ਬਿਉਰੋ ਰਿਪੋਰਟ : ਡਰੱਗ ਤੇ ਬਣੀ SIT ਨੇ ਬਿਕਰਮ ਸਿੰਘ ਮਜੀਠੀਆ ਤੋਂ ਇੱਕ ਵਾਰ ਮੁੜ ਤੋਂ 4 ਘੰਟੇ ਤੱਕ ਪੁੱਛ-ਗਿੱਛ ਕੀਤੀ ਹੈ। ਇਸ ਤੋਂ ਪਹਿਲਾਂ 18 ਦਸੰਬਰ ਨੂੰ 7 ਘੰਟੇ ਤੱਕ ਸਵਾਲ-ਜਵਾਬ ਕੀਤੇ ਗਏ ਸਨ। ਬਾਹਰ ਆਕੇ ਮਜੀਠੀਆ ਦੇ ਤੇਵਰ ਉਸੇ ਤਰ੍ਹਾਂ ਗਰਮ ਸਨ । ਉਨ੍ਹਾਂ ਕਿਹਾ ਮੈਂ ਜਾਂਚ ਤੋਂ ਡਰ ਦਾ ਨਹੀਂ ਹਾਂ। ਮੈਂ ਚਾਹੁੰਦਾ ਹਾਂ ਕਿ ਸੱਚ ਸਾਹਮਣੇ ਆਏ । ਮੈਨੂੰ ਪੰਜਵੀਂ ਵਾਰ SIT ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ । 29 ਦਸੰਬਰ ਨੂੰ ਗ੍ਰਹਿ ਸਕੱਤਰ ਵੱਲੋਂ SIT ਚੀਫ ਮੁਖਵਿੰਦਰ ਛੀਨਾ ਨੂੰ ਪੱਤਰ ਲਿਖ ਕਿਹਾ ਜਾਂਦਾ ਹੈ ਤੁਸੀਂ 31 ਦਸੰਬਰ ਨੂੰ ਰਿਟਾਇਡ ਹੋ ਰਹੇ ਹੋ ਸੇਵਾਵਾਂ ਲਈ ਧੰਨਵਾਦ,ਫਿਰ ਕਿਉਂ 30 ਦਸੰਬਰ ਨੂੰ SIT ਮੈਨੂੰ ਬੁਲਾਉਂਦੀ ਹੈ। ਮੁੱਖ ਮੰਤਰੀ ਆਪਣਾ ਬਦਲਾ ਲੈਣਾ ਚਾਹੁੰਦੇ ਸਨ। ਕਿਉਂਕਿ 9 ਦਸੰਬਰ ਨੂੰ ਮੈਂ ਪੰਜਾਬ ਦੀ ਧੀ ਦਾ ਦਰਦ ਸਾਹਮਣੇ ਰੱਖਿਆ ਸੀ। 2 ਸਾਲ ਤੱਕ ਕੋਈ ਪੁੱਛ-ਗਿੱਛ ਨਹੀਂ ਹੋਈ,ਅਚਾਨਕ SIT ਨੇ ਬੁਲਾ ਲਿਆ । ਜੇਕਰ ਦਮ ਹੈ ਤਾਂ ਨਵੀਂ SIT ਦੇ ਚੀਫ ਉਹ ਆਪ ਬਣਨ ਅਤੇ ਮੇਰੇ ਨਾਲ 2-2 ਹੱਥ ਕਰ ਲੈਣ। ਹੁਣ ਪੁਰਾਣੇ ਕੇਸਾਂ ਤੋਂ ਕੁਝ ਨਹੀਂ ਹੋ ਰਿਹਾ ਹੈ ਤਾਂ ਮੇਰੇ ਖਿਲਾਫ ਨਵੇਂ ਕੇਸ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਉਨ੍ਹਾਂ ਨੇ ਮੁੱਖ ਮੰਤਰੀ ਚੁਣੌਤੀ ਦਿੰਦੇ ਹੋਏ ਕਿਹਾ ਜੇਕਰ ਤੁਸੀਂ ਅਜਿਹਾ ਕੀਤਾ ਤਾਂ ਆਪ ਫੋਨ ਕਰਨਾ ਮੈਂ ਆਪ ਚੱਲ ਕੇ ਆਵਾਂਗਾ ਮੈਂ ਇੰਨਾਂ ਧਮਕੀਆਂ ਦੀ ਕਦੇ ਪਰਵਾ ਨਹੀਂ ਕੀਤੀ ਹੈ ਨਾ ਹੀ ਕਰਾਂਗਾ ।
