India Punjab

‘ਕੰਗਨਾ ‘ਤੇ ਸਿਮਰਨਜੀਤ ਸਿੰਘ ਮਾਨ 5 ਦਿਨ ਦੇ ਅੰਦਰ ਜਨਤਕ ਮੁਆਫ਼ੀ ਮੰਗਣ’ ! ਨਹੀਂ ਤਾਂ …

ਬਿਉਰੋ ਰਿਪੋਰਟ – ਸਿਮਰਨਜੀਤ ਸਿੰਘ ਮਾਨ (Simranjeet singh Mann) ਵੱਲੋਂ ਕੰਗਨਾ ਰਣੌਤ (Kangna Ranaut) ‘ਤੇ ਕੀਤੀ ਗਈ ਟਿੱਪਣੀ ਨੂੰ ਲੈਕੇ ਹਰਿਆਣਾ ਮਹਿਲਾ ਕਮਿਸ਼ਨ (Haryana women commission) ਐਕਟਿਵ ਹੋ ਗਿਆ ਹੈ। ਕਮਿਸ਼ਨ ਨੇ 5 ਦਿਨਾਂ ਦੇ ਅੰਦਰ ਮਾਨ ਨੂੰ ਜਨਤਕ ਮੁਆਫ਼ੀ ਮੰਗਣ ਅਤੇ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ।

ਸਿਮਰਨਜੀਤ ਸਿੰਘ ਮਾਨ ਨੂੰ ਭੇਜੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ‘ਹਰਿਆਣਾ ਸੂਬਾ ਮਹਿਲਾ ਕਮਿਸ਼ਨ ਦੇ ਹੁਕਮਾਂ ਦੇ ਮੁਤਾਬਿਕ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਵੱਖ-ਵੱਖ ਨਿਊਜ਼ ਚੈਨਲ ‘ਤੇ
ਚੱਲੀਆਂ ਖਬਰਾਂ ਦਾ ਨੋਟਿਸ ਲੈਂਦੇ ਹੋਏ ਇੱਕ ਮਹਿਲਾ ਦੇ ਅਕਸ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਤੁਹਾਨੂੰ ਹੁਕਮ ਦਿੱਤੇ ਜਾਂਦੇ ਹਨ ਕਿ ਤੁਸੀਂ 5 ਦਿਨਾਂ ਦੇ ਅੰਦਰ ਜਨਤਕ ਮੁਆਫੀ ਮੰਗੋ ਅਤੇ ਕਮਿਸ਼ਨ ਨੂੰ ਸਪੱਸ਼ਟੀਕਰਨ ਦਿਉ।

ਕੰਗਨਾ ਦੇ ਰੇਪ ਵਾਲੇ ਵਿਵਾਦਿਤ ਬਿਆਨ ਤੋਂ ਬਾਅਦ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਨਰਜੀਤ ਸਿੰਘ ਮਾਨ ਨੇ ਸਫਾਈ ਦਿੱਤੀ ਵੀ ਦਿੱਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਕੇ ਲਿਖਿਆ ‘ਮੈਂ ਅਤੇ ਮੇਰੀ ਪਾਰਟੀ ਔਰਤਾਂ ਦੀ ਸੁਰੱਖਿਆ ਦੇ ਲਈ ਖੜ੍ਹੇ ਹਾਂ,ਰੇਪ ਇੱਕ ਸੰਗੀਨ ਜੁਰਮ ਹੈ, ਜਿਸ ਦਾ ਝੂਠਾ ਇਲਜ਼ਾਮ ਲੱਗਾ ਕੇ ਮੰਡੀ ਤੋਂ ਬੀਜੇਪੀ ਦੀ ਐੱਮਪੀ ਨੇ ਸਾਡੇ ਕਿਸਾਨਾਂ ਨਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਿੱਖਾਂ,ਕਿਸਾਨਾਂ ਅਤੇ ਖੇਤ ਮਜ਼ਦੂਰਾਂ ਖਿਲਾਫ਼ ਗਲਤ ਜਾਣਕਾਰੀ ਫੈਲਾ ਕੇ ਕਿਸੇ ਨਾ ਕਿਸੇ ਤਰ੍ਹਾਂ ਦਾ ਸੁਰੱਖਿਆ ਵਿੱਚ ਰਹਿਣ ਦੀ ਕੋਸ਼ਿਸ਼ ਕੀਤੀ। ਭਾਰਤ ਵਿੱਚ ਔਰਤਾਂ ਖਿਲਾਫ਼ ਅਪਰਾਧ ਬਾਰੇ ਕੰਗਨਾ ਦੀ ਚਿੰਤਾ ਕੁਝ ਅਜਿਹੀ ਹੈ ਜਿਸ ਬਾਰੇ ਉਸਨੂੰ ਆਪਣੀ ਸੱਤਾਧਾਰੀ ਪਾਰਟੀ ਤੋਂ ਸਵਾਲ ਕਰਨਾ ਚਾਹੀਦਾ ਹੈ। ਅੱਜ ਭਾਰਤ ਵਿੱਚ ਸਾਡੀਆਂ ਔਰਤਾਂ ਦੀ ਸਮਾਨਤਾ ਅਤੇ ਸੁਰੱਖਿਆ ਨਾਲ ਪੂਰੀ ਤਰ੍ਹਾਂ ਸਮਝੌਤਾ ਕੀਤਾ ਗਿਆ ਹੈ’।

