‘ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ ਦੇ ਅਮੇਠੀ ‘ਚ ਟਰੱਕ ਅਤੇ ਬੋਲੈਰੋ ਦੀ ਟੱਕਰ ਹੋ ਜਾਣ ਨਾਲ ਦਰ ਦ ਨਾਕ ਹਾਦ ਸਾ ਵਾਪਰਿਆ ਹੈ। ਇਸ ਹਾਦ ਸੇ ‘ਚ ਇਕ ਬੱਚੇ ਸਮੇਤ 6 ਲੋਕਾਂ ਦੀ ਮੌ ਤ ਹੋ ਗਈ, ਜਦਕਿ 4 ਲੋਕ ਗੰ ਭੀਰ ਜ਼ਖ ਮੀ ਹੋ ਗਏ। ਪੁਲਿਸ ਨੇ ਜ਼ਖ ਮੀਆਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਇੱਥੋਂ ਸਾਰਿਆਂ ਨੂੰ ਟਰਾਮਾ ਸੈਂਟਰ ਲਖਨਊ ਰੈਫਰ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਦਰਦਨਾਕ ਹਾਦ ਸੇ ‘ਚ ਲੋਕਾਂ ਦੀ ਮੌ ਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਹ ਘਟਨਾ ਅਮੇਠੀ ਦੇ ਗੌਰੀਗੰਜ ਕੋਤਵਾਲੀ ਇਲਾਕੇ ਦੇ ਬਾਬੂਗੰਜ ਸਾਗਰਾ ਨੇੜੇ ਵਾਪਰੀ। ਬੋਲੈਰੋ ਲਖਨਊ ਤੋਂ ਅਮੇਠੀ ਆ ਰਹੀ ਸੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੋਲੈਰੋ ਦੇ ਪਰਖੱਚੇ ਉੱਡ ਗਏ। ਬੋਲੈਰੋ ਗੱਡੀ ‘ਚ 10 ਲੋਕ ਸਵਾਰ ਸਨ। ਇਨ੍ਹਾਂ ‘ਚੋਂ 5 ਦੀ ਮੌਕੇ ‘ਤੇ ਹੀ ਮੌ ਤ ਹੋ ਗਈ, ਇਕ ਦੀ ਜ਼ਿਲ੍ਹਾ ਹਸਪਤਾਲ ‘ਚ ਮੌ ਤ ਹੋ ਗਈ ਅਤੇ ਚਾਰ ਲੋਕ ਗੰਭੀ ਰ ਜ਼ਖ਼ ਮੀ ਹਨ। ਇਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀਆਂ ‘ਚ ਬੋਲੈਰੋ ਚਾਲਕ ਅਨਿਲ, ਲਵਕੁਸ਼, ਮੁਕੇਸ਼ ਅਤੇ ਅਨੁਜ ਸ਼ਾਮਲ ਹਨ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਾਲਤ ਗੰ ਭੀਰ ਦੇਖਦੇ ਹੋਏ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ।