ਬਿਉਰੋ ਰਿਪੋਰਟ – ਹਰਿਆਣਾ ਵਿਧਾਨਸਭਾ ਚੋਣਾਂ (Haryana Assembly Election 2024) ਵਿੱਚ ਟਿਕਟ ਵੰਡ ਨੂੰ ਲੈਕੇ ਬੀਜੇਪੀ ਵਿੱਚ ਹੋਈ ਬਗਾਵਤ ਤੋਂ ਬਾਅਦ ਪਾਰਟੀ ਦੇ ਹੱਥ ਪੈਰ ਠੰਡੇ ਹੋ ਗਏ ਹਨ । ਤਾਜ਼ਾ ਬਗਾਵਤ ਸਿਰਸਾ ਦੇ ਕਾਲਾਂਵਾਲੀ (Kalanwali,Sirsa) ਸਾਹਮਣੇ ਆਈ ਹੈ । ਜਿੱਥੋਂ ਅਕਾਲੀ ਦਲ (Akali Dal) ਦੇ ਸਾਬਕਾ ਵਿਧਾਇਕ ਅਤੇ ਬੀਜੇਪੀ ਦੇ ਮੌਜੂਦਾ ਆਗੂ ਬਲਕੌਰ ਸਿੰਘ (Ex Mla Balkaur singh)ਨੇ ਹੁਣ ਪਾਰਟੀ ਛੱਡ ਦਿੱਤੀ ਹੈ । ਬੀਜੇਪੀ ਨੇ ਉਨ੍ਹਾਂ ਦੀ ਥਾਂ ਇਸ ਵਾਰ ਰਾਜੇਂਦਰ ਦੇਸੁਜੋਧਾ ਨੂੰ ਟਿਕਟ ਦਿੱਤੀ ਹੈ ।
ਬਲਕੌਰ ਜ਼ਿਲ੍ਹਾਂ ਪਾਰਸ਼ਦ,ਬਲਕ ਸਮਿਤੀ ਦੇ ਚੇਅਰਮੈਨ,ਮੈਂਬਰ,ਸਰਪੰਚਾਂ,ਸਾਬਕਾ ਸਰਪੰਚਾਂ ਸਮੇਤ ਦਿੱਲੀ ਰਵਾਨਾ ਹੋ ਗਏ ਹਨ । ਜਿੱਥੇ ਉਹ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿੱਚ ਕਾਂਗਰਸ ਜੁਆਇਨ ਕਰ ਸਕਦੇ ਹਨ । ਹਾਲਾਂਕਿ ਕਾਂਗਰਸ ਦੀ ਸ਼ੁੱਕਰਵਾਰ ਰਾਤ ਨੂੰ ਜਿਹੜੀ ਪਹਿਲੀ ਲਿਸਟ ਆਈ ਹੈ ਉਸ ਵਿੱਚ ਕਾਲਾਂਵਾਲੀ ਤੋਂ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੂੰ ਟਿਕਟ ਦਿੱਤੀ ਗਈ ਹੈ ।
ਬਲਕੌਰ ਸਿੰਘ 2014 ਵਿੱਚ ਵਿਧਾਇਕ ਬਣੇ
ਬਲਕੌਰ ਸਿੰਘ 2014 ਵਿੱਚ ਅਕਾਲੀ ਦਲ ਦੀ ਟਿਕਟ ਤੋਂ ਕਾਲਾਂਵਾਲੀ ਸੀਟ ਤੋਂ ਵਿਧਾਇਕ ਬਣੇ ਸਨ । ਉਸ ਵੇਲੇ ਅਕਾਲੀ ਦਲ ਅਤੇ INLD ਦਾ ਸਮਝੌਤਾ ਹੋਇਆ ਸੀ । ਉਨ੍ਹਾਂ ਨੇ ਕਾਂਗਰਸ ਦੇ ਮੌਜੂਦਾ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੂੰ 13 ਹਜ਼ਾਰ ਵੋਟਾਂ ਨਾਲ ਹਰਾਇਆ ਸੀ । ਬਲਕੌਰ ਸਿੰਘ ਨੂੰ 54112 ਵੋਟਾਂ ਮਿਲਿਆ ਸਨ ਜਦਕਿ ਸ਼ੀਸਪਾਲ ਕੇਹਰਵਾਲਾ ਨੂੰ 41,117 ਵੋਟਾਂ ਮਿਲਿਆ ਸਨ ।
2014 ਵਿੱਚ ਚੋਣਾਂ ਦੌਰਾਨ ਵਿਵਾਦ ਵੀ ਹੋਇਆ ਸੀ । INLD ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਬੁੱਧ ਸਿੰਘ ਨੂੰ ਕਾਲਾਂਵਾਲੀ ਤੋਂ ਉਮੀਦਵਾਰ ਬਣਾਇਆ ਸੀ । ਇਸ ਦੌਰਾਨ ਇਨੈਲੋ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਸੀ । ਅਜਿਹੇ ਵਿੱਚ ਬੁੱਧ ਸਿੰਘ ਨੂੰ ਉਮੀਦਵਾਰ ਬਣਾਉਣ ਨੂੰ ਲੈਕੇ ਵਿਵਾਦ ਹੋ ਗਿਆ ਸੀ । ਇਸ ਤੋਂ ਬਾਅਦ ਅਭੇ ਚੌਟਾਲਾ ਨੇ ਕਿਸੇ ਤਰ੍ਹਾਂ ਬੁੱਧ ਸਿੰਘ ਨੂੰ ਮਨਾ ਕੀਤਾ ਅਤੇ ਗਠਜੋੜ ਦਾ ਉਮੀਦਵਾਰ ਬਲਕੌਰ ਸਿੰਘ ਨੂੰ ਬਣਾਇਆ ਗਿਆ ।
ਜਨਵਰੀ 2019 ਵਿੱਚ ਅਜੇ ਚੌਟਾਲਾ ਦੀ ਮੌਜੂਦਗੀ ਵਿੱਚ ਬਲਕੌਰ ਸਿੰਘ JJP ਵਿੱਚ ਸ਼ਾਮਲ ਹੋ ਗਏ । ਹਾਲਾਂਕਿ ਬਾਅਦ ਵਿੱਚੋ ਉਨ੍ਹਾਂ ਨੇ ਯੂ-ਟਰਨ ਲੈ ਲਿਆ ਸੀ । ਪ੍ਰਕਾਸ਼ ਸਿੰਘ ਬਾਦਲ ਦੀ ਫਟਕਾਰ ਤੋਂ ਬਾਅਦ ਉਹ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ ।