Punjab

SIT ਕਰੇਗੀ ਲੁਧਿਆਣਾ ਗੈਸ ਲੀਕ ਮਾਮਲੇ ਦੀ ਜਾਂਚ !

ਲੁਧਿਆਣਾ :ਲੁਧਿਆਣਾ ਦੇ ਗਿਆਸਪੁਰਾ ਵਿੱਚ ਗੈਸ ਲੀਕ ਮਾਮਲੇ ਵਿੱਚ 11 ਲੋਕਾਂ ਦੀ ਮੌਤ ਦੀ ਜਾਂਚ ਦੇ ਲਈ SIT ਦਾ ਗਠਨ ਕੀਤਾ ਗਿਆ ਹੈ । ਉਧਰ NDRF ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਜਿਸ ਗੈਸ ਨਾਲ ਮੌਤਾਂ ਹੋਈਆਂ ਹਨ, ਉਹ ਹਾਈਡ੍ਰੋਜਨ ਸਲ਼ਫਾਈਡ ਸੀ। ਗੈਸ ਦੇ ਪ੍ਰਭਾਵ ਨੂੰ ਖਤਮ ਕਰਨ ਦੇ ਲਈ ਸੀਵਰ ਵਿੱਚ ਕਾਸਟਿਕ ਸੋਡੇ ਦੀ ਵਰਤੋਂ ਕੀਤੀ ਜਾ ਰਹੀ ਹੈ । ਇਸ ਤੋਂ ਇਲਾਾਵ ਸੈਂਪਲ ਇਕੱਠਾ ਕਰਕੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੰਨੇ ਸਮੇਂ ਬਾਅਦ ਜ਼ਹਿਰੀਲੀ ਗੈਸ ਦੀ ਮਾਤਰਾ ਪੈਦਾ ਹੁੰਦੀ ਹੈ । ਉਧਰ ਮੌਕੇ ‘ਤੇ ਪਹੁੰਚੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਸੀਸੀਟੀਵੀ ਖੰਗਾਲੇ ਜਾ ਰਹੇ ਹਨ,ਉਸ ਵਿੱਚ ਹੁਣ ਤੱਕ ਕੁਝ ਵੀ ਸ਼ੱਕੀ ਨਜ਼ਰ ਨਹੀਂ ਆਇਆ ਹੈ ਕਿ ਕੋਈ ਸ਼ਖਸ ਸੀਵਰੇਜ ਵਿੱਚ ਕੁਝ ਪਾ ਰਿਹਾ ਹੋਵੇ। ਕਮਿਸ਼ਨਰ ਨੇ ਕਿਹਾ ਇਸ ਤੋਂ ਪਹਿਲਾਂ ਵੀ ਸਨਅਤੀ ਵੇਸਟ ਸੀਵਰੇਜ ਵਿੱਚ ਮਿਲਾਇਆ ਜਾਂਦਾ ਰਿਹਾ ਹੈ ਪਰ ਪੁਲਿਸ ਇਸ ਨੂੰ ਹਲਕੇ ਨਾਲ ਨਹੀਂ ਲੈ ਰਹੀ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੋਂ ਵੀ ਪੁੱਛ-ਗਿੱਛ ਹੋਵੇਗੀ ਜੇਕਰ ਸਹੀ ਜਵਾਬ ਨਹੀਂ ਮਿਲੇ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ।

