India International Punjab

ਸਟੇਟ ਡਿਨਰ ‘ਚ ਫਰਾਂਸ ਦੇ ਰਾਸ਼ਟਰਪਤੀ ਨੇ ਖਾਦਾ ਪੰਜਾਬ ਦਾ ਸਭ ਤੋਂ ਮਸ਼ਹੂਰ ਖਾਣਾ ! ‘ਮੈਂ ਕਦੇ ਨਹੀਂ ਭੁੱਲਾਗਾ’

ਬਿਉਰੋ ਰਿਪੋਰਟ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋ ਦੇ (Emmanuel Macron) ਸਨਮਾਨ ਵਿੱਚ ਰਾਸ਼ਟਰਪਤੀ ਦ੍ਰੋਪਤੀ ਮੁਰਮੂ (Droupadi murmu) ਨੇ 26 ਜਨਵਰੀ ਨੂੰ ਸਟੇਟ ਡਿਨਰ (State Dinner) ਹੋਸਟ ਕੀਤਾ ਸੀ। ਹੁਣ ਇਸ ਡਿਨਰ ਦਾ ਮੈਨਿਉ ਸਾਹਮਣੇ ਆਇਆ ਹੈ । ਫਰਾਂਸ ਦੇ ਰਾਸ਼ਟਰਪਤੀ ਪੰਜਾਬੀ ਡਿਸ਼ ਸਰੋਂ ਦਾ ਸਾਗ,ਮੱਕੇ ਦੀ ਰੋਟੀ,ਕੇਸਰ ਬਾਦਾਮ ਸ਼ੋਰਬਾ,ਛੇਨਾ ਪਤੁਰੀ,ਬਾਗਾਨ-ਏ-ਸਬਜ,ਸਬਜ ਪੁਲਾਵ,ਅੰਜੀਰ ਕੋਫਤਾ ਅਤੇ ਦਾਲ ਡੇਰਾ ਵਰਗੀ ਚੀਜ਼ਾ ਸ਼ਾਮਲ ਸਨ।

ਇਸ ਤੋਂ ਇਲਾਵਾ ਮਿੱਠੇ ਵਿੱਚ ਗਾਜਰ ਨਜਾਕਤ ਅਤੇ ਭਾਰਤੀ ਅੰਦਾਜ ਵਾਲੀ ਫਰੈਂਚ ਡਿਸ਼ ਫਰਨੀ ਮਿਲ ਫਯੁਇਲੇ ਵੀ ਰੱਖੀ ਗਈ ਸੀ। ਮੈਕ੍ਰੋਨ 2 ਦਿਨ ਦੇ ਕੌਮੀ ਦੌਰੇ ‘ਤੇ ਭਾਰਤ ਆਏ ਸਨ। ਉਹ ਗਣਰਾਜ ਦਿਹਾੜੇ ਦੀ ਪਰੇਡ ਵਿੱਚ ਬਤੌਰ ਚੀਫ ਗੈਸਟ ਸ਼ਾਮਲ ਹੋਏ । ਸਟੇਟ ਡਿਨਰ ਦੇ ਦੌਰਾਨ ਮੁਰਮੂ-ਮੈਕ੍ਰੋਨ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਪ ਰਾਸ਼ਟਰਪਤੀ ਜਗਦੀਸ਼ ਧੰਨਖੜ ਵੀ ਮੌਜੂਦ ਸਨ।

ਡਿਨਰ ਵਿੱਚ ਕੁਝ ਅਜਿਹੀ ਚੀਜ਼ਾ ਸ਼ਾਮਲ ਸਨ ਜਿਸ ਨੂੰ ਪਕਾਉਣ ਦਾ ਤਰੀਕਾ ਇੱਕ ਦਮ ਵੱਖ ਸੀ । ਇਸ ਵਿੱਚ ਇੱਕ ਸੀ ਦਾਲ ਦਾ ਡੇਰਾ,ਇਸ ਕਾਲੀ ਦਾਲ ਨੂੰ ਚਾਰਕੋਲ ‘ਤੇ ਰਾਤ ਭਰ ਰੱਖ ਕੇ ਪਕਾਉਣ ਦੇ ਬਾਅਦ ਤਿਆਰ ਕੀਤਾ ਜਾਂਦਾ ਹੈ । ਇੱਕ ਹੋਰ ਡਿਸ਼ ਛੇਨਾ ਪਤੁਰੀ ਸੀ,ਜਿਸ ਨੂੰ ਕਾਟੇਜ ਚੀਜ ਨੂੰ ਕੇਲੇ ਦੇ ਪੱਤਿਆਂ ਵਿੱਚ ਪਕਾਇਆ ਜਾਂਦਾ ਹੈ। ਇਸ ਵਿੱਚ ਸਰੋਂ ਦਾ ਫਲੇਵਰ ਹੁੰਦਾ ਹੈ ।

ਸਟੇਟ ਡਿਨਰ ਦੇ ਦੌਰਾਨ ਆਪਣੇ ਸੰਬੋਧਨ ਵਿੱਚ ਮ੍ਰੈਕ੍ਰੋਨ ਨੇ ਕਿਹਾ ਜੈਪੁਰ ਵਿੱਚ PM ਮੋਦੀ ਦੇ ਨਾਲ ਪੀਤੀ ਚਾਹ ਉਹ ਕਦੇ ਨਹੀਂ ਭੁੱਲ ਸਕਦੇ ਹਨ। ਕਿਉਂਕਿ ਉਸ ਦੀ ਪੇਮੈਂਟ UPI ਤੋਂ ਕੀਤੀ ਗਈ ਸੀ,ਉਹ ਮੇਰੇ ਲਈ ਬਹੁਤ ਖਾਸ ਸੀ। ਉਹ ਚਾਹ ਸਾਡੀ ਦੋਸਤੀ,ਗਰਮਜੋਸ਼ੀ,ਰਵਾਇਤਾਂ ਅਤੇ ਇਨੋਵੇਸ਼ਨ ਦਾ ਸਭ ਤੋਂ ਚੰਗਾ ਉਦਾਹਣ ਸੀ । ਪੈਰਿਸ ਇਸ ਸਾਲ ਓਲੰਪਿਕ ਗੇਮਸ ਦੀ ਮੇਜ਼ਬਾਨੀ ਕਰਨ ਵਾਲਾ ਹੈ । ਭਾਰਤ ਨੇ 2036 ਵਿੱਚ ਇਸ ਟੂਰਨਾਮੈਂਟ ਨੂੰ ਹੋਸਟ ਕਰਨ ਦੀ ਇੱਛਾ ਜਤਾਈ ਹੈ,ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਮੈਂ ਉਸ ਦੇ ਲਈ ਉਨ੍ਹਾਂ ਦੀ ਪੂਰੀ ਹਮਾਇਤ ਕਰਾਂਗਾ ।