India International Punjab

ਗਾਇਕ ਕੇ.ਐੱਸ.ਮੱਖਣ ਸਾਥੀਆਂ ਸਮੇਤ ਕੈਨੇਡਾ ਪੁਲਿਸ ਦੇ ਚੜਿਆ ਧੱਕੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਚੱਲਦੇ ਆ ਰਹੇ ਪੰਜਾਬੀ ਗਾਇਕ ਕੇ.ਐੱਸ ਮੱਖਣ ਕੈਨੇਡਾ ਦੀ ਪੁਲਿਸ ਦੇ ਧੱਕੇ ਚੜ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਉਸਨੂੰ ਗ੍ਰਿਫ਼ਤਾਰ ਕਰ ਲੈਣ ਦੀ ਖਬਰ ਮਿਲੀ ਹੈ। ਉਹ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ। ਸੂਤਰਾਂ ਮੁਤਾਬਕ ਸਰੀ ਦੀ ਪੁਲਿਸ ਨੇ ਉਸਨੂੰ ਬੀਤੀ ਰਾਤ ਗ੍ਰਿਫ ਤਾਰ ਕੀਤਾ। ਇਹ ਵੀ ਪਤਾ ਲੱਗਾ ਹੈ ਕਿ ਬੀਤੀ ਰਾਤ ਸ਼ਹਿਰ ਵਿੱਚ ਕੁੱਝ ਨੌਜਵਾਨਾਂ ਦਰਮਿਆਨ ਗੋ ਲਾਬਾਰੀ ਹੋਈ ਅਤੇ ਉਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਸਨੂੰ ਗ੍ਰਿਫ ਤਾਰ ਕਰ ਲਿਆ।

ਖ਼ਬਰਾਂ ਮੁਤਾਬਕ ਲ ੜਾਈ ਵਿੱਚ ਸ਼ਾਮਿਲ ਨੌਜਵਾਨ ਕੇ.ਐੱਸ.ਮੱਖਣ ਦੇ ਘਰੇ ਆ ਗਏ। ਪੁਲਿਸ ਨੇ ਨੌਜਵਾਨਾਂ ਸਮੇਤ ਉਸਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ ਤਾਰ ਕੀਤਾ। ਪੁਲਿਸ ਨੂੰ ਨੌਜਵਾਨਾਂ ਕੋਲੋਂ ਹਥਿ ਆਰ ਵੀ ਮਿਲੇ ਹਨ। ਖਬਰਾਂ ਇਹ ਵੀ ਹਨ ਕਿ ਪੁਲਿਸ ਵੱਲੋਂ ਕੇ.ਐੱਸ.ਮੱਖਣ ਤੋਂ ਪੁੱਛਗਿੱਛ ਕੀਤੀ ਗਈ ਹੈ ਪਰ ਉਨ੍ਹਾਂ ਦੀ ਭੂਮਿਕਾ ਗੋ ਲਾਬਾਰੀ ਵਿੱਚ ਸਾਹਮਣੇ ਨਹੀਂ ਆਈ ਜਿਸ ਕਰਕੇ ਜ਼ਮਾਨਤ ਮਿਲਣ ਦੀ ਸੰਭਾਵਨਾ ਹੈ। ਇਹ ਦੱਸਣਾ ਦਿਲਚਸਪ ਰਹੇਗਾ ਕਿ ਕੇ.ਐੱਸ.ਮੱਖਣ ਨੇ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੋਂ ਸਿਆਸਤ ਵਿੱਚ ਹੱਥ ਅਜਮਾਏ ਪਰ ਅਸਫ਼ਲ ਰਹੇ। ਗਾਇਕ ਹੁੰਦਿਆਂ ਉਹ ਕਲੀਨਸ਼ੇਵ ਸਨ। ਬਾਅਦ ਵਿੱਚ ਉਨ੍ਹਾਂ ਨੇ ਸਿੱਖੀ ਸਰੂਪ ਧਾਰਨ ਕਰ ਲਿਆ ਪਰ ਕੁੱਝ ਸਮੇਂ ਬਾਅਦ ਹੀ ਮੁੜ ਪਹਿਲੇ ਰੂਪ ਵਿੱਚ ਆ ਗਏ। ਇਸ ਸਾਰੇ ਸਮੇਂ ਦੌਰਾਨ ਉਹ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਘਿਰੇ ਰਹੇ।