ਕੰਗਨਾ ‘ਤੇ ਮਾਨ ਦਾ ਪਹਿਲਾਂ ਬਿਆਨ

ਕੰਗਨਾ ਦੇ ਕਿਸਾਨਾਂ ‘ਤੇ ਦਿੱਤੇ ਬਿਆਨ ਬਾਰੇ ਜਦੋਂ ਸਿਮਰਨਜੀਤ ਸਿੰਘ ਮਾਨ ਕੋਲੋ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ‘ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਤੁਸੀਂ ਕੰਗਨਾ ਨੂੰ ਰੇਪ ਬਾਰੇ ਪੁੱਛੋ ਕਿਵੇਂ ਹੁੰਦਾ ਹੈ,ਉਨ੍ਹਾਂ ਨੂੰ ਕਾਫੀ ਤਜ਼ਰਬਾ ਹੈ, ਜਿਵੇਂ ਕੋਈ ਸਾਈਕਲ ਚਲਾਉਂਦਾ ਹੈ ਤਾਂ ਉਸੇ ਉਨ੍ਹਾਂ ਨੂੰ ਪਤਾ ਹੈ ਕਿਵੇਂ ਚਲਾਉਣੀ ਹੈ ਇਸੇ ਤਰ੍ਹਾਂ ਉਨ੍ਹਾਂ ਨੂੰ ਰੇਪ ਦਾ ਤਜ਼ੁਰਬਾ ਹੈ ਕਿਵੇਂ ਹੁੰਦਾ ਹੈ’।

ਸਿਮਨਰਜੀਤ ਸਿੰਘ ਮਾਨ ਦੇ ਬਿਆਨ ਤੋਂ ਬਾਅਦ ਕੰਗਨਾ ਦਾ ਵੀ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ‘ਅਜਿਹਾ ਲੱਗਦਾ ਹੈ ਕਿ ਇਹ ਦੇਸ਼ ਜਬਰ ਜ਼ਨਾਹ ਨੂੰ ਛੋਟਾ ਕਰਨਾ ਕਦੇ ਬੰਦ ਨਹੀਂ ਕਰੇਗਾ, ਅੱਜ ਇੱਕ ਸੀਨੀਅਰ ਸਿਆਸਤਦਾਨ ਨੇ ਬਲਾਤਕਾਰ ਦੀ ਤੁਲਨਾ ਸਾਈਕਲ ਚਲਾਉਣ ਨਾਲ ਕੀਤੀ ਹੈ, ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮਨੋਰੰਜਨ ਲਈ ਔਰਤਾਂ ਨਾਲ ਬਲਾਤਕਾਰ ਅਤੇ ਹਿੰਸਾ, ਇਸ ਪੁਰਸ਼ਵਾਦੀ ਰਾਸ਼ਟਰ ਦੀ ਮਾਨਸਿਕਤਾ ਵਿੱਚ ਇੰਨੀ ਡੂੰਘੀ ਜੜ੍ਹਾਂ ਰੱਖਦੀ ਹੈ ਕਿ ਇਹ ਕਿਸੇ ਔਰਤ ਨੂੰ ਚਿੜਾਉਣ ਜਾਂ ਮਜ਼ਾਕ ਉਡਾਉਣ ਲਈ ਵਰਤਿਆ ਜਾਂਦਾ ਹੈ ਭਾਵੇਂ ਉਹ ਇੱਕ ਹਾਈ ਪ੍ਰੋਫਾਈਲ ਫਿਲਮ ਨਿਰਮਾਤਾ ਜਾਂ ਸਿਆਸਤਦਾਨ ਹੋਵੇ।