ਇਸ ਤੋਂ ਇਲਾਵਾ ਇਲਾਕੇ ਵਿੱਚ ਲੱਗੇ CCTV ਕੈਮਰੇ ਅਤੇ DVR ਨੂੰ ਪ੍ਰਸ਼ਾਸਨ ਨੇ ਆਪਣੇ ਕਬਜ਼ੇ ਵਿੱਚ ਲਿਆ ਹੈ । ਜਿਸ ਥਾਂ ‘ਤੇ ਗੈਸ ਲੀਕ ਹੋਈ ਉਸ ਤੋਂ ਕੁਝ ਹੀ ਦੂਰੀ ‘ਤੇ ਸੀਵਰੇਜ ਦਾ ਇੱਕ ਢੱਕਣ ਬੁਰੀ ਤਰ੍ਹਾਂ ਟੁੱਟਿਆ ਹੋਇਆ ਹੈ । ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਟੈਂਕਰ ਤੋਂ ਕੈਮੀਕਲ ਪਾਇਆ ਗਿਆ ਹੈ । ਫਿਲਹਾਲ ਇਹ ਸਾਰੇ ਕਿਆਸ ਹਨ । ਜਿਸ ਇਲਾਕੇ ਵਿੱਚ ਹਾਦਸਾ ਹੋਇਆ ਹੈ ਉੱਥੇ ਤਕਰੀਬਨ 50 ਸਨਅਤਾ ਚੱਲ ਰਹੀਆਂ ਹਨ। ਕੁਝ ਹੀ ਸਨਅਤਾਂ ਨੇ ਟ੍ਰੀਟਮੈਂਟ ਪਲਾਂਟ ਲਗਾਇਆ ਹੈ । ਉਧਰ ਪ੍ਰਧਾਨ ਨਰੇਂਦਰ ਮੋਦੀ ਨੇ ਪੀੜ੍ਹਤ ਪਰਿਵਾਰਾਂ ਨਾਲ ਦੁੱਖ ਸਾਝਾਂ ਕਰਦੇ ਹੋਏ ਮ੍ਰਿਤਕ ਪਰਿਵਾਰਾਂ ਨੂੰ 2-2 ਲੱਖ ਅਤੇ ਜ਼ਖਮੀਆਂ ਲਈ 50-50 ਹਜ਼ਾਰ ਦੀ ਮਦਦ ਦਾ ਐਲਾਨ ਕੀਤਾ ਹੈ ।

ਪੁਲਿਸ ਵੱਲੋਂ ਬਣਾਈ ਗਈ SIT

ਲੁਧਿਆਣਾ ਪੁਲਿਸ ਵੱਲੋਂ ਬਣਾਈ ਗਈ SIT ਵਿੱਚ DCP ਹਰਮੀਤ ਹੁੰਦਲ , ADCP -2 ਸੁਹੇਲ ਮੀਰ , ADCP-4 ਤੁਸ਼ਾਰ ਗੁਪਤਾ, ACP ਦੱਖਣੀ ਅਤੇ SHO ਨੂੰ ਸ਼ਾਮਲ ਕੀਤਾ ਗਿਆ ਹੈ । ਲੁਧਿਆਣਾ ਦੇ ਕਮਿਸ਼ਨਰ ਮਨਦੀਪ ਸਿੰਘ ਸੰਧੂ ਨੇ ਕਿਹਾ ਅਸੀਂ ਇਸ ਮਾਮਲੇ ਨੂੰ ਹਲਕੇ ਵਿੱਚ ਨਹੀਂ ਲੈਣ ਦੇਵਾਂਗੇ । ਨੋਡਲ ਏਜੰਸੀ ਦੇ ਕੋਲ ਉਨ੍ਹਾਂ ਸਨਅਤਾਂ ਦਾ ਰਿਕਾਰਡ ਹੈ ਜਿੰਨਾਂ ਨੇ ਟ੍ਰੀਟਮੈਂਟ ਪਲਾਂਟ ਨਹੀਂ ਲਗਾਇਆ ਹੈ ਜੇਕਰ ਪ੍ਰਦੂਸ਼ਨ ਕੰਪਟਰੋਲ ਬੋਰਡ ਦੇ ਅਧਿਕਾਰੀ ਸਹਿਯੋਗ ਨਹੀਂ ਕਰਨਗੇ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ 11 ਕੀਮਤੀ ਜਾਨਾਂ ਗਈਆਂ ਹਨ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਆਪਣੇ ਪ੍ਰੋਟੋਕਾਲ ਤੋਂ ਚੰਗਾ ਕਰਨਾ ਹੋਵੇਗਾ ।

