‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਐੱਸਆਈਟੀ ਨੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਨੋਟਿਸ ਜਾਰੀ ਕੀਤਾ ਹੈ।ਦੂਜੇ ਬੰਨੇ ਸੈਣੀ ਨੇ ਵੀ ਹਾਈਕੋਰਟ ਵਿੱਚ ਇਕ ਅਰਜ਼ੀ ਵੀ ਦਾਖਿਲ ਕੀਤੀ ਹੈ ਕਿ ਕਿਸੇ ਵੀ ਕੇਸ ਵਿੱਚ ਗ੍ਰਿਫਤਾਰੀ ਤੋਂ ਪਹਿਲਾਂ ਮੈਨੂੰ ਹਫਤੇ ਦਾ ਨੋਟਿਸ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਸੈਣੀ ਦੀ ਕੱਲ੍ਹ ਜਮਾਨਤ ਨੂੰ ਲੈ ਕੇ ਸੁਣਵਾਈ ਹੋ ਰਹੀ ਹੈ ਤੇ ਕੱਲ ਹੀ ਜੱਜ ਦੀ ਵੀ ਰਿਟਾਇਰਮੈਂਟ ਹੈ।ਇਹ ਉਹੀ ਜੱਜ ਹਨ ਜਿਨ੍ਹਾਂ ਨੇ ਸੈਣੀ ਨੂੰ ਅੱਧੀ ਰਾਤ ਵੇਲੇ ਮੁਹਾਲੀ ਦੀ ਅਦਾਲਤ ਤੋਂ ਰਿਹਾਈ ਕਰਵਾਈ ਸੀ।