International

ਪਾਕਿਸਤਾਨ ਦੇ ਸਿੰਧ ‘ਚ ਮੀਂਹ-ਹਨੇਰੀ ਨੇ ਮਚਾਈ ਤਬਾਹੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਕਿਸਤਾਨ ਦੇ ਸਿੰਧ ਵਿੱਚ ਵੱਖ-ਵੱਖ ਥਾਈਂ ਮੀਂਹ ਹਨੇਰੀ ਨਾਲ ਕੱਚੇ ਮਕਾਨ ਡਿੱਗਣ ਕਾਰਨ ਤਿੰਨ ਬੱਚਿਆਂ ਸਣੇ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਮਥੇਲੋ ਇਲਾਕੇ ਵਿੱਚ ਮਿੱਟੀ ਦੀ ਦੀਵਾਰ ਹੇਠਾਂ 8 ਲੋਕ ਦੱਬੇ ਹੋਏ ਹਨ। ਜ਼ਖਮੀਆਂ ਨੂੰ ਨੇੜੇ ਦੇ ਸਿਹਤ ਕੇਂਦਰ ਭਰਤੀ ਕਰਵਾਇਆ ਗਿਆ ਹੈ।ਐਤਵਾਰ ਤੋਂ ਚੱਲ ਰਹੀ ਤੇਜ ਹਨੇਰੀ ਤੇ ਮੀਂਹ ਕਾਰਨ ਕਈ ਦਰੱਖਤ ਡਿੱਗੇ ਹਨ। ਬਿਜਲੀ ਦੇ ਖੰਭੇ ਟੁੱਟਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ।


ਸੁਕੁਰ ਇਲੈਕਟ੍ਰਿਕ ਪਾਵਰ ਕੰਪਨੀ ਦੇ ਅਧਿਕਾਰੀਆਂ ਦੇ ਮੁਤਾਬਿਕ ਤੇਜ ਹਵਾ ਕਾਰਣ ਮੀਰਪੁਰ ਉੱਪ ਮੰਡਲ ਵਿਚ 85 ਬਿਜਲੀ ਦੇ ਖੰਭੇ ਡਿੱਗੇ ਹਨ ਤੇ ਬਿਜਲੀ ਬਹਾਲ ਹੋਣ ਵਿੱਚ ਕਈ ਘੰਟੇ ਲੱਗ ਸਕਦੇ ਹਨ।