ਬਿਉਰੋ ਰਿਪੋਰਟ – ਰਾਹੁਲ ਗਾਂਧੀ (RAHUL GANDHI) ਵੱਲੋਂ ਅਮਰੀਕਾ ਵਿੱਚ ਸਿੱਖਾਂ ਦੇ ਕੜੇ ਤੇ ਪੱਗ ’ਤੇ ਦਿੱਤੇ ਬਿਆਨ ਨੂੰ ਲੈ ਕੇ ਬੀਜੇਪੀ ਭਾਵੇਂ ਉਨ੍ਹਾਂ ਨੂੰ ਘੇਰ ਰਹੀ ਹੈ ਪਰ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅਤੇ SGPC ਨੇ ਅਸਿੱਧੇ ਤੌਰ ’ਤੇ ਰਾਹੁਲ ਦੀ ਹਮਾਇਤ ਕੀਤੀ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਰਾਹੁਲ ਨੇ ਠੀਕ ਕਿਹਾ ਹੈ, ਹੁਣ ਤੱਕ SGPC ਦੀਆਂ ਚੋਣਾਂ ਨਹੀਂ ਹੋਈਆਂ, ਇਨ੍ਹਾਂ ਨੂੰ ਟਾਲ਼ੀਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ (PRIME MINISTER NARINDER MODI) ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ (AJIT DOVAL) ਅਤੇ RAW ਨੇ ਇਹ ਪਾਲਿਸੀ ਅਪਣਾਈ ਹੈ ਕਿ ਜੋ ਸਿੱਖ ਅਜ਼ਾਦੀ ਮੰਗਦਾ ਹੈ ਉਸ ਨੂੰ ਗੋਲ਼ੀ ਅਤੇ ਜ਼ਹਿਰ ਦੇ ਕੇ ਮਾਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਪਾਲਿਸੀ ਦੇ ਤਹਿਤ ਕੈਨੇਡਾ (CANADA) ਵਿੱਚ ਤਿੰਨ ਸਿੱਖ ਹਰਦੀਪ ਸਿੰਘ ਨਿੱਜਰ (HARDEEP SINGH NIJJAR), ਰਿਪੁਦਮਨ ਸਿੰਘ ਮਲਿਕ (RIPUDAMAN SINGH MALIK) ਅਤੇ ਸੁਖਦੂਲ ਸਿੰਘ ਨੂੰ ਮਾਰ ਦਿੱਤਾ ਗਿਆ। ਬ੍ਰਿਟੇਨ ਵਿੱਚ ਅਵਤਾਰ ਸਿੰਘ ਖੰਡਾ ਨੂੰ ਮਾਰਿਆ ਗਿਆ। ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ ਨੂੰ ਵੀ ਮਾਰ ਦਿੱਤਾ ਗਿਆ। ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ ਅਤੇ ਰੇਡੇ ਦਾ ਕਤਲ ਕਰਵਾਇਆ ਗਿਆ। ਇਸ ਲਈ ਰਾਹੁਲ ਠੀਕ ਗੱਲ ਕਹਿ ਰਹੇ ਹਨ।
ਬਠਿੰਡਾ ਤੋਂ ਅਕਾਲੀ ਦਲ ਦੀ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਕਾਂਗਰਸ ਦੇ ਨਾਲ ਬੀਜੇਪੀ ਵੀ ਸਿੱਖਾਂ ਦੇ ਖ਼ਿਲਾਫ਼ ਅਪਰਾਧ ਕਰਨ ਵਿੱਚ ਬਰਾਬਰ ਦੀ ਦੋਸ਼ੀ ਹੈ। ਹਾਲਾਂਕਿ ਇਹ ਸੱਚ ਹੈ ਕਿ ਸਿੱਖਾਂ ਅਤੇ ਉਨ੍ਹਾਂ ਦੀ ਸੰਸਥਾਵਾਂ ਅਤੇ ਉਨ੍ਹਾਂ ਦੇ ਪਵਿੱਤਰ ਧਾਰਮਿਕ ਥਾਵਾਂ ’ਤੇ ਹੁਣ ਲਗਾਤਾਰ ਹਮਲੇ ਹੋ ਰਹੇ ਹਨ। ਕੇਂਦਰ ਸਰਕਾਰ ਲਗਾਤਾਰ ਦਖ਼ਲਅੰਦਾਜ਼ੀ ਕਰ ਰਹੀ ਹੈ।
ਉੱਧਰ SGPC ਦੇ ਸਾਬਕਾ ਜਨਰਲ ਸਕੱਤਰ ਨੇ ਕਿਹਾ ਰਾਹੁਲ ਗਾਂਧੀ ਮੌਜੂਦਾ ਸਮੇਂ ਵਿੱਚ ਸਿੱਖਾਂ ਨਾਲ ਹੋਏ ਵਤੀਰੇ ਬਾਰੇ ਦੱਸਿਆ ਹੈ। ਪਰ ਉਨ੍ਹਾਂ ਨੇ 1984 ਨਸਲਕੁਸ਼ੀ ਦੌਰਾਨ ਕਾਂਗਰਸ ਦੇ ਰੋਲ ’ਤੇ ਵੀ ਸਵਾਲ ਚੁੱਕੇ ਹਨ।