The Khalas Tv Blog International ਪੰਜਾਬ ਦੇ ਸ਼ਖ਼ਸ ਨੂੰ ਵਿਦੇਸ਼ ਵਿੱਚ ਮਿਲੀ ਇਸ ਮਾਮਲੇ ‘ਚ ਸਖ਼ਤ ਸਜ਼ਾ ! 3 ਕਰੋੜ ਦਾ ਜੁਰਮਾਨਾ !
International Punjab

ਪੰਜਾਬ ਦੇ ਸ਼ਖ਼ਸ ਨੂੰ ਵਿਦੇਸ਼ ਵਿੱਚ ਮਿਲੀ ਇਸ ਮਾਮਲੇ ‘ਚ ਸਖ਼ਤ ਸਜ਼ਾ ! 3 ਕਰੋੜ ਦਾ ਜੁਰਮਾਨਾ !

ਬਿਉਰੋ ਰਿਪੋਰਟ : ਪੰਜਾਬ ਦੇ ਵਕੀਲ ਰਹੇ ਇੱਕ ਵਿਅਕਤੀ ਨੂੰ ਸਿੰਗਾਪੁਰ ਵਿੱਚ ਤਕਰੀਬਨ 4.80 ਲੱਖ ਸਿੰਗਾਪੁਰ ਡਾਲਰ ਦੀ ਹੇਰਾਫੇਰੀ ਦੇ ਮਾਮਲੇ ਵਿੱਚ 4 ਸਾਲ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਰੁਪਏ ਵਿੱਚ ਇਹ ਰਕਮ 3 ਕਰੋੜ ਰੁਪਏ ਵਿੱਚ ਬਣ ਦੀ ਹੈ । ਪੰਜਾਬ ਦੇ ਰਹਿਣ ਵਾਲੇ ਗੁਰਦੇਵ ਪਾਲ ਸਿੰਘ ਨੂੰ ਸਜ਼ਾ ਮਿਲੀ ਹੈ । ਗੁਰਦੇਵ ਪਾਲ ਸਿੰਘ ਨੇ 2011 ਤੋਂ 2016 ਦੇ ਵਿਚਾਲੇ ਇਹ ਧੋਖਾਧੜੀ ਕੀਤੀ ਗਈ ਸੀ । ਉਹ ਗੁਰਦੇਵ ਚੇਓਂਗ ਐਂਡ ਪਾਰਟਨਰ ਦੇ ਵਕੀਲ ਸਨ । ਤਕਰੀਬਨ 8 ਸਾਲ ਬਾਅਦ ਕੋਰਟ ਨੇ ਫੈਸਲਾ ਸੁਣਾਇਆ ਹੈ ।

‘ਦ ਸਟ੍ਰੇਟਸ ਟਾਇਮਸ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਗੁਰਦੇਵ ਪਾਲ ਸਿੰਘ ਨੂੰ ਪਿਛਲੇ ਸਾਲ ਤਕਰੀਬਨ 459,000 ਸਿੰਗਾਪੁਰੀ ਡਾਲਰ ਨਾਲ ਜੁੜੇ ਅਪਾਧਿਕ ਧੋਖਾਧੜੀ ਅਤੇ ਕਾਨੂੰਨ ਪੇਸ਼ੇ ਕਾਨੂੰਨ ਦੇ ਤਹਿਤ ਅਪਰਾਧ ਦੇ 2 ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ । ਸਜ਼ਾ ਸੁਣਾਉਣ ਦੇ ਦੌਰਾਨ 21,000 ਸਿੰਗਾਪੁਰੀ ਡਾਲਰ ਨਾਲ ਜੁੜੇ ਤੀਜੇ ਅਪਰਾਧਿਕ ਮਾਮਲੇ ਵਿੱਚ ਇਲਜ਼ਾਮ ‘ਤੇ ਵਿਚਾਰ ਕਰ ਹੀ ਹੈ ।

