The Khalas Tv Blog Punjab ਸੂਰੀ ਕਤਲਕਾਂਡ ‘ਚ ਅੰਮ੍ਰਿਤਪਾਲ ਦਾ ਨਾਂ ਨਹੀਂ,ਸੋਸ਼ਲ ਮੀਡੀਆ ਦਾ ਵੱਡਾ ਰੋਲ,SIT ਕਰੇਗੀ ਜਾਂਚ
Punjab

ਸੂਰੀ ਕਤਲਕਾਂਡ ‘ਚ ਅੰਮ੍ਰਿਤਪਾਲ ਦਾ ਨਾਂ ਨਹੀਂ,ਸੋਸ਼ਲ ਮੀਡੀਆ ਦਾ ਵੱਡਾ ਰੋਲ,SIT ਕਰੇਗੀ ਜਾਂਚ

Suri murder case sit will investigate

ਸਖ਼ਤ ਸੁਰੱਖਿਆ ਵਿੱਚ ਸੁਧੀਰ ਸੂਰੀ ਦਾ ਅੰਤਿਮ ਸਸਕਾਰ ਕੀਤਾ ਗਿਆ

ਬਿਊਰੋ ਰਿਪੋਰਟ : ਅੰਮ੍ਰਿਤਸਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾ ਵਿੱਚ ਸ਼ਿਵਸੈਨਾ ਟਕਸਾਲੀ ਦੇ ਆਗੂ ਸੁਧੀਰ ਸੂਰੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। 4 ਕਿਲੋਮੀਟਰ ਲੰਮੀ ਅੰਤਿਮ ਯਾਤਰਾ ਵਿੱਚ ਕਈ ਹਿੰਦੂ ਆਗੂਆਂ ਦੇ ਪਹੁੰਚਣ ‘ਤੇ ਪੁਲਿਸ ਵੱਲੋਂ ਰੋਕ ਲਗਾਈ ਸੀ। ਪਰ ਪਰਿਵਾਰ ਦੇ ਇਤਰਾਜ਼ ਤੋਂ ਬਾਅਦ ਉਨ੍ਹਾਂ ਨੂੰ ਆਉਣ ਦਿੱਤਾ ਗਿਆ । ਤਕਰੀਬਨ ਡੇਢ ਵਜੇ ਸੁਧੀਰ ਸੂਰੀ ਦਾ ਅੰਤਿਮ ਸਸਕਾਰ ਕੀਤਾ ਗਿਆ । ਉਧਰ ਅੰਮ੍ਰਿਤਸਰ ਦੇ ਕਮਿਸ਼ਨਰ ਅਰੁਣਪਾਲ ਸਿੰਘ ਨੇ ਜਾਂਚ ਦੇ ਲਈ SIT ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਟੀਮ ਵਿੱਚ DCP ਡਿਟੈਕਟਿਵ,ADCP ਸਿੱਟੀ 1-2, ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੈਂਬਰ ਅਤੇ CIA ਇੰਚਾਰਜ ਨੂੰ ਸ਼ਾਮਲ ਕੀਤਾ ਗਿਆ ਹੈ । ਇਸ ਪੂਰੀ ਜਾਂਚ ਦੀ ਨਿਗਰਾਨੀ ADGP RN ਦੌਕੇ ਨੂੰ ਸੌਂਪੀ ਗਈ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ FIR ਵਿੱਚ ਹੁਣ ਤੱਕ ਸਿਰਫ਼ ਮੁਲਜ਼ਮ ਸੰਦੀਪ ਸਿੰਘ ਦਾ ਨਾਂ ਹੀ ਸ਼ਾਮਲ ਕੀਤਾ ਗਿਆ ਹੈ । ਉਨ੍ਹਾਂ ਕਿਹਾ ਜੇਕਰ ਕਿਸੇ ਹੋਰ ਦਾ ਨਾਂ ਸਾਹਮਣੇ ਆਏਗਾ ਤਾਂ ਸ਼ਾਮਲ ਕੀਤਾ ਜਾਵੇਗਾ। ਹਾਲਾਂਕਿ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਜਿਹੜੀਆਂ ਮੰਗਾਂ ਰੱਖਿਆ ਸਨ ਉਸ ਵਿੱਚ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਸਪਾਲ ਸਿੰਘ ਦਾ ਨਾਂ ਵੀ FIR ਵਿੱਚ ਸ਼ਾਮਲ ਕਰਨ ਦੀ ਮੰਗ ਰੱਖੀ ਸੀ ।

