Punjab

ਡੇਰਾ ਰਾਧਾ ਸੁਆਸੀ ਪਹੁੰਚੇ ਸਿਮਰਨਜੀਤ ਸਿੰਘ ਮਾਨ ! 2 ਸਿਆਸੀ ਚਰਚਾਵਾਂ ਸ਼ੁਰੂ !

ਬਿਉਰੋ ਰਿਪੋਰਟ : ਚੋਣਾਂ ਦੌਰਾਨ ਅਕਸਰ ਪੰਜਾਬ ਵਿੱਚ ਸਿਆਸਤਦਾਨਾਂ ਵੱਲੋਂ ਡੇਰਿਆਂ ਦੇ ਗੇੜੇ ਲੱਗਣੇ ਸ਼ੁਰੂ ਹੋ ਜਾਂਦੇ ਹਨ । ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਡੇਰੇ ਪਹੁੰਚ ਕੇ ਹਾਜ਼ਰੀ ਲੁਆਉਣਾ ਸਾਰਿਆਂ ਦੇ ਲਈ ਹੈਰਾਨੀ ਜਨਕ ਹੈ । ਸਿਮਰਨਜੀਤ ਸਿੰਘ ਮਾਨ ਅਤੇ ਡੇਰਾ ਰਾਧਾ ਸੁਆਮੀ ਦੇ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਇਕੱਠੇ ਲਹਿਰਾਗਾਗਾ ਵਿੱਚ ਰਾਧਾ ਸੁਆਮੀ ਡੇਰੇ ਵਿੱਚ ਨਜ਼ਰ ਆਏ । ਦੱਸਿਆ ਜਾ ਰਿਹਾ ਹੈ ਕਿ ਦੋਵੇ ਇੱਕ ਹੀ ਗੱਡੀ ਵਿੱਚ ਡੇਰਾ ਰਾਧਾ ਸੁਆਮੀ ਲਹਿਰਾਗਾਗਾ ਪਹੁੰਚੇ । ਸਿਮਰਨਜੀਤ ਸਿੰਘ ਮਾਨ ਦੇ ਨਾਲ ਉਨ੍ਹਾਂ ਦੇ ਦੋਤਰੇ ਗੋਵਿੰਦ ਸਿੰਘ ਮਾਨ ਵੀ ਹਾਜ਼ਰ ਸਨ ।

ਡੇਰਾ ਰਾਧਾ ਸੁਆਮੀ ਦੇ ਮੁੱਖੀ ਗੁਰਿੰਦਰ ਸਿੰਘ ਢਿੱਲੋ ਸਿਮਰਨਜੀਤ ਸਿੰਘ ਮਾਨ ਨੂੰ ਸਟੇਜ ‘ਤੇ ਲੈਕੇ ਪਹੁੰਚੇ । ਲਹਿਰਾਗਾਗਾ ਵਾਲੇ ਰਾਧਾ ਸੁਆਮੀ ਡੇਰੇ ‘ਤੇ ਜਿਵੇਂ ਹੀ ਲੋਕਾਂ ਨੂੰ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋ ਦੇ ਪਹੁੰਚਣ ਦੀ ਖਬਰ ਮਿਲੀ ਵੱਡੀ ਗਿਣਤੀ ਵਿੱਚ ਡੇਰੇ ਨੂੰ ਮੰਨਣ ਵਾਲੇ ਪਹੁੰਚੇ ਗਏ । ਜਨਤਕ ਸਟੇਜ ‘ਤੇ ਸਿਮਰਨਜੀਤ ਸਿੰਘ ਮਾਨ ਦਾ ਗੁਰਿੰਦਰ ਸਿੰਘ ਢਿੱਲੋ ਨਾਲ ਇਕੱਠੇ ਆਉਣਾ ਵੱਡੇ ਸਿਆਸੀ ਅਤੇ ਧਾਰਮਿਕ ਸੰਕੇਤ ਹੋ ਸਕਦੇ ਹਨ ।

