Punjab

’26 ਜਨਵਰੀ ਨੂੰ ਬਲੈਕ ਡੇਅ’! ਇਸ ਗੁਰੂਘਰ ਤੋਂ ਸ਼ੁਰੂ ਹੋਵੇਗਾ ਵੱਡਾ ਮਾਰਚ !

ਬਿਉਰੋ ਰਿਪੋਰਟ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਐੱਮਪੀ ਸਿਮਰਨਜੀਤ ਸਿੰਘ ਮਾਨ ਨੇ 26 ਜਨਵਰੀ ਗਣਰਾਜ ਦਿਹਾੜੇ ‘ਤੇ ਵੱਡਾ ਐਲਾਨ ਕੀਤਾ ਹੈ । ਉਨ੍ਹਾਂ ਨੇ ਕਿਹਾ ਹੈ ਕਿ ਰਿਪਬਲਿਕ ਡੇਅ ਨੂੰ ਬਲੈਕ ਡੇਅ ਦੇ ਰੂਪ ਵਿੱਚ ਮਨਾਇਆ ਜਾਵੇਗਾ । ਐੱਮਪੀ ਮਾਨ ਨੇ ਇਲਜ਼ਾਮ ਲਗਾਇਆ ਹੈ ਕਿ ਦੇਸ਼ ਭਰ ਵਿੱਚ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ । ਮੋਗਾ ਦੇ ਬੀਬੀ ਕਾਹਨ ਕੌਰ ਗੁਰਦੁਆਰਾ ਤੋਂ ਪ੍ਰਦਰਸ਼ਨ ਸ਼ੁਰੂ ਹੋਵੇਗਾ । ਉਨ੍ਹਾਂ ਕਿਹਾ ਸਿੱਖਾਂ ਦੇ ਖਿਲਾਫ UAPA ਕਾਨੂੰਨ ਦਾ ਗਲਤ ਇਸਤੇਮਾਲ ਹੋ ਰਿਹਾ ਹੈ। ਵਿਦੇਸ਼ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ।

ਸੰਗਰੂਰ ਤੋਂ ਐੱਮਪੀ ਸਿਮਰਨਜੀਤ ਸਿੰਘ ਮਾਨ ਨੇ ਭਾਰਤੀ ਵਿਦੇਸ਼ ਨੀਤੀ ‘ਤੇ ਗੰਭੀਰ ਸਵਾਲ ਚੁੱਕੇ ਹਨ । ਉਨ੍ਹਾਂ ਕਿਹਾ ਅਮਰੀਕਾ ਵਿੱਚ ਸਿੱਖ ਆਗੂ ‘ਤੇ ਕਤਲ ਦੀ ਸਾਜਿਸ਼ ਰਚੀ ਜਾਂਦੀ ਹੈ ਕੈਨੇਡਾ ਅਤੇ ਪਾਕਿਸਤਾਨ ਵਿੱਚ ਭਾਰਤੀ ਖੁਫਿਆ ਏਜੰਸੀਆਂ ਸਿੱਖ ਆਗੂਆਂ ਦਾ ਕਤਲ ਕਰਵਾਉਂਦੀਆਂ ਹਨ । ਉਨ੍ਹਾਂ ਨੇ ਇਸ ਦੇ ਪਿੱਛੇ ਵੱਡਾ ਕਾਰਨ ਖੁਫਿਆ ਏਜੰਸੀਆਂ ਦਾ ਪਾਰਲੀਮੈਂਟ ਦੇ ਪ੍ਰਤੀ ਜਵਾਬਦੇਹੀ ਨਾ ਹੋਣ ਹੈ। ਐੱਮਪੀ ਮਾਨ ਨੇ ਇਲਜ਼ਾਮ ਲਗਾਇਆ ਹੈ ਕਿ ਖੁਫਿਆ ਵਿਭਾਗ ਸੀਕਰੇਟ ਫੰਡਿੰਗ ਦੇ ਨਾਲ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ । ਉਨ੍ਹਾਂ ਕਿਹਾ ਸਾਨੂੰ ਹਰ ਮੰਚ ‘ਤੇ ਇਸ ਦੇ ਖਿਲਾਫ ਆਵਾਜ਼ ਚੁੱਕਣੀ ਹੋਵੇਗੀ ।