ਸੁਆ ਰੋਡ ਤੋਂ ਸਵਰਣ ਪੈਲੇਸ ਤੱਕ ਰਸਤਾ ਬੰਦ

ਗੈਸ ਰਿਸਾਵ ਦੇ ਕਾਰਨ ਹੁਣ ਵੀ ਸੁਆ ਰੋਡ ਤੋਂ ਸਵਰਣ ਪੈਲੇਸ ਤੱਕ ਜਾਣ ਦਾ ਰਸਤਾ ਪੁਲਿਸ ਨੇ ਬੰਦ ਕੀਤਾ ਹੋਇਆ ਹੈ । ਪੂਰੇ ਇਲਾਕਾ ਸੀਲ ਹੈ,NDRF ਦੀਆਂ ਟੀਮਾਂ ਮੌਜੂਦ ਹਨ,ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹੜੀ ਗੈਸ ਦੀ ਵਜ੍ਹਾ ਕਰਕੇ 11 ਮੌਤਾਂ ਹੋਇਆ । ਬਜ਼ੁਰਗ ਅਤੇ ਬੱਚਿਆਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ । ਉਧਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਕਸਰ ਜ਼ਹਿਰੀਲੇ ਪਾਣੀ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਪਰ ਅਧਿਕਾਰੀ ਉਲਟਾ ਉਨ੍ਹਾਂ ਨੂੰ ਹੀ ਜਵਾਬ ਦੇਕੇ ਟਾਲ ਦਿੰਦੇ ਹਨ ।

ਡਾਕਟਰ ਦਾ ਪੂਰਾ ਪਰਿਵਾਰ ਖਤਮ

ਲੁਧਿਆਣਾ ਦੇ ਗਿਆਸਪੁਰ ਵਿੱਚ ਗੈਸ ਲੀਕ ਮਾਮਲੇ ਵਿੱਚ ਜਿੰਨਾਂ 11 ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚ 2 ਬੱਚੇ ਵੀ ਸ਼ਾਮਲ ਸਨ। ਇਲਾਕੇ ਵਿੱਚ ਆਰਤੀ ਕਲੀਨਿਕ ਚਲਾਉਣ ਵਾਲੇ ਡਾਕਟਰ ਸਮੇਤ ਉਸ ਦਾ ਪੂਰਾ ਪਰਿਵਾਰ ਹੀ ਖਤਮ ਹੋ ਗਿਆ । ਡਾਕਟਰ ਦੇ ਨਾਲ ਉਸ ਦਾ ਸੁਪਣਾ ਵੀ ਖਤਮ ਹੋ ਗਿਆ ਉਹ ਆਪਣੀ ਧੀ ਨੂੰ ਡਾਕਟਰ ਬਣਾਉਣਾ ਚਾਹੁੰਦਾ ਸੀ । ਹਾਦਸੇ ਵਿੱਚ 40 ਸਾਲ ਦੇ ਡਾਕਟਰ ਕਵਿਲਾਸ਼ ਉਨ੍ਹਾਂ ਦੀ ਪਤਨੀ ਵਰਸ਼ਾ,16 ਸਾਲ ਦੀ ਧੀ ਕਲਪਨਾ ਅਤੇ 2 ਪੁੱਤਰ 13 ਸਾਲ ਦੇ ਅਭੇ ਅਤੇ 10 ਦੇ ਆਰੀਅਨ ਵੀ ਸ਼ਾਮਲ ਹੈ । ਡਾਕਟਰ ਕਵਿਲਾਸ਼ ਬਿਹਾਰ ਦੇ ਰਹਿਣ ਵਾਲੇ ਸਨ ਪਰ ਉਹ 30 ਸਾਲ ਤੋਂ ਪੰਜਾਬ ਵਿੱਚ ਹੀ ਪਰਿਵਾਰ ਨਾਲ ਰਹਿੰਦੇ ਸਨ ।