Punjab

ਕੋਟਕਪੂਰਾ ਗੋ ਲੀ ਕਾਂ ਡ : 4 ਘੰਟੇ ਸੈਣੀ ‘ਤੇ ਹੋਈ ਸਵਾਲਾਂ ਦੀ ਬੁਛਾੜ ! ਇਹ ਸਵਾਲ ਦੀ ਸਭ ਤੋਂ ਖ਼ਾਸ

ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਰਾਹਤ ਨਾ ਮਿਲਣ ਤੋਂ ਬਾਅਦ ਸਾਬਕਾ ਡੀਜੀਪੀ ਸੁਮੇਧ ਸੈਣੀ SIT ਦੇ ਸਾਹਮਣੇ ਪੇਸ਼ ਹੋਏ

ਦ ਖ਼ਾਲਸ ਬਿਊਰੋ : ਹਾਈਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਆਖਿਰ ਕੋਟਕਪੂਰਾ ਗੋ ਲੀ ਕਾਂਡ ਮਾਮਲੇ ਵਿੱਚ SIT ਦੇ ਸਾਹਮਣੇ ਪੇਸ਼ ਹੋਣਾ ਪਿਆ। ਸਵੇਰ 11 ਵਜੇ ਸੈਣੀ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਦੇ ਹੈਡ ਕੁਆਟਰ ਪਹੁੰਚੇ ਅਤੇ 3 ਵਜੇ ਤੱਕ ਲਗਾਤਾਰ 4 ਘੰਟੇ ਉਨ੍ਹਾਂ ‘ਤੇ ਸਵਾਲਾਂ ਦੀ ਬੁਛਾੜ ਹੁੰਦੀ ਰਹੀ। ADGP LK ਯਾਦਵ ਕੋਟਕਪੂਰਾ ਗੋ ਲੀਕਾਂਡ ਦੀ ਜਾਂਚ ਕਰ ਰਹੇ ਹਨ। ਜਿਸ ਵੇਲੇ ਕੋਟਕਪੂਰਾ ਗੋ ਲੀਕਾਂਡ ਹੋਇਆ ਉਸ ਵੇਲੇ ਸੁਮੇਧ ਸੈਣੀ ਪੰਜਾਬ ਦੇ DGP ਸਨ। ਸੂਤਰਾਂ ਮੁਤਾਬਿਕ SIT ਨੇ ਪੁੱਛ-ਗਿੱਛ ਦੌਰਾਨ ਵਾਰ-ਵਾਰ ਸੈਣੀ ਤੋਂ ਇਹ ਹੀ ਪੁੱਛਿਆ ਕਿ ਪ੍ਰਦਰਸ਼ਨਕਾਰੀਆਂ ‘ਤੇ ਗੋ ਲੀ ਦਾ ਹੁਕਮ ਕਿੰਨੇ ਦਿੱਤਾ ਸੀ। ਹਾਲਾਂਕਿ ਸੈਣੀ ਤੋਂ ਹੋਰ ਕਿਹੜੇ ਸਵਾਲ ਪੁੱਛੇ ਗਏ ਇਸ ‘ਤੇ ਹੁਣ ਤੱਕ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ SIT ਦੀ ਜਾਂਚ ਦਾ ਕੇਂਦਰ ਇਹ ਹੀ ਸੀ ਆਖਿਰ ਕਿਹੜੇ ਹਾਲਾਤਾਂ ਵਿੱਚ ਗੋਲੀ ਚਲਾਉਣ ਦੀ ਨੌਬਤ ਆਈ।

ਹਾਈਕੋਰਟ ਨੇ ਜਾਂਚ ਤੇਜ ਕਰਨ ਦੇ ਨਿਰਦੇਸ਼ ਦਿੱਤੇ ਸਨ

ਸੁਮੇਧ ਸਿੰਘ ਸੈਣੀ ਨੇ ਜਦੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ SIT ਦੀ ਜਾਂਚ ਵਿੱਚ ਸ਼ਾਮਲ ਨਾ ਹੋਣ ਲਈ ਛੋਟ ਮੰਗੀ ਸੀ ਅਤੇ ਕੇਸ ਕੇਂਦਰੀ ਏਜੰਸੀ ਨੂੰ ਟਰਾਂਸਫਰ ਕਰਨ ਦੀ ਮੰਗ ਕੀਤੀ ਸੀ ਤਾਂ ਅਦਾਲਤ ਨੇ ਸੈਣੀ ਦੀ ਮੰਗ ਨੂੰ ਖਾਰਜ ਕਰ ਦਿੱਤਾ ਸੀ ਅਤੇ SIT ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਜਾਂਚ ਵਿੱਚ ਤੇਜ਼ੀ ਲਿਆਏ, ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀਕਾਂਡ ਦੀ ਜਾਂਚ 2 ਵੱਖ-ਵੱਖ SIT ਕਰ ਰਹੀਆਂ ਹਨ।

ਕੋਟਕਪੂਰਾ ਗੋਲੀਕਾਂਡ ਦੀ ਜਾਂਚ ADGP LK ਯਾਦਵ ਦੀ ਅਗਵਾਈ ਵਿੱਚ ਹੋ ਰਹੀ ਹੈ ਜਦਕਿ ਬਹਿਬਲਕਲਾਂ ਗੋਲੀਕਾਂਡ ਦੀ ਜਾਂਚ IG ਨੌਨਿਹਾਲ ਸਿੰਘ ਦੀ ਟੀਮ ਕਰ ਰਹੀ ਹੈ,ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਬਣੇ ਰਣਜੀਤ ਸਿੰਘ ਕਮਿਸ਼ਨ ਨੇ ਵੀ ਸੁਮੇਧ ਸੈਣੀ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ ਪਰ ਉਹ ਕਮਿਸ਼ਨ ਦੇ ਸਾਹਮਣੇ ਨਹੀਂ ਪਹੁੰਚੇ ਸਨ, ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਹੋਰ ਪੁਲਿਸ ਅਫਸਰਾਂ ਦੀ ਭੂਮਿਕਾ ਨੂੰ ਲੈ ਕੇ ਸਵਾਲ ਚੁੱਕੇ ਸਨ।