ਬਿਊਰੋ ਰਿਪੋਰਟ : ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਨੇ ਆਪਣੀ ਦਰਿਆ ਦਿਲੀ ਨਾਲ ਲੁਟੇਰਿਆਂ ਦੇ ਦਿਲ ਵੀ ਪਸੀਜ ਦਿੱਤੀ । ਉਨ੍ਹਾਂ ਨੇ ਦੱਸਿਆ ਕਿ ਉਹ ਫਗਵਾੜਾ ਅਤੇ ਗੋਰਾਇਆ ਦੇ ਵਿਚਾਲੇ ਹਾਈਵੇਅ ‘ਤੇ ਜਾ ਰਹੇ ਸਨ । 5 ਲੋਕਾਂ ਨੇ ਗੱਡੀ ਨੂੰ ਹੱਥ ਦਿੱਤਾ ਅਸੀਂ ਕਾਰ ਰੋਕੀ ਤਾਂ ਉਹ ਨਾਲ ਬੈਠ ਗਏ। ਜਦੋਂ ਮੇਰੀ ਸ਼ਕਲ ਵੇਖੀ ਤਾਂ ਉਨ੍ਹਾਂ ਨੇ ਗੱਡੀ ਰੋਕਣ ਨੂੰ ਕਿਹਾ ਤਾਂ ਕੰਵਰ ਗਰੇਵਾਲ ਨੇ ਪੁੱਛਿਆ ਕੀ ਹੋਇਆ ? ਇਨ੍ਹੀ ਜਲਦੀ ਕੀ ਹੈ ?
ਕੰਵਰ ਗਰੇਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਪੰਜੋਂ ਸੋਚਾ ਵਿੱਚ ਪੈ ਗਏ ਪਰ ਫਿਰ ਉਨ੍ਹਾਂ ਨੇ ਕਿਹਾ ਅਸੀਂ ਲੁਟੇਰੇ ਹਾਂ ਤਾਂ ਕੰਵਰ ਨੇ ਕਿਹਾ ਇਸ ਤੋਂ ਚੰਗਾ ਮੌਕਾ ਕੀ ਹੈ,ਤੁਹਾਨੂੰ ਮੁੜ ਤੋਂ ਫਿਰ ਕਿੱਥੇ ਮਿਲਾਂਗੇ ਮਾਰ ਦਿਉ ਗੋਲੀ । ਪਰ ਇਹ ਗੱਲ ਸੁਣਕੇ ਲੁਟੇਰੇ ਪੂਰੀ ਤਰ੍ਹਾਂ ਨਾਲ ਸ਼ਰਮਸਾਰ ਹੋ ਗਏ। ਗਰੇਵਾਲ ਨੇ ਕਿਹਾ ਮਰਨਾ ਮਾਰਨਾ ਇਹ ਪਰਮਾਤਮਾ ਦੇ ਹੱਥ ਹੈ, ਜੇਕਰ ਮੇਰੀ ਮੌਤ ਤੁਹਾਡੇ ਹੱਥੋ ਹੈ ਤਾਂ ਉਨ੍ਹਾਂ ਨੂੰ ਮਾਰ ਦਿਉ। ਇਸ ਤੋਂ ਬਾਅਦ ਜਦੋਂ ਲੁਟੇਰੇ ਜਾਣ ਲੱਗੇ ਤਾਂ ਕੰਵਰ ਗਰੇਵਲਾ ਨੇ ਉਨ੍ਹਾਂ ਨੂੰ 500 ਦਾ ਨੋਟ ਦਿੰਦੇ ਹੋਏ ਕਿਹਾ ਦੁੱਧ ਪੀ ਲੈਣਾ ।
