Punjab

ਬੇਅਦਬੀ ਮਾਮਲੇ ਵਿੱਚ ਨਵੀਂ ਐੱਸਆਈਟੀ ਨੇ ਡੇਰਾ ਪ੍ਰੇਮੀਆਂ ਦੀ ਗ੍ਰਿਫਤਾਰੀ ਮਗਰੋਂ ਕੀਤੇ ਨਵੇਂ ਖੁਲਾਸੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਵਿੱਚ ਨਵੀਂ ਐੱਸਆਈਟੀ ਨੇ ਨਵਾਂ ਖੁਲਾਸਾ ਕੀਤਾ ਹੈ।ਐੱਸਆਈਟੀ ਨੇ ਕਿਹਾ ਹੈ ਕਿ ਸਿਰਸਾ ਡੇਰਾ ਮੁੱਖੀ ਦੀ ਬੇਇੱਜ਼ਤੀ ਦੇ ਖਿਲਾਫ ਇਹ ਬੇਅਦਬੀ ਕੀਤੀ ਗਈ ਹੈ।ਹਾਲਾਂਕਿ ਐੱਸਆਈਟੀ ਦੀ ਜਾਂਚ ਨੂੰ ਪੁਰਾਈ SIT ਦੇ ਪੈਟਰਨ ‘ਤੇ ਚਲਾਉਣ ਦੇ ਵੀ ਦੋਸ਼ ਲੱਗ ਰਹੇ ਹਨ।

ਇਸ ਬਾਰੇ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਾਂਗਰਸ ਦੇਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਇਸ ਮਾਮਲੇ ਵਿਚ ਦੋਸ਼ੀ ਕੋਈ ਹੋਵੇ ਚਾਹੇ ਡੇਰਾ ਮੁੱਖੀ ਹੋਵੇ ਸਜਾ ਜਰੂਰ ਮਿਲੇਗੀ।ਹਾਈਕੋਰਟ ਨੇ ਮਾਮਲਾ ਖਾਰਜ ਕੀਤਾ ਹੈ, ਇਸ ਵਿਚ ਸਰਕਾਰ ਕੀ ਕਰ ਸਕਦੀ ਹੈ।ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਇਕ ਇਮਾਨਦਾਰ ਅਫਸਰ ਸਨ, ਜਿਨ੍ਹਾਂ ਨੇ ਜਾਂਚ ਕੀਤੀ ਹੈ।ਕਾਂਗਰਸ ਦੇ ਵਿਧਾਇਕਾਂ ਨੇ ਕਿਹਾ ਕਿ ਅਗਲੇ ਤਿੰਨ-ਚਾਰ ਮਹੀਨਿਆਂ ਵਿੱਚ ਇਸ ਮਸਲੇ ਦਾ ਹੱਲ ਹੋ ਜਾਵੇਗਾ।


ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ 6 ਡੇਰਾ ਪ੍ਰੇਮੀਆਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ।ਇਨ੍ਹਾਂ ਨੂੰ ਪਹਿਲਾਂ ਵੀ ਗ੍ਰਿਫਤਾਰ ਕਰਕੇ ਰਿਹਾਅ ਕਰ ਦਿੱਤਾ ਗਿਆ ਸੀ। ਇਨ੍ਹਾਂ ਦੀ ਰਿਹਾਈ ਉੱਤੇ ਵੀ ਸਵਾਲ ਉੱਠਦੇ ਰਹੇ ਹਨ।ਸ਼ਕਤੀ ਸਿੰਘ ਨਾਂ ਦੇ ਦੋਸ਼ੀ ਉੱਤੇ ਇਤਰਾਜ਼ਯੋਗ ਪੋਸਟਰ ਲਗਾਉਣ ਦੇ ਇਲਜ਼ਾਮ ਲੱਗੇ ਹਨ। ਬਰਗਾੜੀ ਵਿੱਚੋਂ ਹੀ ਇਸ ਪੋਸਟਰ ਲਈ ਪੇਪਰ ਖਰੀਦੇ ਗਏ ਸਨ।ਇਸ ਵਿਅਕਤੀ ਉੱਤੇ ਆਪਣੀ ਕਾਰ ਵਿਚ ਪਾਵਨ ਸਰੂਪ ਲੈ ਕੇ ਜਾਣ ਦੇ ਦੋਸ਼ ਲੱਗੇ ਹਨ।