ਮਜੀਠੀਆ ਨੇ ਕਿਹਾ ਹਾਈ ਕੋਰਟ ਨੇ 10 ਅਗਸਤ 2022 ਨੂੰ ਜ਼ਮਾਨਤ ਦੇਣ ਵੇਲੇ ਇਹ ਨਹੀਂ ਕਿਹਾ ਸੀ ਕਿ ਮੈਨੂੰ ਕਿਸੇ SIT ਦੇ ਅੱਗੇ ਪੇਸ਼ ਹੋਣਾ ਹੈ।ਮਜੀਠੀਆ ਨੇ ਕੇਜਰੀਵਾਲ ‘ਤੇ ਤੰਜ ਕੱਸ ਦੇ ਹੋਏ ਕਿਹਾ ਕਿ ਉਹ ਆਪ ਈਡੀ ਤੋਂ ਪੰਜਾਬ ਪੁਲਿਸ ਦੀ ਸੁਰੱਖਿਆ ਵਿੱਚ ਲੁੱਕ ਰਹੇ ਹਨ । ਕਾਨੂੰਨ ਸਭ ਵਾਸਤੇ ਬਰਾਬਰ ਹੋਣਾ ਚਾਹੀਦਾ ਹੈ । 18 ਦਸੰਬਰ ਨੂੰ ਮੈਂ ਕਹਿ ਦਿੱਤਾ ਸੀ ਕਿ 27 ਅਤੇ 28 ਦਸੰਬਰ ਨੂੰ ਮੈਂ ਪੇਸ਼ ਨਹੀਂ ਹੋਣਾ ਹੈ ਕਿਉਂਕਿ ਸ਼ਹੀਦੀ ਦਿਨ ਹਨ । ਫਿਰ ਤੁਸੀਂ ਮੇਰੀ ਧਾਰਮਿਕ ਆਸਥਾ ‘ਤੇ ਸਵਾਲ ਚੁੱਕ ਰਹੇ ਹੋ। ਇਸ ਤੋਂ ਪਹਿਲਾਂ ਮਜੀਠੀਆ ਨੇ SIT ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਕਿਹਾ ਸੀ ਕਿ ਮੈਨੂੰ ਖਦਸ਼ਾ ਹੈ ਮਾਨ ਸਰਕਾਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ ।
‘ਅਸੀਂ ਮੁਆਫੀ ਮੰਗ ਦੇ ਹਾਂ’
ਬਿਕਰਮ ਸਿੰਘ ਮਜੀਠੀਆ ਨੇ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ‘ਤੇ ਕਿਹਾ, ਅਸੀਂ ਉਨ੍ਹਾਂ ਦੇ ਵੱਲੋਂ ਮੁਆਫੀ ਮੰਗ ਦੇ ਹਾਂ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਸੰਸਥਾ ਨੇ ਗੱਲ ਰੱਖ ਦਿੱਤੀ ਤਾਂ ਫਿਰ ਕਿਉ ਨਹੀਂ ਮੁਆਫ ਕੀਤਾ ਗਿਆ । ਮਜੀਠੀਆ ਨੇ ਰਵਨੀਤ ਬਿੱਟੂ ‘ਤੇ ਤੰਜ ਕੱਸ ਦੇ ਹੋਏ ਕਿਹਾ ਪਹਿਲਾਂ ਉਹ ਬਾਦਲ ਸਾਬ੍ਹ ਦੀ ਲੱਤਾਂ ਫੜ ਕੇ ਬਾਪੂ ਕਹਿ ਕੇ ਬੈਠਾ ਰਹਿੰਦਾ ਸੀ ਫਿਰ ਕੈਪਟਨ ਅਤੇ ਹੁਣ ਭਗਵੰਤ ਮਾਨ ਨੂੰ ਬਾਪੂ ਬਣਾਇਆ ਹੋਇਆ ਹੈ।