Punjab

ਜੱਜ ਸਾਹਿਬ ! ਰਾਮ ਰਹੀਮ ਚੰਗੇ ਕੰਮ ਵੀ ਕਰਦੈ, ਵਕੀਲਾਂ ਨੇ ਪੂਰਤਾ ਪੱਖ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਕਿਸਮਤ ਦਾ ਫੈਸਲਾ ਅਦਾਲਤ ਨੇ ਅੱਗੇ ਪਾ ਦਿੱਤਾ ਹੈ। ਪੰਚਕੂਲਾ ਦੀ ਅਦਾਲਤ ਨੇ ਕੇਸ ਦੀ ਸੁਣਵਾਈ 18 ਅਕਤੂਬਰ ਨੂੰ ਕਰ ਦਿੱਤੀ ਹੈ। ਇਸ ਮੌਕੇ ਸੁਣਵਾਈ ਤੋਂ ਬਾਅਦ ਵਕੀਲ ਰਾਮ ਰਹੀਮ ਦਾ ਪੱਖ ਪੂਰਦੇ ਵੀ ਨਜ਼ਰ ਆਏ। ਸੀਬੀਆਈ ਦੇ ਵਕੀਲ HPS ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮ ਰਹੀਮ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਜੋ ਲਿਖਤੀ ਬਿਆਨ ਭੇਜਿਆ, ਉਸ ਵਿੱਚ ਰਾਮ ਰਹੀਮ ਵੱਲੋਂ ਡੇਰੇ ਦੀਆਂ ਪ੍ਰਾਪਤੀਆਂ ਗਿਣਵਾਈਆਂ ਗਈਆਂ ਜਿਵੇਂ ਅੱਖਾਂ ਦਾ ਕੈਂਪ, ਰੁੱਖ ਬਚਾਉ ਮੁਹਿੰਮ ਕੈਂਪ ਆਦਿ। ਰਾਮ ਰਹੀਮ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਨੂੰ ਕੁੱਝ ਸਿਹਤ ਪੱਖੋਂ ਸਮੱਸਿਆ ਹਨ, ਜਿਵੇਂ ਬਲੱਡ ਪ੍ਰੈਸ਼ਰ, ਅੱਖਾਂ ਦੀ ਸਮੱਸਿਆ, ਕਿਡਨੀ ਸਟੋਨ ਵਰਗੀਆਂ ਸਮੱਸਿਆਵਾਂ ਦੱਸ ਕੇ ਅਪੀਲ ਕੀਤੀ। 18 ਅਕਤੂਬਰ ਨੂੰ ਬਾਕੀ ਦੋਸ਼ੀਆਂ ਦੇ ਵਕੀਲ ਤਰਕ (Arguments) ਕਰਨਗੇ, ਉਸ ਤੋਂ ਬਾਅਦ ਕੋਰਟ ਫੈਸਲਾ ਸੁਣਾਵੇਗੀ।