ਬਿਉਰੋ ਰਿਪੋਰਟ : ਮਾਛੀਵਾੜਾ ਸਾਹਿਬ ਵਿੱਚ 30 ਜੁਲਾਈ ਨੂੰ ਕਬ੍ਰਿਸਤਾਨ ਵਿੱਚ ਇੱਕ ਨੌਜਵਨ ਦੀ ਲਾਸ਼ ਮਿਲੀ ਸੀ । ਜਿਸ ਦੀ ਬਾਂਹ ‘ਤੇ ਸਿਰੰਜ ਲਗੀ ਸੀ। ਮ੍ਰਿਤਕ ਦੀ ਪਛਾਣ ਮਾਨੇਵਾਲ ਪਿੰਡ ਦੇ ਰਹਿਣ ਵਾਲੇ ਕੁਲਦੀਪ ਸਿੰਘ ਦੇ ਤੌਰ ‘ਤੇ ਹੋਈ ਸੀ । ਜਿਸ ਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਨਾਲ ਹੋਈ ਸੀ। ਇਸ ਕੇਸ ਵਿੱਚ ਪੁਲਿਸ ਨੇ ਗਾਇਕਾ ਪਰਮਜੀਤ ਕੌਰ ਪੰਮੀ ਨੂੰ ਅਤੇ ਸਾਥੀ ਜਗਦੀਸ਼ ਸਿੰਘ ਦੀਸ਼ਾ ਨੂੰ ਗ੍ਰਿਫਤਾਰ ਕੀਤਾ ਸੀ । ਦੋਵੇ ਰਹੀਮਾਬਾਦ ਦੇ ਰਹਿਣ ਵਾਲੇ ਸਨ।
ਜਾਂਚ ਵਿੱਚ ਸਾਹਮਣੇ ਆਇਆ ਕਿ ਗਾਇਕਾ ਪੰਮੀ ਚਿੱਟੇ ਦੀ ਤਸਕਰ ਹੈ । ਜੋ ਨੌਜਵਾਨਾਂ ਨੂੰ ਚਿੱਟੇ ਦੀ ਸਪਲਾਈ ਕਰਦੀ ਹੈ । ਪੰਮੀ ਤੋਂ ਚਿੱਟਾ ਲੈਕੇ ਜਗਦੀਸ਼ ਨੇ ਕੁਲਦੀਪ ਸਿੰਘ ਅਤੇ ਉਸ ਦੇ ਸਾਥੀ ਨੂੰ ਦਿੱਤਾ ਸੀ । ਕੁਲਦੀਪ ਸਿੰਘ ਦੇ ਨਾਲ 4 ਤੋਂ 5 ਨੌਜਵਾਨ ਨਸ਼ੇ ਦਾ ਟੀਕਾ ਲਗਾ ਕੇ ਕਬ੍ਰਿਸਤਾਨ ਦੇ ਕੋਲ ਪਹੁੰਚ ਗਏ ਸਨ । ਉੱਥੇ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਨੇ ਟੀਕਾ ਲਗਾਇਆ । ਟੀਕਾ ਲਗਾਉਂਦੇ ਹੀ ਕੁਲਦੀਪ ਸਿੰਘ ਜਮੀਨ ‘ਤੇ ਡਿੱਗ ਗਿਆ । ਉਸ ਨੂੰ ਛੱਡ ਕੇ ਸਾਰੇ ਭੱਜ ਗਏ । ਕੁਲਦੀਪ ਮੌਤ ਹੋ ਗਈ ।
ਕੁਲਦੀਪ ਦੇ ਸਾਥੀਆਂ ਨੂੰ ਕੀਤੀ ਗਿਆ ਨਾਮਜ਼ਦ
ਇਸ ਕੇਸ ਵਿੱਚ ਨਸ਼ਾ ਕਰਨ ਵਾਲੇ ਕੁਲਦੀਪ ਦੇ ਸਾਥੀ ਨੌਜਵਾਨਾਂ ਨੂੰ ਨਾਮਜਦ ਕੀਤਾ ਗਿਆ ਹੈ। ਜਿਨ੍ਹਾਂ ਦੀ ਤਲਾਸ਼ ਜਾਰੀ ਹੈ । ਡੀਐੱਸਪੀ ਵਰੀਆਮ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਦੀ ਕਾਲ ਡਿਟੇਲ ਦੇ ਬਾਅਦ ਪੁਲਿਸ ਨੂੰ ਲੀਡ ਮਿਲੀ ਹੈ । ਇਸ ਦੇ ਬਾਅਦ ਕੜੀ ਜੁੜ ਦੀ ਗਈ ਅਤੇ ਪਰਦਾਫਾਸ਼ ਹੁੰਦਾ ਗਿਆ ।