2 ਸਾਲ ਪਹਿਲਾਂ ਖਬਰ ਆਈ ਸੀ ਕਿ ਡੇਰਾ ਰਾਧਾ ਸੁਆਮੀ ਦੇ ਮੁੱਖੀ ਸਿਮਰਨਜੀਤ ਸਿੰਘ ਮਾਨ ਨੂੰ ਉਨ੍ਹਾਂ ਦੇ ਘਰ ਮਿਲਣ ਪਹੁੰਚੇ ਸਨ । ਉਸ ਵੇਲੇ ਦੱਸਿਆ ਗਿਆ ਸੀ ਕਿ ਸਿਮਰਨਜੀਤ ਸਿੰਘ ਮਾਨ ਦੀ ਤਬੀਅਤ ਠੀਕ ਨਹੀਂ ਸੀ ਇਸੇ ਲਈ ਉਹ ਪਤਾ ਲੈਣ ਦੇ ਲਈ ਪਹੁੰਚੇ ਸਨ । ਉਸ ਦੌਰਾਨ ਦੋਵਾਂ ਦੀ ਸਾਂਝੀ ਤਸਵੀਰ ਸਾਹਮਣੇ ਨਹੀਂ ਆਈ ਸੀ । ਹੁਣ ਪਹਿਲੀ ਵਾਰ ਜਦੋਂ ਡੇਰਾ ਮੁਖੀ ਅਤੇ ਸਿਸਰਨਜੀਤ ਸਿੰਘ ਮਾਨ ਦੀ ਤਸਵੀਰ ਨਾਲ ਨਜ਼ਰ ਆਈ ਹੈ ਤਾਂ ਸਿਆਸੀ ਕਿਆਸ ਰਾਹੀਆਂ ਵੀ ਸ਼ੁਰੂ ਹੋ ਗਈਆਂ ਹਨ । ਵੈਸੇ ਦੋਵਾਂ ਪਰਿਵਾਰਾਂ ਵਿੱਚ ਆਪਸੀ ਰਿਸ਼ਤੇਦਾਰੀ ਦੀ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ । ਡੇਰਾ ਰਾਧਾ ਸੁਆਮੀ ਦਾ ਪੰਜਾਬ ਵਿੱਚ ਵੱਡਾ ਵੋਟ ਬੈਂਕ ਹੈ । SGPC ਦੀਆਂ ਚੋਣਾਂ ਦੇ ਨਾਲ ਲੋਕਸਭਾ ਚੋਣਾਂ ਵੀ ਅਗਲੇ ਸਾਲ ਹੋਣ ਵਾਲੀਆਂ ਹਨ । ਅਜਿਹੇ ਵਿੱਚ ਡੇਰੇ ਦੀ ਹਮਾਇਤ ਕਿਸੇ ਵੀ ਪਾਰਟੀ ਦੇ ਲਈ ਕਾਫੀ ਅਹਿਮ ਹੈ । ਪਰ ਜਿਸ ਤਰ੍ਹਾਂ ਦੀ ਪੰਥਕ ਸੋਚ ਸਿਮਰਨਜੀਤ ਸਿੰਘ ਮਾਨ ਦੀ ਹੈ ਅਤੇ ਜਿਸ ਨੂੰ ਉਹ ਵਾਰ-ਵਾਰ ਜ਼ਾਹਿਰ ਵੀ ਕਰਦੇ ਰਹਿੰਦੇ ਹਨ ਉਨ੍ਹਾਂ ਦਾ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਆਉਣਾ ਸਾਰਿਆਂ ਲਈ ਹੈਰਾਨ ਕਰਨ ਵਾਲਾ ਹੈ । ਹਾਲਾਂਕਿ ਹੁਣ ਤੱਕ ਸਿਮਰਨਜੀਤ ਸਿੰਘ ਮਾਨ ਦਾ ਡੇਰੇ ਵਿੱਚ ਹਾਜ਼ਰੀ ਲਗਵਾਉਣ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ।

ਪਰ ਸਿਮਰਨਜੀਤ ਸਿੰਘ ਮਾਨ ਜਿਸ ਤਰ੍ਹਾਂ SGPC ਦੀਆਂ ਚੋਣਾਂ ਅਤੇ ਲੋਕਸਭਾ ਵਿੱਚ ਆਪਣੀ ਦਾਅਵੇਦਾਰੀ ਨੇੂੰ ਮਜ਼ਬੂਤੀ ਨਾਲ ਪੇਸ਼ ਕਰ ਰਹੇ ਹਨ ਅਜਿਹੇ ਵਿੱਚ ਦੋਵਾਂ ਦਾ ਇੱਕ ਹੀ ਕਾਰ ਵਿੱਚ ਆਉਣਾ ਅਤੇ ਸਟੇਜ ਸਾਂਝੀ ਕਰਨਾ ਵੱਡੇ ਸਿਆਸੀ ਸਮੀਕਰਨ ਦਾ ਹਿੱਸਾ ਹੋ ਸਕਦਾ ਹੈ । ਹਾਲਾਂਕਿ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋ ਦਾ ਬਾਦਲ ਅਤੇ ਅਕਾਲੀ ਦਲ ਨਾਲ ਵੀ ਚੰਗੇ ਰਿਸ਼ਤੇ ਹਨ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਲੈਕੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਡੇਰਾ ਬਿਆਸ ਆ ਚੁੱਕੇ ਹਨ । ਸਿਰਫ਼ ਇਨ੍ਹਾਂ ਹੀ ਨਹੀਂ ਰਾਹੁਲ ਗਾਂਧੀ ਵੀ ਚੋਣਾਂ ਦੌਰਾਨ ਅਕਸਰ ਡੇਰਾ ਰਾਧਾ ਸੁਆਮੀ ਆਉਂਦੇ ਰਹਿੰਦੇ ਹਨ । ਪਰ ਡੇਰੇ ਵੱਲੋਂ ਖੁੱਲਕੇ ਕਦੇ ਵੀ ਕਿਸੇ ਹੀ ਹਮਾਇਤ ਵਿੱਚ ਵੋਟ ਦਾ ਐਲਾਨ ਨਹੀਂ ਕੀਤਾ ਜਾਂਦਾ ਹੈ । ਇਸੇ ਲਈ ਡੇਰਾ ਰਾਧਾ ਸੁਆਮੀ ਨੂੰ ਲੈਕੇ ਵਿਵਾਦ ਵੀ ਘੱਟ ਹੀ ਹਨ। ਹਾਲਾਂਕਿ ਡੇਰਾ ਰਾਧਾ ਸੁਆਮੀ ਦੀ ਹਰ ਸੂਬੇ ਵਿੱਚ ਰਣਨੀਤੀ ਵੱਖ ਹੁੰਦੀ ਹੈ । ਪੰਜਾਬ ਵਿੱਚ ਡੇਰਾ ਦਾ ਸਿਆਸੀ ਝੁਕਾਅ ਅਕਸਰ ਕਾਂਗਰਸ ਵੱਲ ਵੇਖਿਆ ਗਿਆ ਹੈ । ਇਸ ਤੋਂ ਇਲਾਵਾ ਇੱਕ ਹੋਰ ਪੰਥਕ ਸਿੱਖ ਆਗੂ ਬਲਜੀਤ ਸਿੰਘ ਦਾਦੂਵਾਲ ਦੀਆਂ ਡੇਰਾ ਬਿਆਸ ਨਾਲ ਨਜ਼ਦੀਕਿਆਂ ਵੇਖਿਆਂ ਗਈਆਂ ਹਨ ।

