The Khalas Tv Blog India ਭੈਣਾਂ ਵੀ ਪਿਉ ਦੀ ਸੰਪਤੀ ‘ਚੋਂ ਭਰਾਵਾਂ ਦੇ ਬਰਾਬਰ ਦਾ ਹਿੱਸਾ ਲੈ ਸਕਦੀਆਂ ਹਨ-ਸੁਪਰੀਮ ਕੋਰਟ
India

ਭੈਣਾਂ ਵੀ ਪਿਉ ਦੀ ਸੰਪਤੀ ‘ਚੋਂ ਭਰਾਵਾਂ ਦੇ ਬਰਾਬਰ ਦਾ ਹਿੱਸਾ ਲੈ ਸਕਦੀਆਂ ਹਨ-ਸੁਪਰੀਮ ਕੋਰਟ

‘ਦ ਖ਼ਾਲਸ ਬਿਊਰੋ:- ਸੁਪਰੀਮ ਕੋਰਟ ਨੇ ਧੀਆਂ ਦੇ ਹੱਕ ‘ਚ ਵੱਡਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਪਿਤਾ ਦੀ ਸੰਪਤੀ ‘ਚ ਧੀ ਦਾ ਬਰਾਬਰ ਦਾ ਹੱਕ ਹੋਵੇਗਾ। ਇਸ ਕਾਨੂੰਨ ਤਹਿਤ ਧੀ ਨੂੰ ਆਪਣੇ ਪਿਤਾ ਦੀ ਜਾਇਦਾਦ ਵਿੱਚ ਆਪਣੇ ਭਰਾ ਦੇ ਬਰਾਬਰ ਦਾ ਹਿੱਸਾ ਮਿਲੇਗਾ।

ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਕਾਨੂੰਨ ਤਹਿਤ 9 ਸਤੰਬਰ 2005 ਤੋਂ ਪਹਿਲਾਂ ਜਿਨ੍ਹਾਂ ਦੇ ਪਿਉ ਦੀ ਮੌਤ ਹੋ ਗਈ ਹੈ, ਉਨ੍ਹਾਂ ਧੀਆਂ ਨੂੰ ਵੀ ਜਾਇਦਾਦ ਵਿੱਚ ਹਿੱਸਾ ਮਿਲੇਗਾ। ਸਾਲ 2005 ਵਿੱਚ ਪੁੱਤਰ ਅਤੇ ਧੀ ਦੋਵਾਂ ਦਾ ਪਿਤਾ ਦੀ ਜਾਇਦਾਦ ਉੱਤੇ ਬਰਾਬਰ ਦਾ ਅਧਿਕਾਰ ਹੋਣ ਦਾ ਇੱਕ ਕਾਨੂੰਨ ਬਣਿਆ ਸੀ।

ਪਰ ਇਸ ਕਾਨੂੰਨ ਵਿੱਚ ਇਹ ਗੱਲ ਸਪੱਸ਼ਟ ਨਹੀਂ ਕੀਤੀ ਗਈ ਸੀ ਕਿ ਜੇ ਪਿਤਾ ਦੀ ਮੌਤ 2005 ਤੋਂ ਪਹਿਲਾਂ ਹੋਈ ਹੋਵੇ ਤਾਂ ਕੀ ਇਹ ਕਾਨੂੰਨ ਅਜਿਹੇ ਪਰਿਵਾਰ ਉੱਤੇ ਲਾਗੂ ਹੋਵੇਗਾ ਜਾਂ ਨਹੀਂ। ਇਸ ਮਾਮਲੇ ਵਿੱਚ ਹੁਣ ਜੱਜ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਫ਼ੈਸਲਾ ਸੁਣਾਇਆ ਹੈ ਕਿ ਇਹ ਕਾਨੂੰਨ ਹਰ ਹਾਲਤ ਵਿੱਚ ਲਾਗੂ ਹੋਵੇਗਾ।

ਬੈਂਚ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਜੇ ਸਾਲ 2005 ਤੋਂ ਪਹਿਲਾਂ ਪਿਤਾ ਦੀ ਮੌਤ ਹੋਈ ਹੈ ਤਾਂ ਵੀ ਪਿਤਾ ਦੀ ਜ਼ਮੀਨ-ਜਾਇਦਾਦ ਉੱਤੇ ਧੀ ਨੂੰ ਪੁੱਤਰ ਦੇ ਬਰਾਬਰ ਹੀ ਹੱਕ ਮਿਲੇਗਾ। ਸਾਲ 2005 ਵਿੱਚ ਹਿੰਦੂ ਉਤਰਾਧਿਕਾਰ ਐਕਟ 1965 ਵਿੱਚ ਸੋਧ ਕੀਤੀ ਗਈ ਸੀ।

Exit mobile version