ਕੈਮੀਕਲ ਨਾਲ ਨਸ਼ਾ ਤਿਆਰ ਕੀਤਾ ਗਿਆ ਸੀ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੈਮੀਕਲ ਨਾਲ ਚਿੱਟੇ ਦਾ ਪਾਉਡਰ ਤਿਆਰ ਕੀਤਾ ਗਿਆ ਸੀ । ਜੋ ਨੌਜਵਾਨਾਂ ਨੂੰ ਨਸ਼ਾ ਕਰਨ ਦੇ ਲਈ ਦਿੱਤਾ ਗਿਆ ਸੀ । ਕੁਲਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਵੀ ਕੈਮੀਕਲ ਤੋਂ ਤਿਆਰ ਪਾਉਡਰ ਦੇਣ ਦਾ ਸ਼ੱਕ ਹੈ । ਇਸੇ ਕਾਰਨ ਟੀਕਾ ਲਗਾਉਣ ਹੀ ਕੁਲਦੀਪ ਸਿੰਘ ਮੌਤ ਹੋ ਗਈ। ਕੈਮੀਕਲ ਪਾਉਡਰ ਦੀ ਤਸਕਰੀ ਨੂੰ ਲੈਕੇ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।
ਭੈਣ ਨੇ ਵੀ ਨਸ਼ੇ ਨਾਲ ਨੌਜਵਾਨ ਨੂੰ ਮਾਰਿਆ ਸੀ
ਪਰਮਜੀਤ ਕੌਰ ਪੰਮੀ ਦੀ ਭੈਣ ਬੇਅੰਤ ਕੌਰ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਘਰ ਵਿੱਚ ਨਸ਼ਾ ਦੇ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਸੀ । ਬੇਅੰਤ ਦੇ ਘਰ ਜਦੋਂ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ ਹੋਈ ਸੀ ਤਾਂ ਲਾਸ਼ ਘਰ ਦੇ ਬਾਹਰ ਸੁੱਟ ਦਿੱਤੀ ਗਈ ਸੀ । ਪੁਲਿਸ ਨੇ ਕਤਲ ਕੇਸ ਵਿੱਚ ਬੇਅੰਤ ਕੌਰ ਨੂੰ ਗ੍ਰਿਫਤਾਰ ਕੀਤਾ ਸੀ ਜੋ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ ।
ਪੁਲਿਸ ਤੋਂ ਬਚਣ ਦੇ ਲਈ ਖੇਤ ਵਿੱਚ ਬਣਾਇਆ ਘਰ
ਦੋਵਾਂ ਮੁਲਜ਼ਮ ਭੈਣਾ ਨੇ ਪੁਲਿਸ ਤੋਂ ਬਚਨ ਦੇ ਲਈ ਆਪਣਾ ਘਰ ਖੇਤਾਂ ਵਿੱਚ ਬਣਾ ਕੇ ਰੱਖਿਆ ਸੀ । ਘਰ ਵਿੱਚ ਦੋਵੇਂ ਪਾਸੇ ਤੋਂ ਡੇਢ ਕਿਲੋਮੀਟਰ ਲੰਮਾ ਕੱਚਾ ਰਸਤਾ ਸੀ। ਮੀਂਹ ਅਤੇ ਕਿੱਚੜ ਹੋਣ ਦੀ ਵਜ੍ਹਾ ਕਰਕੇ ਘਰ ਗੱਡੀ ਨਹੀਂ ਆਉਦੀ ਸੀ । ਇਸ ਦਾ ਫਾਇਦਾ ਚੁੱਕ ਕੇ ਪਰਮਜੀਤ ਕੌਰ ਪੰਮੀ ਨਸ਼ੇ ਦੀ ਸਪਲਾਈ ਕਰਦੀ ਸੀ।