Punjab

ਗਾਇਕ ਸੁਰਿੰਦਰ ਸ਼ਿੰਦਾ ਨੂੰ ਲੈਕੇ ਡਾਕਟਰਾਂ ਵੱਲੋਂ ਮੈਡੀਕਲ ਬੁਲੇਟਿਨ ਜਾਰੀ ! ਬੱਬੂ ਮਾਨ,ਹੌਬੀ ਧਾਲੀਵਾਲ ਸਮੇਤ ਕਈ ਕਲਾਕਾਰ ਹਾਲ ਪੁੱਛਣ ਪਹੁੰਚੇ

ਬਿਉਰੋ ਰਿਪੋਰਟ : ਪੰਜਾਬ ਦੇ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ਦੀ ਹਾਤਲ ਵਿੱਚ 2 ਦਿਨਾਂ ਦੌਰਾਨ ਸੁਧਾਰ ਵੇਖਿਆ ਗਿਆ ਹੈ । ਉਨ੍ਹਾਂ ਦਾ ਇਲਾਜ ਲੁਧਿਆਣਾ ਦੇ ਮਾਡਲ ਟਾਊਨ ਦੇ ਦੀਪ ਹਸਪਤਾਲ ਵਿੱਚ ਚੱਲ ਰਿਹਾ ਹੈ। ਸ਼ਿੰਦਾ ਦੀ ਹਾਲਤ ਜਾਨਣ ਦੇ ਲਈ ਪੰਜਾਬੀ ਗਾਇਕ ਬੱਬੂ ਮਾਨ ਅਤੇ ਅਦਾਕਾਰ ਹਾਬੀ ਧਾਲੀਵਾਲ ਵੀ ਹਸਪਤਾਲ ਪਹੁੰਚੇ । ਪੰਜਾਬੀ ਫਿਲਮ ਸਨਅਤ ਦੇ ਦਿੱਗਜ ਕਾਲਾਕਾਰ ਸ਼ਿੰਦਾ ਦੀ ਹਾਲਤ ਵੇਖ ਕੇ ਦੋਵੇ ਭਾਵੁਕ ਹੋ ਗਏ। ਦੋਵਾਂ ਕਲਾਕਾਰਾਂ ਨੇ ਸੁਰਿੰਦਰ ਸ਼ਿੰਦਾ ਦੇ ਜਲਦ ਠੀਕ ਹੋਣ ਲਈ ਅਰਦਾਸ ਕੀਤੀ । ਬੱਬੂ ਮਾਨ ਨੇ ਸ਼ਿੰਦਾ ਦੇ ਪੁੱਤਰ ਨੂੰ ਹੌਸਲਾ ਦਿੱਤਾ ਅਤੇ ਕਿਹਾ ਰੱਬ ਸਭ ਕੁਝ ਠੀਕ ਕਰੇਗਾ। ਹਾਬੀ ਧਾਲੀਵਾਲ ਨੇ ਕਿਹਾ ਸ਼ਿੰਦਾ ਮੁਸ਼ਕਿਲ ਦੌਰ ਤੋਂ ਗੁਜ਼ਰ ਰਹੇ ਹਨ ਜੇਕਰ 2 ਦਿਨ ਵਿੱਚ ਸਿਹਤ ਵਿੱਚ ਸੁਧਾਰ ਹੋਇਆ ਹੈ ਤਾਂ ਰੱਬ ਜਲਦੀ ਠੀਕ ਕਰਨਗੇ ।

ICU ਵਿੱਚ ਭਰਤੀ ਸ਼ਿੰਦਾ

ਸੁਰਿੰਦਰ ਸ਼ਿੰਦਾ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਮਾਡਲ ਟਾਊਨ ਦੇ ਦੀਪ ਹਸਪਤਾਲ ਦੇ ICU ਵਾਰਡ ਵਿੱਚ ਭਰਤੀ ਸਨ । ਡਾਕਟਰ ਬਲਦੀਪ ਸਿੰਘ ਅਤੇ ਡਾਕਟਰ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਦੱਸਿਆ ਹੈ । ਇਸ ਤੋਂ ਪਹਿਲਾਂ ਸ਼ਿੰਦਾ ਦੇ ਕਰੀਬੀ ਅਮਰਜੀਤ ਟਿੱਕਾ ਨੇ ਬੀਤੇ ਦਿਨ ਜਾਣਕਾਰੀ ਦਿੱਤੀ ਸੀ ਕਿ ਕੁਝ ਦਿਨ ਪਹਿਲਾਂ ਸ਼ਿੰਦਾ ਦਾ ਓਰੀਸਨ ਹਸਪਤਾਲ ਵਿੱਚ ਮਾਮੂਲੀ ਆਪਰੇਸ਼ਨ ਹੋਇਆ ਸੀ । ਜਿਸ ਦੇ ਬਾਅਦ ਅਚਾਨਕ ਇਨਫੈਕਸ਼ਨ ਵੱਧ ਗਿਆ। ਇਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਆ ਰਹੀ ਸੀ । ਡਾਕਟਰਾਂ ਨੇ ਉਨ੍ਹਾਂ ਨੂੰ ਵੈਨਟੀਲੇਟਰ ‘ਤੇ ਰੱਖਿਆ ਹੈ ।

ਸੁਰਿੰਦਰ ਸ਼ਿੰਦਾ ਦੀ ਖ਼ਬਰ ਮਿਲਣ ਤੋਂ ਬਾਅਦ ਬੀਤੇ ਦਿਨ ਗਾਇਰ ਅਤੇ ਮੈਂਬਰ ਪਾਰਲੀਮੈਂਟ ਹੰਸਰਾਜ ਹੰਸ ਵੀ ਹਸਪਤਾਲ ਸੁਰਿੰਦਰ ਸ਼ਿੰਦਾ ਦਾ ਪਤਾ ਲੈਣ ਲਈ ਪਹੁੰਚੇ ਸਨ । ਸੁਰਿੰਦਰ ਸ਼ਿੰਦਾ ਨੇ ਪੰਜਾਬ ਮਿਊਜ਼ਿਕ ਸਨਅਤ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਸ਼ਿੰਦਾ ਦੇ ਮਸ਼ਹੂਰ ਗਾਣਿਆਂ ਵਿੱਚ ਸਭ ਤੋਂ ਫੇਮਸ ਸੀ ‘ਪੁੱਟ ਜੱਟਾ ਦੇ’ ਟਰੱਕ ਬਿਲਿਆ’, ‘ਬਲਬੀਰੋ ਭਾਭੀ’,‘ਕਹੇਰ ਸਿੰਘ ਦੀ ਮੌਤ ’ ਅਜਿਹੇ ਕਈ ਹਿੱਟ ਗਾਣੇ ਸਨ । ਸੁਰਿੰਦਰ ਸ਼ਿੰਦਾ ਪੰਜਾਬ ਦੇ ਮਸ਼ੂਹਰ ਗਾਇਕ ਕੁਲਦੀਪ ਮਾਨਕ ਦੇ ਸਾਥੀ ਰਹੇ ਹਨ ਉਨ੍ਹਾਂ ਨਾਲ ਮਿਲਕੇ ਉਨ੍ਹਾਂ ਨੇ ਕਈ ਗੀਤ ਗਾਏ। ਸ਼ਿੰਦਾ ਨੇ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ,ਗਿੱਲ ਹਰਦੀਪ ਅਤੇ ਪੁੱਤਰ ਮਨਿੰਦਰ ਸ਼ਿੰਦਾ ਨੂੰ ਸੰਗੀਤ ਦੀ ਸਿੱਖਿਆ ਦਿੱਤੀ ।