Punjab

ਖਹਿਰਾ ਨਾਲ ਜੁੜੀਆਂ ਤਿੰਨ ਵੱਡੀਆਂ ਖਬਰਾਂ

 

ਬਿਉਰੋ ਰਿਪੋਰਟ : ਮੰਗਲਵਾਰ ਨੂੰ ਸੁਖਪਾਲ ਸਿੰਘ ਖਹਿਰਾ ਦੀ ਡਰੱਗ ਮਾਮਲੇ ਨੂੰ ਤਿੰਨ ਅਹਿਮ ਖਬਰਾਂ ਸਾਹਮਣੇ ਆਇਆ ਹਨ । 2 ਉਨ੍ਹਾਂ ਦੀ ਅਦਾਲਤ ਨਾਲ ਜੁੜੀਆਂ ਹੋਇਆਂ ਹਨ ਜਦਕਿ 1 ਉਨ੍ਹਾਂ ਦੇ ਨਜ਼ਦੀਕੀ DSP ਨੂੰ ਲੈਕੇ ਹੈ। ਖਹਿਰਾ ਨੂੰ ਅਦਾਲਤ ਤੋਂ ਝਟਕੇ ਦੇ ਨਾਲ ਰਾਹਤ ਮਿਲੀ ਹੈ । ਪਹਿਲਾਂ ਤੁਹਾਨੂੰ ਝਟਕੇ ਬਾਰੇ ਦੱਸ ਦਿੰਦੇ ਹਾਂ। ਜਲਾਲਾਬਾਦ ਕੋਰਟ ਤੋਂ ਪੁਲਿਸ ਇਸ ਵਾਰ ਸੁਖਪਾਲ ਸਿੰਘ ਖਹਿਰਾ ਦਾ 2 ਦਿਨ ਦਾ ਹੋਰ ਰਿਮਾਂਡ ਹਾਸਲ ਕਰਨ ਵਿੱਚ ਕਾਮਯਾਬ ਹੋਈ ਹੈ । SIT ਨੇ ਇਸ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ 28 ਸਤੰਬਰ ਨੂੰ ਜਦੋਂ ਖਹਿਰਾ ਦੀ ਗ੍ਰਿਫਤਾਰੀ ਹੋਈ ਤਾਂ ਜਲਾਲਾਬਾਦ ਕੋਰਟ ਨੇ ਉਨ੍ਹਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਸੀ । ਪਰ ਜਦੋਂ 30 ਸਤੰਬਰ ਨੂੰ ਮੁੜ ਤੋਂ ਖਹਿਰਾ ਦੀ ਅਦਾਲਤ ਵਿੱਚ ਪੇਸ਼ੀ ਹੋਈ ਤਾਂ ਅਦਾਲਤ ਨੇ ਪੁਲਿਸ ਦੀ ਮੁੜ ਰਿਮਾਂਡ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਅਤੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਜੇਲ੍ਹ ਭੇਜ ਦਿੱਤਾ ਸੀ। ਉਧਰ ਮੰਗਲਵਾਲ ਨੂੰ ਖਹਿਰਾ ਦੇ ਲਈ ਹਾਈਕੋਰਟ ਤੋਂ ਚੰਗੀ ਖਬਰ ਵੀ ਆਈ ਹੈ ।

