ਸਿਮਰਨਜੀਤ ਸਿੰਘ ਮਾਨ ਦੇ ਇੱਕ ਹੋਰ ਬਿਆਨ ‘ਤੇ ਵਿਵਾਦ ਖੜਾ ਹੋ ਗਿਆ ਹੈ
‘ਦ ਖ਼ਾਲਸ ਬਿਊਰੋ : ਸੰਗਰੂਰ ਤੋਂ ਐੱਮਪੀ ਬਣਨ ਤੋਂ ਬਾਅਦ ਸਿਸਰਨਜੀਤ ਸਿੰਘ ਮਾਨ ਲਗਾਤਾਰ ਆਪਣੇ ਬਿਆਨਾਂ ਨਾਲ ਘਿਰ ਦੇ ਨਜ਼ਰ ਆ ਰਹੇ ਹਨ। ਇੱਕ ਬਿਆਨ ‘ਤੇ ਸਫਾਈ ਦਿੰਦੇ-ਦਿੰਦੇ ਉਹ ਦੂਜਾ ਅ ਜਿਹਾ ਬਿਆਨ ਦੇ ਰਹੇ ਹਨ ਜੋ ਉਨ੍ਹਾਂ ਦੇ 35 ਸਾਲ ਪੁਰਾਣੇ ਸਟੈਂਡ ‘ਤੇ ਸਵਾਲ ਚੁੱਕ ਰਿਹਾ ਹੈ । ਪਹਿਲਾਂ ਉਨ੍ਹਾਂ ਨੇ ਭਗਤ ਸਿੰਘ ਨੂੰ ਅੱ ਤਵਾਦੀ ਦੱਸਿਆ ਤਾਂ ਵਿਰੋਧੀਆਂ ਨੇ ਉਨ੍ਹਾਂ ਨੂੰ 19 79 ਦੇ ਨਿਹੰਗ ਐਂਨਕਾਉਂਟਰ ਨੂੰ ਲੈ ਕੇ ਘੇਰਿਆ । ਫਿਰ ਹੁਣ ਨਾਨੇ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਦੋ ਸ਼ੀ ਜਨਰਲ ਡਾਇਰ ਨੂੰ ਸਿਰੋਪਾਓ ਦੇਣ ਦੇ ਬਿਆਨ ਦਾ ਬਚਾਅ ਕਰਦੇ -ਕਰਦੇ ਸਿਮਰਨਜੀਤ ਸਿੰਘ ਮਾਨ ਨੇ ਹੁਣ ਅਜਿਆ ਬਿਆਨ ਦਿੱਤਾ ਹੈ ਜਿਸ ਤੋਂ ਬਾਅਦ ਉਹ ਮੁੜ ਤੋਂ ਘਿਰ ਦੇ ਹੋਏ ਨਜ਼ਰ ਆ ਰਹੇ ਹਨ।
‘ਇੰਦਰਾ ਗਾਂਧੀ ਨੂੰ ਠੰਢਾ ਨਹੀਂ ਕੀਤਾ’
ਸਿਸਰਨਜੀਤ ਸਿੰਘ ਮਾਨ ਕੋਲੋ ਜਦੋਂ ਉਨ੍ਹਾਂ ਦੇ ਨਾਨੇ ਵੱਲੋਂ ਜਰਨਲ ਡਾਇਰ ਨੂੰ ਸਿਰੋਪਾਓ ਦੇਣ ਦਾ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਉਸ ਵੇਲੇ ਖਾਲਸਾ ਕਾਲਜ ਦਾ ਪਿੰਸੀਪਲ ਇੱਕ ਅੰਗਰੇਜ਼ ਸੀ ਉਸ ਨੇ ਮੇਰੇ ਨਾਨਾ ਜੀ ਨੂੰ ਕਿਹਾ ਸੀ ਕਿ ਜੇਕਰ ਡਾਇਰ ਨੂੰ ਠੰਢਾ ਨਾ ਕੀਤਾ ਗਿਆ ਤਾਂ ਸ੍ਰੀ ਦਰਬਾਰ ਅਤੇ ਅੰਮ੍ਰਿਤਸਰ ਨੂੰ ਉਹ ਹੋਰ ਨੁਕਸਾਨ ਪਹੁੰਚਾ ਸਕਦਾ ਹੈ। ਇੱਥੋਂ ਤੱਕ ਬੰ ਬ ਵੀ ਸੁੱਟ ਸਕਦਾ ਹੈ, ਮਾਨ ਨੇ ਕਿਹਾ ਮੇਰੇ ਨਾਨਾ ਜੀ ਨੇ ਡਾਇਰ ਨੂੰ ਠੰਢਾ ਕਰਨ ਦੇ ਲਈ ਉਸ ਨੂੰ ਸਿਰੋਪਾਓ ਦਿੱਤਾ ਸੀ । ਆਪਣੇ ਇਸ ਬਿਆਨ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਨੇ ਇੱਕ ਅਜਿਹਾ ਬਿਆਨ ਦੇ ਦਿੱਤਾ ਜਿਸ ਨੇ ਇੱਕ ਹੋਰ ਵਿਵਾਦ ਖੜਾ ਕਰ ਦਿੱਤਾ ਹੈ।