ਇਹ ਗੱਲ ਕੰਵਰ ਗਰੇਵਾਲ ਨੇ ਇੱਕ ਪ੍ਰੋਗਰਾਮ ਦੌਰਾਨ ਦੱਸੀ,ਉਨ੍ਹਾਂ ਨੇ ਦੱਸਿਆ ਕਿ ਇਹ ਉਸ ਵੇਲੇ ਦੀ ਘਟਨਾ ਹੈ ਜਦੋਂ ਉਹ ਅੰਮ੍ਰਿਤਸਰ ਤੋਂ ਵਾਪਸ ਆ ਰਹੇ ਸਨ । ਕੰਵਰ ਗਰੇਵਾਲ ਵੱਡੇ ਗਾਾਇਕ ਹੋਣ ਦੇ ਬਾਵਜੂਦ ਸਾਦਗੀ ਨਾਲ ਜ਼ਿੰਦਗੀ ਜੀਉਂਦੇ ਹਨ । ਜਦੋਂ ਵੀ ਪੰਜਾਬ ਦੇ ਕਿਸੇ ਵੀ ਮੁੱਦੇ ‘ਤੇ ਉਨ੍ਹਾਂ ਦੀ ਜ਼ਰੂਰਤ ਹੁੰਦੀ ਹੈ ਉਹ ਡੱਟ ਕੇ ਖੜੇ ਹੁੰਦੇ ਹਨ । ਕਿਸਾਨੀ ਅੰਦੋਲਨ ਦੌਰਾਨ ਉਨ੍ਹਾਂ ਨੇ ਨਾ ਸਿਰਫ਼ ਕਿਸਾਨਾਂ ਦੇ ਹੱਕ ਵਿੱਚ ਗਾਣਾ ਗਾਇਆ ਬਲਕਿ ਆਪ ਵੀ ਅੰਦੋਲਨ ਦੌਰਾਨ ਕਈ ਰਾਤਾਂ ਦਿੱਲੀ ਦੀ ਸਰਹੱਦ ‘ਤੇ ਗੁਜ਼ਾਰਿਆ। ਇਸ ਤੋਂ ਇਲਾਵਾ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਮੌਕੇ ਵੀ ਉਹ ਆਪ ਚੰਡੀਗੜ੍ਹ ਧਰਨੇ ਵਾਲੀ ਥਾਂ ‘ਤੇ ਗਏ ਅਤੇ ਬੰਦੀ ਸਿੰਘਾਂ ਨੂੰ ਛੁਡਾਉਣ ਦੀ ਮੰਗ ਕੀਤੀ,ਸਿਰਫ਼ ਉਨ੍ਹਾਂ ਨੇ ਬੰਦੀ ਸਿੰਘਾਂ ਦੇ ਹੱਕ ਵਿੱਚ ਇੱਕ ਗਾਣਾ ਗਾਇਆ ਅਤੇ ਲਿਖਿਆ ਵੀ ਪਰ ਸਰਕਾਰ ਵੱਲੋਂ ਗਾਣੇ ਤੇ ਬੈਨ ਲਗਾਉਣ ਤੋਂ ਬਾਅਦ ਇਹ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹੱਟਾ ਦਿੱਤਾ ਗਿਆ ।
ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਵਜ੍ਹਾ ਕਰਕੇ ਕੰਵਰ ਗਰੇਵਾਲ ਅਤੇ ਰਣਜੀਤ ਸਿੰਘ ਬਾਵਾ ਦੇ ਖਿਲਾਫ ਇਨਕਮ ਟੈਕਸ ਦੀ ਰੇਡ ਪਈ ਸੀ । ਰਣਜੀਤ ਬਾਬਾ ਨੇ ਇਸ ਗੱਲ ਨੂੰ ਸਾਂਝਾ ਕਰਕੇ ਦੱਸਿਆ ਕਿ ਜਦੋਂ ਕਿਸਾਨਾਂ ਦਾ ਅੰਦੋਲਨ ਸੀ ਤਾਂ ਮੈਂ ਅਤੇ ਕੰਵਰ ਗਰੇਵਾਲ ਨੇ ਡੱਟ ਕੇ ਮੋਰਚਾ ਸਾਂਭਿਆ ਸੀ ਪਰ ਜਦੋਂ ਉਨ੍ਹਾਂ ਨੂੰ ਅਤੇ ਗਰੇਵਾਲ ਨੂੰ ਲੋੜ ਪਈ ਸੀ ਤਾਂ ਕਿਸੇ ਕਿਸਾਨ ਆਗੂ ਨੇ ਬਾਂਹ ਨਹੀਂ ਫੜੀ ਸੀ ।