ਹਾਈਕੋਰਟ ਤੋਂ ਖਹਿਰਾ ਨੂੰ ਰਾਹਤ

ਡਰੱਗ ਮਾਮਲੇ ਵਿੱਚ ਫਸੇ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ । ਅਦਾਲਤ ਨੇ ਖਹਿਰਾ ਨੂੰ ਸਿੱਧਾ ਹਾਈਕੋਰਟ ਵਿੱਚ ਜ਼ਮਾਨਤ ਅਰਜ਼ੀ ਲਗਾਉਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਖਹਿਰਾ ਵੱਲੋਂ ਆਪਣੀ ਗ੍ਰਿਫਤਾਰੀ ਨੂੰ ਗੈਰ ਸੰਵਿਧਾਨਿਕ ਕਰਾਰ ਦਿੰਦੇ ਹੋਏ ਹਾਈਕੋਰਟ ਪਟੀਸ਼ਨ ਪਾਈ ਸੀ । ਜਿਸ ‘ਤੇ 9 ਅਕਤੂਬਰ ਯਾਨੀ 24 ਘੰਟੇ ਅੰਦਰ ਸਰਕਾਰ ਨੂੰ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਸਨ। ਪਰ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਮੰਗਲਵਾਾਰ ਨੂੰ ਇੱਕ ਵਾਰ ਮੁੜ ਤੋਂ ਪੰਜਾਬ ਸਰਕਾਰ ਦੇ ਵਕੀਲ ਇਸ ਮਾਮਲੇ ਵਿੱਚ ਪੇਸ਼ ਨਹੀਂ ਹੋਏ ਕਿਉਂਕਿ ਉਨ੍ਹਾਂ ਨੇ ਦਿੱਲੀ ਤੋਂ ਆਉਣਾ ਸੀ । ਵੀਡੀਓ ਕਾਂਫਰੈਂਸਿੰਗ ਦੇ ਜ਼ਰੀਏ ਵੀ ਸੁਣਵਾਈ ਦੀ ਕੋਸ਼ਿਸ਼ ਕੀਤੀ ਪਰ ਤਕਨੀਕੀ ਖਰਾਬੀ ਦੀ ਵਜ੍ਹਾ ਕਰਕੇ ਇਹ ਨਹੀਂ ਹੋ ਸਕਿਆ। ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਦੱਸਿਆ ਪਿਤਾ ਦੀ ਪਟੀਸ਼ਨ ਵਿੱਚ ਜ਼ਮਾਨਤ ਦੀ ਅਰਜ਼ੀ ਵੀ ਲਗਾਈ ਗਈ ਸੀ ਜਿਸ ਨੂੰ ਅਦਾਲਤ ਨੇ ਮੈਰਿਟ ਦੇ ਅਧਾਰ ‘ਤੇ ਮਨਜ਼ੂਰ ਕਰ ਲਿਆ ਹੈ,ਜੋ ਉਨ੍ਹਾਂ ਲਈ ਵੱਡੀ ਰਾਹਤ ਹੈ । ਖਹਿਰਾ ਦੇ ਵਕੀਲ ਅੱਜ ਜਸਟਿਸ ਅਨੂਪ ਚਿਟਕਾਰਾ ਦੀ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਫਾਈਲ ਕਰ ਰਹੇ ਹਨ । ਜਿਸ ‘ਤੇ ਹੁਣ 11 ਅਕਤੂਬਰ ਨੂੰ ਅਦਾਲਤ ਵਿੱਚ ਬਹਿਸ ਹੋਵੇਗੀ ।

ਖਹਿਰਾ ਦੇ ਪੁੱਤਰ ਦਾ ਇਲਜ਼ਾਮ

ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਟਵੀਟ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ‘ਤੇ ਇੱਕ ਹੋਰ ਇਲਜ਼ਾਮ ਲਗਾਇਆ ਹੈ । ਉਨ੍ਹਾਂ ਨੇ ਕਿਹਾ ‘ਮੈਨੂੰ ਪਤਾ ਚੱਲਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਮੇਰੇ ਪਿਤਾ ਦੀ ਬੈਰਕ ਵਿੱਚ ਸਪੈਸ਼ਲ ਸੀਸੀਟੀਵੀ ਲਗਾਇਆ ਤਾਂਕੀ ਹਮੇਸ਼ਾ ਉਨ੍ਹਾਂ ‘ਤੇ ਨਜ਼ਰ ਰੱਖ ਜਾ ਸਕੇ । ਇਸ ਤੋਂ ਪਤਾ ਲੱਗ ਦਾ ਹੈ ਕਿ ਮੁੱਖ ਮੰਤਰੀ ਦਾ ਮੇਰੇ ਪਿਤਾ ਨਾਲ ਕਿੰਨਾਂ ਲਗਾਵ ਹੋ ਗਿਆ ਹੈ ਕਿ ਉਹ ਹੁਣ ਖਾਣ-ਪੀਣ ਸੋਣ ਦੀ ਵੀ ਜਸੂਸੀ ਕਰਨ ਲੱਗੇ ਹਨ । ਇਹ ਨਫਰਤ ਭਰੀ ਸੋਚ ਹੈ ਪਰ ਮੇਰੇ ਪਿਤਾ ਮਜ਼ਬੂਤ ਹੋਕੇ ਨਿਕਲਣਗੇ’ ।

