਰੀ ਕੀਤੀਆਂ ਹਨ ਜਿਸ ਵਿੱਚ ਬਦਮਾਸ਼ ਨਕਾਬ ਪਾ ਕੇ ਗੋਲ਼ੀਆਂ ਚਲਾ ਕੇ ਫਰਾਰ ਹੁੰਦੇ ਵਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ ਇਨ੍ਹਾਂ ਨੇ ਇੱਕ ਘਰ ਵਿੱਚ ਅੱਗ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਹੈ।