‘ਦ ਖ਼ਾਲਸ ਬਿਊਰੋ :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਸਿਰਸਾ ਡੇਰਾ ਮੁਖੀ ਰਾਮ ਰਹੀਮ ਕੋਲੋਂ ਪੁੱਛਗਿੱਛ ਕਰਨ ਲਈ ਦੂਜੀ ਵਾਰ ਸੁਨਾਰੀਆ ਜੇਲ੍ਹ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਵੀ ਆਈਜੀ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਜੇਲ੍ਹ ਵਿੱਚ ਬੰਦ ਰਾਮ ਰਹੀਮ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ। ਪੁੱਛਗਿੱਛ ਦੌਰਾਨ ਐੱਸਆਈਟੀ ਨੇ ਸਵਾਲਾਂ ਦੀ ਬੁਛਾੜ ਲਾਈ ਅਤੇ ਬਹੁਤੇ ਸਵਾਲ ਜਨਤਕ ਵੀ ਹੋਏ ਪਰ ਜਾਂਚ ਮੁਕੰਮਲ ਹੋਣ ਵੱਲ ਨਾ ਤੁਰੀ। ਐੱਸਆਈਟੀ ਦੀ ਅੱਜ ਦੀ ਸੁਨਾਰੀਆ ਫੇਰੀ ਇਸ ਕਰਕੇ ਵਧੇਰੇ ਮਹੱਤਵਪੂਰਨ ਹੈ ਕਿ ਕੁੱਝ ਦਿਨ ਪਹਿਲਾਂ ਟੀਮ ਡੇਰਾ ਸਿਰਸਾ ਵਿੱਚ ਪੁੱਛਗਿੱਛ ਕਰਕੇ ਆਈ ਸੀ ਅਤੇ ਪੁਲਿਸ ਉਸ ਤੋਂ ਛੇਤੀ ਬਾਅਦ ਜਾਂਚ ਕਰਨ ਲਈ ਚਲੀ ਗਈ ਹੈ।
