The Khalas Tv Blog Punjab ਗਾਇਕ ਅੰਮ੍ਰਿਤ ਮਾਨ ਨਾਲ ਲਾੜੇ ਦੇ ਰਿਸ਼ਤੇਦਾਰਾਂ ਨੇ ਕੀਤੀ ਬਦਸਲੂਕੀ ! ਇਹ ਡਿਮਾਂਡ ਨਹੀਂ ਕੀਤੀ ਸੀ ਪੂਰੀ !
Punjab

ਗਾਇਕ ਅੰਮ੍ਰਿਤ ਮਾਨ ਨਾਲ ਲਾੜੇ ਦੇ ਰਿਸ਼ਤੇਦਾਰਾਂ ਨੇ ਕੀਤੀ ਬਦਸਲੂਕੀ ! ਇਹ ਡਿਮਾਂਡ ਨਹੀਂ ਕੀਤੀ ਸੀ ਪੂਰੀ !

ਬਿਉਰੋ ਰਿਪੋਰਟ : ਮੋਗਾ ਦੇ ਇੱਕ ਵਿਆਹ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅੰਮ੍ਰਿਤ ਮਾਨ ਅਤੇ ਲਾੜੇ ਦੇ ਰਿਸ਼ਤੇਦਾਰਾਂ ਵਿਚਾਲੇ ਵਿਵਾਦ ਦੀ ਖ਼ਬਰ ਸਾਹਮਣੇ ਆਈ ਹੈ । ਲਾੜੇ ਦੇ ਸ਼ਰਾਬੀ ਰਿਸ਼ਤੇਦਾਰ ਅੰਮ੍ਰਿਤ ਮਾਨ ਦੇ ਨਾਲ ਫੋਟੋ ਖਿਚਵਾਉਣ ਨੂੰ ਲੈਕੇ ਅੜ ਗਏ । ਗਾਇਕ ਇਸ ਵਿਆਹ ਵਿੱਚ ਪਰਫਾਰਮੈਂਸ ਦੇ ਰਹੇ ਸਨ । ਜਦੋਂ ਲਾੜੇ ਦੇ ਰਿਸ਼ਤੇਦਾਰ ਨੇ ਮਾਇਕ ‘ਤੇ ਗਾਲਾਂ ਕੱਢੀਆਂ ਤਾਂ ਅੰਮ੍ਰਿਤ ਮਾਨ ਨੇ ਪ੍ਰੋਗਰਾਮ ਵਿਚਾਲੇ ਖਤਮ ਕਰ ਦਿੱਤਾ ਅਤੇ ਚੱਲੇ ਗਏ । ਇਸ ਤੋਂ ਬਾਅਦ ਬਾਰਾਤੀਆਂ ਨੇ ਹੰਗਾਮਾ ਕਰ ਦਿੱਤਾ ।

ਅੰਮ੍ਰਿਤ ਮਾਨ ਦੇ ਮੈਨੇਜਰ ਜਸਪ੍ਰੀਤ ਸਿੰਘ ਦੇ ਬਿਆਨ ਦੇ ਅਧਾਰ ‘ਤੇ ਪੁਲਿਸ ਵੱਲੋਂ ਬਲਪ੍ਰੀਤ ਸਿੰਘ,ਯਾਦਵਿੰਦਰ ਸਿੰਘ ਸਮੇਤ 3 ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੋਗਾ ਦੇ ਘਰਕਲਾਂ ਪਿੰਡ ਦਾ ਪ੍ਰਭਜੋਤ ਸਿੰਘ ਕੈਨੇਡਾ ਵਿੱਚ ਰਹਿੰਦਾ ਹੈ । ਪ੍ਰਭਜੋਤ ਦਾ ਵਿਆਹ 10 ਫਰਵਰੀ ਨੂੰ ਤੈਅ ਹੋਇਆ ਸੀ ਇਸ ਦੇ ਲਈ ਉਹ ਕੁਝ ਦਿਨ ਪਹਿਲਾਂ ਹੀ ਪੰਜਾਬ ਪਰਤਿਆ ਸੀ । ਪ੍ਰਭਜੋਤ ਦੇ ਪਰਿਵਾਰ ਨੇ ਵਿਆਹ ਦਾ ਪ੍ਰੋਗਰਾਮ ਮੋਗਾ ਦੇ ਸਿਟੀ ਪਾਰਕ ਪੈਲੇਸ ਵਿੱਚ ਰੱਖਿਆ ਸੀ । ਪਰਿਵਾਰ ਦੇ ਇਸ ਪ੍ਰੋਗਰਾਮ ਵਿੱਚ ਪਰਫਾਰਮੈਂਸ ਕਰਨ ਲਈ ਮਸ਼ਹੂਰ ਗਾਇਕ ਅੰਮ੍ਰਿਤ ਮਾਨ ਨੂੰ ਬੁੱਕ ਕੀਤਾ ਗਿਆ ਸੀ ਜੋ ਬੰਬੀਹਾ ਬੋਲੇ,ਪੈਗ ਦੀ ਵਾਸਨਾ,ਟ੍ਰਰੈਂਡਿੰਗ ਨਖਰਾ ਵਰਗੇ ਸੁਪਰਹਿੱਟ ਗਾਣੇ ਦੇ ਚੁੱਕੇ ਹਨ । ਅੰਮ੍ਰਿਤ ਮਾਨ ਨੇ ਇਸ ਪ੍ਰੋਗਰਾਮ ਵਿੱਚ 6 ਲੱਖ ਰੁਪਏ ਲਏ ਸਨ ।