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਜੇਕਰ ਉਸ ਵੇਲੇ ਦੇ ਸਿੱਖ ਆਗੂ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਜਸਦੇਵ ਸਿੰਘ ਤਲਵੰਡੀ ਅਤੇ ਹਰਚੰਦ ਸਿੰਘ ਲੌਂਗੋਵਾਲ ਇੰਦਰਾ ਗਾਂਧੀ ਨੂੰ ਠੰਢਾ ਕਰ ਦਿੰਦੇ ਤਾਂ 1984 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਤੇ ਹਮ ਲਾ ਨਹੀਂ ਹੋਣਾ ਸੀ । ਯਾਨੀ ਸਾਫ ਹੈ ਕਿ ਸਿਮਰਨਜੀਤ ਸਿੰਘ ਮਾਨ ਇੰਦਰਾ ਗਾਂਧੀ ਨੂੰ ਸ਼ਾਂਤ ਕਰਨ ਦੇ ਲਈ ਸਿਰੋਪਾਓ ਪਾਉਣ ਦੀ ਵਕਾਲਤ ਕਰ ਰਹੇ ਹਨ। ਇਸ ਤੋਂ ਪਹਿਲਾਂ ਮਾਨ ਨੇ ਸੰਗਰੂਰ ਜ਼ਿੰਮਨੀ ਚੋਣਾਂ ਦੌਰਾਨ ਰਾਹੁਲ ਗਾਂਧੀ ਦੇ ਹੱਕ ਵਿੱਚ ਵੀ ਬਿਆਨ ਦਿੱਤਾ ਸੀ ਜਿਸ ‘ਤੇ ਅਕਾਲੀ ਦਲ ਨੇ ਉਨ੍ਹਾਂ ਨੂੰ ਘੇਰਿਆ ਸੀ ।
ਮਾਨ ਵੱਲੋਂ ਰਾਹੁਲ ਗਾਂਧੀ ਦਾ ਬਚਾਅ
ਰਾਹੁਲ ਗਾਂਧੀ ਤੋਂ ਜਦੋਂ ਪਿਛਲੇ ਮਹੀਨੇ ED ਪੁੱਛ-ਗਿੱਛ ਕਰ ਰਹੀ ਸੀ ਤਾਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ ਮੋਦੀ ਸਰਕਾਰ ਬੇਵਜ੍ਹਾ ਰਾਹੁਲ ਗਾਂਧੀ ਨੂੰ ਪਰੇਸ਼ਾਨ ਕਰ ਰਹੀ ਹੈ, ਜਿਸ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਮਾਨ ਦਾ ਗਾਂਧੀ ਪਰਿਵਾਰ ਦੇ ਹਿਮਾਇਤ ਕਰਨ ‘ਤੇ ਵਿਰੋਧ ਕੀਤਾ ਸੀ ਜਿਸ ਦੇ ਜਵਾਬ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਨੇ ਸਿੱਖ ਪੰਥ ਦਾ ਨੁਕਸਾਨ ਕੀਤਾ ਸੀ ਇਸ ਵਿੱਚ ਰਾਹੁਲ ਗਾਂਧਾ ਦਾ ਕੋਈ ਲੈਣਾ ਦੇਣਾ ਨਹੀਂ ਹੈ ।