ਇਹ ਹੈ ਪੂਰਾ ਮਾਮਲਾ

‘ਦ ਸਟੇਟਸ ਟਾਈਮ ਦੀ ਰਿਪੋਰਟ ਦੇ ਮੁਤਾਬਿਕ ਗੁਰਦੇਵ ਪਾਲ ਸਿੰਘ ਦੀ ਜ਼ਮਾਨਤ 100,000 ਸਿੰਗਾਪੁਰੀ ਡਾਲਰ ਤੈਅ ਕੀਤੀ ਗਈ । ਜਿਸ ਨੂੰ ਜਲਦ ਜਮਾ ਕਰਨਾ ਹੋਵੇਗਾ । ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੁਲਕਿਫਲੀ ਉਸਮਾਨ ਨਾਂ ਦੇ ਇੱਕ ਵਿਅਕਤੀ ਨੇ ਦਸੰਬਰ 2010 ਵਿੱਚ ਆਪਣੇ ਸਰੀਰਕ ਤੌਰ ‘ਤੇ ਅਸਮਰਥ ਪਿਤਾ ਨੇ ਫਲੈਟ ਦੀ ਵਿਕਰੀ ਲਈ ਜੀਸੀਪੀ ਦੀ ਸੇਵਾਵਾਂ ਲਈਆਂ ਸਨ । ਜਿਸ ਨੂੰ 2011 ਵਿੱਚ ਵੇਚਿਆ ਗਿਆ ਸੀ ਅਤੇ ਫਰਮ ਨੂੰ 356,000 ਸਿੰਗਾਪੁਰੀ ਡਾਲਰ ਤੋਂ ਵੱਧ ਦੀ ਵਿਕਰੀ ਆਦਮਨ ਮਿਲੀ ਸੀ ।

ਜੁਲਕਿਫਲੀ ਅਤੇ ਸਿੰਘ ਦੇ ਵਿਚਾਲੇ ਇਹ ਸਹਿਮਤੀ ਹੋਈ ਕਿ ਉਸ ਰਕਮ ਵਿੱਚ ਸਾਬਕਾ ਭਰਾ ਨੂੰ 138,876.50 ਸਿੰਗਾਪੁਰੀ ਡਾਲਰ ਮਿਲਣਗੇ । ਇਸ ਦੇ ਨਾਲ ਜੁਲਕਿਫਲੀ ਨੇ 15 ਦਸੰਬਰ 2011 ਨੂੰ ਵਿਕਰੀ ਆਦਮਨ ਵਿੱਚ ਆਪਣੇ ਭਰਾ ਦੇ ਹਿੱਸੇ ਦੇ ਰੂਪ ਵਿੱਚ ਐਸਕ੍ਰੋ ਵਿੱਚ ਰੱਖੇ ਜਾਣ ਵਾਲੇ ਜੀਪੀਸੀ ਦੇ ਗਾਹਕ ਖਾਤੇ ਵਿੱਚੋ 138,876 ਸਿੰਗਾਪੁਰੀ ਡਾਲਰ ਜਮਾ ਕਰ ਦਿੱਤੇ । ਪਰ 20 ਦਸੰਬਰ 2011 ਅਤੇ 3 ਮਈ 2012 ਦੇ ਵਿਚਾਲੇ ਗੁਰਦੇਵ ਪਾਲ ਸਿੰਘ ਨੇ ਫਰਮ ਦੇ ਦਫਤਰੀ ਖਰਚ ਦੇ ਮਾਮਲੇ ਵਿੱਚ ਭੁਗਤਾਨ ਦੇ ਲਈ ਕੀਤੇ ਗਏ ਚੈੱਕ ਜਾਰੀ ਕਰਕੇ ਉਨ੍ਹਾਂ ਨੇ ਜੁਲਕਿਫਲੀ ਦੇ ਪੈਸਿਆਂ ਦੀ ਦੁਰਵਰਤੋਂ ਕੀਤੀ ਸੀ ।

Exit mobile version