ਖਹਿਰਾ ਦੇ ਨਜ਼ਦੀਕੀ DSP ਦਾ ਟਰਾਂਸਫਰ

ਕਪੂਰਥਲਾ ਵਿੱਚ ਤਾਇਨਾਤ DSP ਦਾ ਰਾਤੋ-ਰਾਤ ਤਬਾਦਲਾ ਕਰ ਦਿੱਤਾ ਗਿਆ ਹੈ । ਉਨ੍ਹਾਂ ਦੀ ਮੁਕਤਸਰ ਵਿੱਚ ਪੋਸਟਿੰਗ ਨੂੰ ਲੈਕੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਉਨ੍ਹਾਂ ਦੀ ਨਜ਼ਦੀਕੀਆਂ ਨੂੰ ਵਜ੍ਹਾ ਦੱਸਿਆ ਜਾ ਰਿਹਾ ਹੈ । ਤਬਾਦਲਾ ਇਸ ਲਈ ਚਰਚਾ ਦਾ ਵਿਸ਼ਾ ਹੈ ਕਿਉਂਕਿ ਪਹਿਲਾਂ ਮੂੰਹ ਜ਼ੁਬਾਨੀ ਹੁਕਮਾਂ ‘ਤੇ DSP ਨੂੰ ਫੌਰਨ ਰਿਲੀਵ ਕੀਤਾ ਗਿਆ ਹੈ ਫਿਰ ਕੁਝ ਹੀ ਘੰਟੇ ਬਾਅਦ ਦੇਰ ਰਾਤ ਈ-ਮੇਲੇ ਦੇ ਲਈ ਜ਼ਰੀਏ ਟਰਾਂਸਫਰ ਦੇ ਆਰਡਰ ਭੇਜੇ ਗਏ ਸਨ । ਹਾਲਾਂਕਿ DSP ਨੇ ਇਸ ਤਬਾਦਲੇ ਨੂੰ ਪੋਰਟ ਆਫ ਡਿਉਟੀ ਦੱਸਿਆ ਹੈ । ਫਿਲਹਾਲ ਉਨ੍ਹਾਂ ਦੀ ਥਾਂ ‘ਤੇ ਕਿਸੇ ਨੂੰ ਤਾਇਨਾਤ ਨਹੀਂ ਕੀਤਾ ਗਿਆ ਹੈ । DSP ਅਮਰੀਕ ਸਿੰਘ ਤਕਰੀਬਨ ਡੇਢ ਸਾਲ ਤੋਂ ਭੁੱਲਥ ਵਿੱਚ DSP ਤਾਇਨਾਤ ਸੀ ਜਿੱਥੋਂ ਖਹਿਰਾ ਵਿਧਾਇਕ ਹਨ ।

DSP ਅਮਰੀਕ ਸਿੰਘ ਨੇ ਕਿਹਾ ਕਿ ਮੇਰਾ ਸੁਖਪਾਲ ਸਿੰਘ ਖਹਿਰਾ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ ਨਾ ਹੀ ਉਹ ਮਿਲ ਕੇ ਆਏ ਹਨ । ਉਨ੍ਹਾਂ ਨੂੰ ਵਿਭਾਗ ਵੱਲੋਂ ਜੋ ਹੁਕਮ ਜਾਰੀ ਹੋਏ ਹਨ ਉਨ੍ਹਾਂ ਨੇ ਉਸ ਦਾ ਮਨਜ਼ੂਰ ਕਰਦੇ ਹੋਏ ਮੁਕਤਸਰ ਵਿੱਚ ਜੁਆਇਨ ਕਰ ਲਿਆ ਹੈ ।