ਸਾਬਕਾ ਮੁਤਬਾਜ਼ੀ ਜਥੇਦਾਰ ਅਤੇ HSGPC ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਡੇਰਾ ਬਿਆਸ ਦੇ ਮੁਖੀ ਦੀ ਨਜ਼ਦੀਕਿਆਂ ਵੀ ਕਾਫੀ ਚਰਚਾ ਦਾ ਵਿਸ਼ਾ ਰਹੀਆਂ ਹਨ । ਦੱਸਿਆ ਜਾਂਦਾ ਹੈ ਕਿ ਬਲਜੀਤ ਸਿੰਘ ਦਾਦੂਵਾਲ ਦੇ ਆਨੰਦ ਕਾਰਜ ਅਤੇ ਮਾਂ ਦੇ ਦੇਹਾਂਤ ਮੌਕੇ ਵੀ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਖਾਸ ਤੌਰ ‘ਤੇ ਪਹੁੰਚੇ ਸਨ।
ਦਾਦੂਵਾਲ ਵੀ ਡੇਰਾ ਬਿਆਸ ਦੇ ਮੁਖੀ ਦੀ ਕਾਫੀ ਤਰੀਫ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਕਹਿਣਾ ਸੀ ਡੇਰਾ ਬਿਆਸ ਦੀ ਨਜ਼ਦੀਕਿਆਂ ਨਾਲ ਵੱਡੀ ਗਿਣਤੀ ਵਿੱਚ ਡੇਰੇ ਨੂੰ ਮੰਨਣ ਵਾਲੇ ਸਿੱਖ ਧਰਮ ਨਾਲ ਜੁੜ ਰਹੇ ਹਨ ।

ਰਾਧਾ ਸੁਆਮੀ ਡੇਰੇ ਦਾ ਪੰਜਾਬ ਵਿੱਚ ਅਸਰ

ਪੰਜਾਬ ਵਿੱਚ 6 ਅਹਿਮ ਡੇਰੇ ਹਨ ਜੋ ਪੰਜਾਬ ਦੀ ਸਿਆਸਤ ‘ਤੇ ਵੱਡਾ ਅਸਰ ਪਾਉਂਦੇ ਹਨ । ਇਸ ਵਿੱਚ ਰਾਧਾ ਸੁਆਮੀ ਡੇਰਾ ਪੰਜਾਬ ਦੇ 19 ਹਸਲਿਆਂ ਵਿੱਚ ਵੱਡਾ ਅਸਰ ਪਾਉਂਦਾ ਹੈ । ਜਦਕਿ ਸੌਦਾ ਸਾਧ ਦਾ ਸਿਰਸਾ ਡੇਰਾ 27,ਡੇਰਾ ਨੂਰਮਹਿਲ 8,ਨਿਰੰਕਾਰੀ ਮਿਸ਼ਨ 4,ਡੇਰਾ ਸੱਚ ਖੰਡ ਬਲਾਨ 8, ਡੇਰਾ ਨਾਮਧਾਰੀ 2 ਵਿਧਾਨਸਭਾ ਹਲਕਿਆਂ ਤੇ ਅਸਰ ਪਾਉਂਦਾ ਹੈ ।