ਫੋਟੋ ਖਿਚਵਾਉਣ ਤੋਂ ਕੀਤਾ ਸੀ ਇਨਕਾਰ

ਸ਼ੁੱਕਰਵਾਰ ਨੂੰ ਸਿਟੀ ਪਾਰਕ ਪੈਲੇਸ ਵਿੱਚ ਵਿਆਹ ਦੇ ਦੌਰਾਨ ਸਭ ਕੁਝ ਠੀਕ ਚੱਲ ਰਿਹਾ ਸੀ । ਅੰਮ੍ਰਿਤ ਮਾਨ ਬਰਾਤੀਆਂ ਦੀ ਫਰਮਾਇਸ਼ ਦੇ ਗਾਣੇ ਗਾ ਰਹੇ ਸਨ । ਉਸੇ ਸਮੇਂ ਪ੍ਰਭਜੋਤ ਦੇ ਇੱਕ ਰਿਸ਼ਤੇਦਾਰ ਨੇ ਸ਼ਰਾਬੀ ਹਾਲਤ ਵਿੱਚ ਸਟੇਜ ‘ਤੇ ਚੜ ਕੇ ਉਨ੍ਹਾਂ ਦੇ ਨਾਲ ਫੋਟੋ ਖਿਚਵਾਉਣ ਦੀ ਕੋਸ਼ਿਸ਼ ਕੀਤੀ ਪਰ ਅੰਮ੍ਰਿਤ ਮਾਨ ਨੇ ਮਨਾ ਕਰ ਦਿੱਤਾ । ਇਸੇ ਗੱਲ ਨੂੰ ਲੈਕੇ ਲਾੜਾ ਪ੍ਰਭਜੋਤ ਸਿੰਘ ਦਾ ਰਿਸ਼ਤੇਦਾਰ ਭੜਕ ਗਿਆ ਅਤੇ ਮਾਇਕ ਖਿੱਚ ਕੇ ਅੰਮ੍ਰਿਤ ਮਾਨ ਨੂੰ ਗਾਲਾਂ ਕੱਢਿਆਂ । ਮਾਮਲਾ ਵੱਧ ਦਾ ਵੇਖ ਅੰਮ੍ਰਿਤ ਮਾਨ ਪ੍ਰੋਗਰਾਮ ਛੱਡ ਕੇ ਚੱਲੇ ਗਏ । ਇਸ ਦੇ ਬਾਅਦ ਬਾਰਾਤੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਅੰਮ੍ਰਿਤ ਪਾਲ ਦੇ ਮੈਨੇਜਰ ਅਤੇ ਉਸ ਦੇ ਸਾਥੀਆਂ ਨੂੰ ਘੇਰਿਆ । ਬਰਾਤੀ ਪ੍ਰੋਗਰਾਮ ਵਿੱਚ ਛੱਡਣ ਦੀ ਵਜ੍ਹਾ ਕਰਕੇ ਪੈਸੇ ਵਾਪਸ ਮੰਗ ਰਹੇ ਸਨ ।

sp ਮੌਕੇ ‘ਤੇ ਪਹੁੰਚੇ

ਵਿਵਾਦ ਗਹਿਰਾਉਣ ਤੋਂ ਬਾਅਦ ਅੰਮ੍ਰਿਤ ਮਾਨ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਿਸ ਦੇ ਬਾਅਦ 2 ਥਾਣਿਆਂ ਦੇ SHO ਦੇ ਇਲਾਵਾ DSP ਅਤੇ ਮੋਗਾ ਸਿਟੀ SP ਹੈੱਡ ਕੁਆਟਰ ਮੈਰਿਜ ਪੈਲੇਸ ਪਹੁੰਚ ਗਏ । SP ਹੈੱਡਕੁਆਟਰ ਨੇ ਕਿਹਾ ਕਿ ਪੁਲਿਸ ਦੋਵਾਂ ਪੱਖਾਂ ਨਾਲ ਗੱਲ ਸੁਣ ਰਹੀ ਹੈ ਅਤੇ ਜਲਦ ਕਾਰਵਾਈ ਕੀਤੀ ਜਾਵੇਗੀ ।

Exit mobile version