India International Punjab

ਸਿਰਸਾ ਨੇ ਕਰਤਾਰਪੁਰ ਸਾਹਿਬ ਵਿਖੇ ਫੋਟੋਸ਼ੂਟ ਕਰਾਉਣ ਵਾਲੀ ਮਾਡਲ ਦਾ ਲਿਆ ਸਖ਼ਤ ਨੋਟਿਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਕੰਪਲੈਕਸ ਵਿਖੇ ਇੱਕ ਮੋਡਲ ਵੱਲੋਂ ਕਰਵਾਏ ਗਏ ਫੋਟੋਸ਼ੂਟ ਦਾ ਵਿਰੋਧ ਕੀਤਾ ਹੈ। ਸਿਰਸਾ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ‘ਤੇ ਅਜਿਹੀ ਹਰਕਤ ਬਰਦਾਸ਼ਤ ਨਹੀਂ ਕੀਤੀ ਸਕਦੀ। ਸਿਰਸਾ ਨੇ ਮਾਡਲ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਕੀ ਉਹ ਇਹੀ ਚੀਜ਼ ਪਾਕਿਸਤਾਨ ਵਿੱਚ ਸਥਿਤ ਆਪਣੇ ਧਰਮ ਦੇ ਕਿਸੇ ਧਾਰਮਿਕ ਸਥਾਨ ‘ਤੇ ਕਰੇਗੀ ?

ਸਿਰਸਾ ਨੇ ਪਾਕਿਸਤਾਨੀ ਸਰਕਾਰ, ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਾਕਿਸਤਾਨੀ ਲੋਕਾਂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਨੂੰ ਪਿਕਨਿਕ ਸਪਾਟ (picnic spot) ਮੰਨਣ ਦੇ ਇਸ ਰੁਝਾਨ ਨੂੰ ਰੋਕਣ ਲਈ ਤੁਰੰਤ ਕੋਈ ਐਕਸ਼ਨ ਲੈਣ।

ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਅਜਿਹੀਆਂ ਕੁਝ ਵੀਡੀਓਜ਼ ਬਣਾਈਆਂ ਗਈਆਂ ਸਨ। ਸਿੱਖ ਜਥੇਬੰਦੀਆਂ ਨੇ ਇਸ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਇਸ ਤੋਂ ਇਲਾਵਾ ਦੇਸ਼ ਦੇ ਕਈ ਧਾਰਮਿਕ ਸਥਾਨਾਂ ‘ਤੇ ਮਸ਼ਹੂਰ ਹੋਣ ਲਈ ਅਜਿਹੀਆਂ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ।

ਸਿਰਸਾ ਦੇ ਟਵੀਟ ਥੱਲੇ ਕੁੱਝ ਲੋਕਾਂ ਵੱਲੋਂ ਵੀ ਟਵੀਟ ਕੀਤੇ ਗਏ ਕਿ “ਤੁਸੀਂ ਅਜੇ ਵੀ ਇਹਨਾਂ ਲੋਕਾਂ ਤੋਂ ਉਮੀਦ ਕਰਦੇ ਹੋ? ਇਹ ਤੁਹਾਨੂੰ ਵਾਰ-ਵਾਰ ਧੋਖਾ ਦੇਣਗੇ ਜਦਕਿ ਤੁਸੀਂ ਮੂਰਖਤਾ ਨਾਲ ਨਮਾਜ਼ ਲਈ ਗੁਰਦੁਆਰੇ ਖੋਲ੍ਹਦੇ ਹੋ। ਤੁਹਾਨੂੰ ਜਾਗਣ ਲਈ ਹੋਰ ਕਿੰਨੀਆਂ ਘਟਨਾਵਾਂ ਦੀ ਲੋੜ ਹੈ ? “

https://twitter.com/HarrysodhiG/status/1465205078290145283?s=20

ਇੱਕ ਹੋਰ ਵਿਅਕਤੀ ਨੇ ਟਵੀਟ ਕਰਕੇ ਲਿਖਿਆ ਕਿ “ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਇਸ ਤੋਂ ਕਿਤੇ ਵੱਧ ਟਿਕ-ਟੌਕ ਵੀਡੀਓਜ਼ ਬਣੀਆਂ ਹਨ ਅਤੇ ਮੈਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਉਨ੍ਹਾਂ ਵੀਡੀਓਜ਼ ਦੇ ਸਟਾਰ ਕੌਣ ਸਨ ਅਤੇ ਉਹ ਕਿਸ ਧਰਮ ਨਾਲ ਸਬੰਧਤ ਹਨ। “

https://twitter.com/Ritupalsinghrp4/status/1465207387770408964?s=20

ਇੱਕ ਨੇ ਲਿਖਿਆ ਕਿ “ਇਸ ਲਈ ਤੁਹਾਨੂੰ ਅਜੇ ਵੀ ਪਾਕਿਸਤਾਨ ਅਤੇ ਇਮਰਾਨ ਤੋਂ ਉਮੀਦ ਹੈ…ਸਮਝੋ ਉਹ ਸਿੱਖ ਕੌਮ ਨੂੰ ਭੜਕਾ ਰਹੇ ਹਨ… “

ਇੱਕ ਹੋਰ ਵਿਅਕਤੀ ਨੇ ਕੰਗਨਾ ਰਣੌਤ ਦਾ ਜ਼ਿਕਰ ਕਰਦਿਆਂ ਲਿਖਿਆ ਕਿ “ਜਾ ਕੇ ਅੰਤਰਰਾਸ਼ਟਰੀ ਅਦਾਲਤ ਜਾਂ ਨਵਜੋਤ ਸਿੰਘ ਸਿੱਧੂ ਕੋਲ ਐੱਫਆਈਆਰ ਦਰਜ ਕਰਵਾਓ, ਬਸ ਤੁਸੀਂ ਕੰਗਨਾ ਰਣੌਤ ਦੇ ਖਿਲਾਫ ਇਹ ਕੀਤਾ ਸੀ। ਤੁਸੀਂ ਸਿਰਫ ਕੰਗਨਾ ਰਣੌਤ ਦੇ ਅੱਗੇ ਹੀ ਸੂਰਮਾ ਬਣਦੇ ਹੋ”