Punjab

SIT ਵੱਲੋਂ ਸੁਮੇਧ ਸੈਣੀ ਨੂੂੰ ਤੀਜਾ ਨੋਟਿਸ ਜਾਰੀ, ਜਾਂਚ ਟੀਮ ਮੂਰੇ ਕੱਲ੍ਹ ਪੇਸ਼ ਹੋਣ ਦੇ ਹੁਕਮ

‘ਦ ਖ਼ਾਲਸ ਬਿਊਰੋ ( ਮੁਹਾਲੀ ) :-  ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ DGP ਸੁਮੇਧ ਸੈਣੀ ਨੂੰ ਅੱਜ ਜਾਂਚ ਵਿੱਚ ਸ਼ਾਮਲ ਹੋਣ ਲਈ ਮੁਹਾਲੀ ਪੁਲੀਸ ਵੱਲੋਂ ਅੱਜ ਤੀਜਾ ਨੋਟਿਸ ਜਾਰੀ ਕੀਤਾ ਗਿਆ।

ਮੁਹਾਲੀ ਸਥਿਤ ਮਟੌਰ ਥਾਣੇ ਦੇ SHO ਵੱਲੋਂ ਅੱਜ ਜਾਰੀ ਕੀਤੇ ਤੀਜੇ ਨੋਟਿਸ ਵਿੱਚ ਸੈਣੀ ਨੂੰ 30 ਸਤੰਬਰ ਨੂੰ ਸਵੇਰੇ 11 ਵਜੇ ਮਟੌਰ ਥਾਣੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਕੋਲ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। SIT ਦੇ ਇੱਕ ਮੈਂਬਰ ਨੇ ਦੱਸਿਆ ਕਿ ਕੱਲ੍ਹ ਵੀ ਸੈਣੀ ਤੋਂ ਮਟੌਰ ਥਾਣੇ ਵਿੱਚ ਲਗਾਤਾਰ ਛੇ ਘੰਟੇ ਪੁੱਛ ਪੜਤਾਲ ਕੀਤੀ ਗਈ ਹੈ ਅਤੇ ਇਸ ਦੌਰਾਨ ਸਾਬਕਾ ਸੈਣੀ ਕੋਲੋਂ ਮੁਲਤਾਨੀ ਕੇਸ ਬਾਰੇ ਤਕਰੀਬਨ 200 ਤੋਂ ਵੱਧ ਸਵਾਲ ਪੁੱਛੇ ਗਏ ਹਨ, ਪਰ ਹਾਲੇ ਵੀ ਬਹੁਤ ਅਹਿਮ ਪਹਿਲੂ ਅਣਛੂਹੇ ਹਨ।