Punjab

ਪਟਿਆਲਾ ‘ਚ ਪੁਲਿਸ ਨੇ ਰੁਕਵਾਇਆ ਗਾਇਕ ਸਤਿੰਦਰ ਸਰਤਾਜ ਦਾ ਸ਼ੋਅ

Singer Satinder Sartaj's show was stopped by the police in Patiala

ਪਟਿਆਲਾ ਸਥਿਤ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ‘ਚ ਐਤਵਾਰ ਰਾਤ ਨੂੰ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਸਥਾਨਕ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦਰਅਸਲ ਇੱਥੇ ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਸ਼ੋਅ ਚੱਲ ਰਿਹਾ ਸੀ। ਜਿਸ ਨੂੰ ਰੋਕਣ ਲਈ ਪੁਲਿਸ ਪਹੁੰਚੀ। ਪੁਲਿਸ ਦੇ ਕਹਿਣ ‘ਤੇ ਸਤਿੰਦਰ ਸਰਤਾਜ ਨੇ ਵੀ ਸ਼ੋਅ ਅੱਗੇ ਵਧਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਸਤਿੰਦਰ ਸਰਤਾਜ ਨੇ ਕਿਹਾ- ਪੁਲਿਸ ਨੇ ਸ਼ੋਅ ਬੰਦ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਪ੍ਰਦਰਸ਼ਨ ਨੂੰ ਅੱਧ ਵਿਚਕਾਰ ਰੋਕਣ ਲਈ ਵਿਦਿਆਰਥੀਆਂ ਤੋਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਫਿਰ ਕਦੇ ਆਉਣਗੇ। ਸ਼ੋਅ ਬੰਦ ਹੋਣ ‘ਤੇ ਲੋਕ ਕਾਫ਼ੀ ਭੜਕ ਗਏ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ ਲਈ ਕਿਹਾ।

ਪੁਲਿਸ ਨੇ ਦੱਸਿਆ ਕਿ ਸ਼ੋਅ ਦਾ ਸਮਾਂ ਸ਼ਾਮ 7 ਵਜੇ ਤੋਂ ਰਾਤ 10 ਵਜੇ ਤਕ ਸੀ, ਪਰ ਸ਼ੋਅ ਸਾਢੇ 10 ਵਜੇ ਤਕ ਚੱਲ ਰਿਹਾ ਸੀ। ਇਸ ਦੌਰਾਨ ਪੁਲਿਸ ਮੁਲਾਜ਼ਮ ਸਟੇਜ ’ਤੇ ਆ ਗਏ ਤੇ ਉਨ੍ਹਾਂ ਸ਼ੋਅ ਬੰਦ ਕਰਨ ਦੀ ਬੇਨਤੀ ਕੀਤੀ ਗਈ, ਜਿਸ ‘ਤੇ ਉਸ ਨੇ ਹਾਮੀ ਭਰੀ ਅਤੇ ਸ਼ੋਅ ਬੰਦ ਕਰ ਦਿੱਤਾ। ਪੁਲਿਸ ਵੱਲੋਂ ਸ਼ੋਅ ਬੰਦ ਕਰਵਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਦਰਅਸਲ, ਸਤਿੰਦਰ ਸਰਤਾਜ ਦੇ ਇੱਥੇ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ‘ਚ ਚੱਲ ਰਹੇ ਸ਼ੋਅ ਨੂੰ ਦੇਰ ਰਾਤ ਪੁਲਿਸ ਨੇ ਬੰਦ ਕਰਵਾ ਦਿੱਤਾ। ਇਸ ਦੀ ਵਜ੍ਹਾ ਦੱਸਦੇ ਹੋਏ ਪੁਲਿਸ ਨੇ ਕਿਹਾ ਕਿ ਸ਼ੋਅ ਦਾ ਸਮਾਂ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਸੀ, ਪਰ ਸ਼ੋਅ ਸਾਢੇ 10 ਵਜੇ ਤਕ ਚੱਲਦਾ ਰਿਹਾ। ਇਸ ਦੌਰਾਨ ਪੁਲਿਸ ਮੁਲਾਜ਼ਮ ਸਟੇਜ ’ਤੇ ਆ ਗਏ ਤੇ ਉਨ੍ਹਾਂ ਸ਼ੋਅ ਬੰਦ ਕਰਨ ਲਈ ਕਿਹਾ।

ਪੁਲਿਸ ਵੱਲੋਂ ਸ਼ੋਅ ਬੰਦ ਕਰਵਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਉੱਪਰ ਪ੍ਰਸੰਸਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਤੁਸੀਂ ਵੀ ਵੇਖੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਵੀਡੀਓ, ਜੋ ਕਿ Akashdeep Thind ਟਵਿੱਟਰ (ਐਕਸ ਹੈਡਲ) ਉੱਪਰ ਸ਼ੇਅਰ ਕੀਤਾ ਗਿਆ ਹੈ।