‘ਦ ਖ਼ਾਲਸ ਬਿਊਰੋ : ਬਾਲਾ ਤਕਾਰ ਮਾਮਲੇ ਵਿੱਚ ਅਦਾਲਤ ਵੱਲੋਂ ਭਗੌ ੜਾ ਕਰਾਰ ਦਿੱਤੇ ਗਏ ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਇਸ ਮਾਮਲੇ ਵਿੱਚ 6 ਹੋਰਨਾਂ ਦੇ ਬੀਤੇ ਕੱਲ੍ਹ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਵਾਂਟੇਡ ਦੇ ਪੋਸਟਰ ਲਗਾਏ ਗਏ ਸਨ। ਜਿਸ ਤੋਂ ਬਾਅਦ ਹੁਣ ਸਿਮਰਜੀਤ ਬੈਂਸ ਨੇ ਫੇਸਬੁੱਕ ਤੇ ਪੋਸਟ ਪਾ ਕੇ ਇਸ ਨੂੰ ਸਿਆਸੀ ਬਦਲਾ ਖੋਰੀ ਕਰਾਰ ਦਿੱਤਾ ਹੈ।
![](https://khalastv.com/wp-content/uploads/2022/05/Capture.jpg)
ਉਨ੍ਹਾਂ ਨੇ ਲਿਖਿਆ ਹੈ ਕਿ ‘ਬੱਦਲਾਂ ਦੀ ਗਰਜ਼ ਸੁਣਕੇ ਚਿੜੀਆਂ ਆਪਣਾ ਰਾਹ ਬਦਲ ਲੈਂਦੀਆਂ ਹੋਣਗੀਆਂ ਪਰ ਬਾਜ਼ ਹਮੇਸ਼ਾ ਤੂਫ਼ਾਨਾਂ ਦੇ ਉਲਟ ਉੱਡਦਾ ਅਤੇ ਮੰਜ਼ਿਲ ਫ਼ਤਹਿ ਕਰਦਾ। ਕੋਈ ਪਹਿਲੀ ਵਾਰ ਨਹੀਂ ਸਿਆਸੀ ਬਦਲਾਖੋਰੀ ਨਾਲ ਝੂਠੇ ਪੁਲਿਸ ਮੁਕੱਦਮੇ ਦਰਜ਼ ਕਿੱਤੇ ਗਏ ਹੋਣ। ਵਕ਼ਤ ਦਾ ਫੇਰ ਹੈ ਅਤੇ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾਂ ਪਾਕ ਸਾਫ਼ ਹੋਕੇ ਇਸ ਮੁਕੱਦਮੇ ਤੋਂ ਬਾਹਰ ਆਵਾਂਗੇ ਅਤੇ ਸਾਜ਼ਿਸ਼ ਕਰਨ ਵਾਲਿਆਂ ਨੂੰ ਬੇਪਰਦਾ ਕਰਕੇ ਦਮ ਲਵਾਂਗੇ…… ਲੋਕ ਇਨਸਾਫ਼ ਪਾਰਟੀ…। ਇਸ ਦੇ ਨਾਲ ਹੀ ਬੈਂਸ ਨੇ ਲਿਖਿਆ ਕਿ ਸਾਜਿ ਸ਼ ਕਰਨ ਵਾਲਿਆਂ ਨੂੰ ਬੇਪਰਦਾ ਕਰਕੇ ਹੀ ਦਮ ਲਵਾਂਗਾਂ।