Punjab

ਇਹ ਕੀ ਬੋਲ ਗਈ ਮਸ਼ਹੂਰ ਪੰਜਾਬੀ ਗਾਇਕਾ ਜਸਵਿੰਦਰ ਬਰਾੜ !ਹਿੰਦੂ ਭਾਈਚਾਰਾ ਭੜਕ ਗਿਆ,ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ

ਬਿਊਰੋ ਰਿਪੋਰਟ : ਪੰਜਾਬ ਦੇ ਮਸ਼ਹੂਰ ਗਾਇਕਾ ਜਸਵਿੰਦਰ ਬਰਾੜ ਮੁਸ਼ਕਲਾਂ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਹਿੰਦੂ ਭਾਈਚਾਰਾ ਉਨ੍ਹਾਂ ਤੋਂ ਕਾਫੀ ਨਰਾਜ਼ ਹੋ ਗਿਆ ਹੈ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਭਗਵਾਨ ਰਾਮ ਦੇ ਪਿਤਾ ਦਸ਼ਰਤ ਨੂੰ ਲੈ ਕੇ ਕੁਝ ਗਲਤ ਟਿੱਪਣੀ ਕੀਤੀ ਸੀ, ਜਿਸ ਤੋਂ ਖਫਾ ਵਾਲਮੀਕੀ ਸਮਾਜ, ਵਿਸ਼ਵ ਹਿੰਦੂ ਪਰਸ਼ਦ, ਭਗਵਾਨ ਵਾਲਮੀਕੀ ਸ਼ਕਤੀ ਦਲ, ਐਂਟੀ ਕਰਾਇਮ ਐਂਡ ਐਨਿਮਲ ਐਸੋਸੀਏਸ਼ਨ ਨੇ ਉਨ੍ਹਾਂ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਅੰਮ੍ਰਿਤਸਰ ਦੇ DCP ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੂੰ ਹਿੰਦੂ ਜਥੇਬੰਦੀਆਂ ਵੱਲੋਂ ਲਿਖਤ ਸ਼ਿਕਾਇਤ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਰਾਜਾ ਦਸ਼ਰਤ ਬਾਰੇ ਜਸਵਿੰਦਰ ਨੇ ਇਹ ਟਿੱਪਣੀ ਕੀਤੀ

ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਇੱਕ ਇੰਟਰਵਿਊ ਦੌਰਾਨ ਗਾਇਕਾ ਜਸਵਿੰਦਰ ਬਰਾੜ ਨੇ ਰਾਜਾ ਦਸ਼ਰਤ ਦੇ ਬਾਰੇ ਆਪਣੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਉਨ੍ਹਾਂ ਦੀ ਸ਼ਬਦਾਵਲੀ ਭਗਵਾਨ ਵਾਲਮੀਕੀ ਵੱਲੋਂ ਲਿਖੀ ਗਈ ਰਮਾਇਣ ਤੋਂ ਬਿਲਕੁਲ ਉਲਟ ਸੀ, ਜੋ ਕਿ ਪਵਿੱਤਰ ਗ੍ਰੰਥ ਦਾ ਅਪਮਾਨ ਸੀ। ਉਨ੍ਹਾਂ ਦੀ ਗਲਤ ਸ਼ਬਦਾਵਲੀ ਦੀ ਵਜ੍ਹਾ ਨਾਲ ਹਿੰਦੂ ਭਾਈਚਾਰੇ ਨੂੰ ਠੇਸ ਪਹੁੰਚੀ ਹੈ। ਦਰਅਸਲ, ਜਸਵਿੰਦਰ ਕੌਰ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਰਾਜਾ ਦਸ਼ਰਤ ਦਾ ਦੇਹਾਂਤ ਆਪਣੇ ਪੁੱਤਰ ਭਗਵਾਨ ਰਾਮ ਨੂੰ ਬਨਵਾਸ ਭੇਜਣ ਤੋਂ ਦੁਖੀ ਹੋਣ ਦੀ ਵਜ੍ਹਾ ਕਰਕੇ ਨਹੀਂ ਹੋਇਆ ਸੀ ਜਦਕਿ ਉਹ ਆਪਣੇ ਮਹਿਲ ਵਿੱਚ ਡਿੱਗ ਗਏ ਸਨ, ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਮੌਤ ਹੋਈ। ਹਿੰਦੂ ਸੰਗਠਨਾਂ ਨੇ ਕਿਹਾ ਕਿ ਸਾਰੇ ਜਾਣ ਦੇ ਹਨ ਕਿ ਰਾਜਾ ਦਸ਼ਰਤ ਦੀ ਮੌਤ ਡਿੱਗਣ ਦੇ ਨਾਲ ਨਹੀਂ ਹੋਈ ਸੀ।