‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਰਨਾਲਾ ਜ਼ਿਲ੍ਹੇ ਦੇ ਪਿੰਡ ਖਿਆਲੀ ਕਿਸਾਨ ਜਗਸੀਰ ਸਿੰਘ ਨੇ ਖ਼ਾਸ ਤੌਰ ‘ਤੇ ਅੱਜ ਆਪਣੇ ਨਾਲ ਬੀਤੀ ਇੱਕ ਹੱਡਬੀਤੀ ‘ਦ ਖ਼ਾਲਸ ਟੀਵੀ ਨਾਲ ਸਾਂਝੀ ਕੀਤੀ। ਜਗਸੀਰ ਸਿੰਘ ਨੇ ਕਿਹਾ ਕਿ ਉਹ ਅੱਜ ਆੜ੍ਹਤੀ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਮੈਂ ਝੋਨਾ ਵੱਢਣਾ ਹੈ ਅਤੇ ਝੋਨਾ ਲੈ ਕੇ ਕਿੱਥੇ ਆਵਾਂ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਪਣੀ ਪਿੰਡ ਵਾਲੀ ਮੰਡੀ ਵਿੱਚ ਝੋਨਾ ਲੈ ਕੇ ਜਾਉ। ਫਿਰ ਉਸਨੇ ਕਿਹਾ ਕਿ ਤੁਹਾਡੇ ਝੋਨੇ ਦੀ ਬੋਲੀ ਤਾਂ ਲੱਗੇਗੀ ਜੇ ਤੁਸੀਂ ਆਪਣੀ ਢੇਰ ਦੇ ਕੋਲ ਖੜ੍ਹ ਕੇ ਇਹ ਗੱਲ ਕਹੋਗੇ ਕਿ ਮੈਨੂੰ ਸਰਕਾਰ ਦੇ ਸਾਰੇ ਕਾਨੂੰਨ ਪਸੰਦ ਹਨ, ਸਰਕਾਰ ਨੇ ਜਿੰਨੇ ਵੀ ਕਾਨੂੰਨ ਬਣਾਏ ਹਨ, ਉਹ ਸਾਰੇ ਵਧੀਆ ਹਨ। ਫਿਰ ਤੁਹਾਡੀ ਇਹ ਵੀਡੀਓ ਬੋਲੀ ਲਾਉਣ ਵਾਲੇ ਇੰਸਪੈਕਟਰ ਕੋਲ ਜਾਵੇਗੀ ਅਤੇ ਫਿਰ ਉਹ ਇੰਸਪੈਕਟਰ ਇਸ ਚੀਜ਼ ਦੀ ਬੋਲੀ ਲਾਵੇਗਾ। ਮੈਂ ਬਾਣੀਏ ਨੂੰ ਉੱਥੇ ਹੀ ਇਸ ਗੱਲ ਦਾ ਜਵਾਬ ਦੇ ਦਿੱਤਾ ਕਿ ਤੁਸੀਂ ਸਾਡੇ ਕੋਲੋਂ ਜ਼ਬਰਦਸਤੀ ਇਹ ਗੱਲ ਕਹਾ ਰਹੇ ਹੋ ਪਰ ਇਹ ਗੱਲ ਨਹੀਂ ਹੋ ਸਕਦੀ। ਮੈਂ ਉਨ੍ਹਾਂ ਨੂੰ ਕਿਹਾ ਕਿ ਪਰਸੋਂ ਝੋਨਾ ਵੱਢ ਕੇ ਵੇਖਾਂਗੇ ਕਿ ਕੀ ਕਰਨਾ ਹੈ।