ਸੋਸ਼ਲ ਮੀਡੀਆ ‘ਤੇ ਸਵਾਲ

ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਜਾਨਕਾਰੀ ਦਿੰਦੇ ਹੋਏ ਕਿਹਾ ਕਿ ਮੁਲਜ਼ਮ ਸੰਦੀਪ ਸਿੰਘ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ । ਹੁਣ ਤੱਕ ਇਹ ਸਪਸ਼ਟ ਨਹੀਂ ਹੋ ਪਾਇਆ ਹੈ ਕਿ ਉਹ ਕਿਹੜੀ ਜਥੇਬੰਦੀਆਂ ਨਾਲ ਜੁੜਿਆ ਸੀ। ਉਸ ਦੇ ਮੋਬਾਈਲ ਤੋਂ ਕਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਤੋਂ ਸਾਫ਼ ਹੁੰਦਾ ਹੈ ਉਹ ਸੈਲਫ ਮੋਟਿਵੇਟਿਡ ਸੀ ਅਤੇ ਉਸ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਵੇਖ ਕੇ ਹੇਟ ਕ੍ਰਾਈਮ ਦੇ ਤਹਿਤ ਕਤਲ ਨੂੰ ਅੰਜਾਮ ਦਿੱਤਾ ਹੈ । ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਕਈ ਗੈਂਗਸਟਰ ਇਸ ਵਾਰਦਾਤ ਦਾ ਜ਼ਿੰਮਾ ਲੈ ਰਹੇ ਹਨ । ਪਰ ਪੁਲਿਸ ਕਤਲ ਨਾਲ ਜੁੜੀਆਂ ਸਾਰੀਆਂ ਹੀ ਵੀਡੀਓ ਨੂੰ ਰਿਵਿਊ ਕਰ ਰਹੀ ਹੈ। ਉਧਰ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸਿੱਖ ਫਾਰ ਜਸਟਿਸ (SFJ) ਦੇ ਗੁਰਪਤਵੰਤ ਸਿੰਘ ਪੰਨੂ ਦਾ ਵੀ ਬਿਆਨ ਸਾਹਮਣੇ ਆਇਆ ਹੈ ।

ਸੂਰੀ ‘ਤੇ ਪੰਨੂ ਦਾ ਬਿਆਨ

ਸ਼ਿਵਸੈਨਾ ਟਕਸਾਲੀ ਦੇ ਆਗੂ ਸੁਧੀਰ ਸੂਰੀ ਦੇ ਕਤਲ ‘ਤੇ ਹੁਣ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦਾ ਬਿਆਨ ਵੀ ਸਾਹਮਣੇ ਆਇਆ ਹੈ । ਉਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੰਦੀਪ ਸਿੰਘ ਲਈ 10 ਲੱਖ ਦੇ ਇਨਾਮ ਦਾ ਐਲਾਨ ਕੀਤਾ ਹੈ । ਪੰਨੂ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਇਹ ਪੈਸਾ ਸੰਦੀਪ ਸਿੰਘ ਦੀ ਕਾਨੂੰਨੀ ਲੜਾਈ ਵਿੱਚ ਕੰਮ ਆਵੇਗਾ ।ਪਨੂੰ ਨੇ ਕਿਹਾ ਸੰਦੀਪ ਕੋਈ ਅੱਤਵਾਦੀ ਨਹੀਂ ਹੈ ਉਸ ਨੇ ਪੰਜ ਗੋਲੀਆਂ ਮਾਰੀ ਜੋ ਸੂਰੀ ਨੂੰ ਲੱਗਿਆ । ਸਿਆਸੀ ਚਿਹਰੇ ਦੇ ਕਤਲ ਦਾ ਮਤਲਬ ਦਹਿਸ਼ਤਗਰਦੀ ਨਹੀਂ ਹੋ ਸਕਦਾ ਹੈ । ਉਸ ਨੇ ਜਨਤਕ ਥਾਂ ‘ਤੇ ਬੰਬ ਨਹੀਂ ਮਾਰਿਆ ਹੈ ।

Exit mobile version