Punjab

ਬੈਂਸ ਭਰਾਵਾਂ ਦੀ ਸਿਆਸੀ ਪਾਲਾ ਬਦਲਣ ਦੀ ਤਿਆਰੀ ! ਅਗਲੇ ਹਫਤੇ ਇਸ ਪਾਰਟੀ ‘ਚ ਹੋ ਸਕਦੇ ਹਨ ਸ਼ਾਮਲ

ਬਿਊਰੋ ਰਿਪੋਰਟ : ਬੈਂਸ ਭਰਾ 15 ਸਾਲ ਵਿੱਚ ਪੰਜਵੀਂ ਪਾਰਟੀ ਦੇ ਜਰੀਏ ਨਵੀਂ ਸਿਆਸੀ ਇਨਿੰਗ ਖੇਡਣ ਦੀ ਤਿਆਰ ਕਰ ਰਹੇ ਹਨ। ਖਬਰਾਂ ਆ ਰਹੀਆਂ ਹਨ ਕਿ ਉਹ ਜਲਦ ਹੀ ਆਪਣੀ ਪਾਰਟੀ ਦਾ ਰਲੇਵਾ ਬੀਜੇਪੀ ਵਿੱਚ ਕਰਨ ਜਾ ਰਹੇ ਹਨ। ਉਨ੍ਹਾਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦੀ ਅਟਕਨਾ ਚੱਲ ਰਹੀਆਂ ਹਨ । ਵਿਧਾਨਸਭਾ ਚੋਣਾਂ ਤੋਂ ਪਹਿਲਾਂ ਵੀ ਅਜਿਹੀਆਂ ਖ਼ਬਰਾਂ ਆਈਆਂ ਸਨ। ਪਰ ਇਸ ਵਾਰ ਮੰਨਿਆ ਜਾ ਰਿਹਾ ਹੈ ਕਿ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਬੈਂਸ ਸਿੱਧਾ ਬੀਜੇਪੀ ਦੇ ਕੇਂਦਰੀ ਆਗੂਆਂ ਦੇ ਸੰਪਰਕ ਵਿੱਚ ਹਨ। ਆਉਣ ਵਾਲੀਆਂ ਨਿਗਮ ਚੋਣਾਂ ਤੋਂ ਪਹਿਲਾਂ ਉਹ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ । ਅਗਲੇ ਹਫਤੇ ਉਨ੍ਹਾਂ ਨੇ ਲੋਕ ਇਨਸਾਫ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਸੱਦੀ ਹੈ ।

ਸਿਮਰਜੀਤ ਸਿੰਘ ਬੈਂਸ ਨੇ ਇਸ਼ਾਰਾ ਕੀਤਾ ਹੈ ਕਿ ਉਹ ਲੋਕ ਇਨਸਾਫ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੀ ਐਲਾਨ ਕਰਨਗੇ । ਉਨ੍ਹਾਂ ਨੇ ਕਿਹਾ ਕਈ ਵੱਡੀਆਂ ਪਾਰਟੀਆਂ ਦੇ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ । 2 ਮਹੀਨੇ ਪਹਿਲਾਂ ਹੀ ਬੈਂਸ ਜਬਰ ਜਨਾਹ ਦੇ ਮਾਮਲੇ ਵਿੱਚ ਜ਼ਮਾਨਤ ‘ਤੇ ਬਾਹਰ ਆਏ ਹਨ । ਲੁਧਿਆਣਾ ਤੋਂ 2012 ਅਤੇ 2017 ਵਿੱਚ ਸਿਮਰਨਜੀਤ ਸਿੰਘ ਬੈਂਸ ਅਤੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਵਿਧਾਇਕ ਰਹਿ ਚੁੱਕੇ ਹਨ । 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਉਹ ਹਾਰ ਗਏ ਸਨ।

ਸਿਮਰਜੀਤ ਸਿੰਘ ਬੈਂਸ ਦਾ ਸਿਆਸੀ ਸਫਰ

ਸਿਮਰਜੀਤ ਸਿੰਘ ਬੈਂਸ ਨੇ ਆਪਣਾ ਸਿਆਸੀ ਸਫਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ, 2007 ਵਿੱਚ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ । ਇਸ ਦੌਰਾਨ ਇੱਕ ਕੌਂਸਲਰ ਨਾਲ ਕੁੱਟਮਾਰ ਦੇ ਸਿਲਸਿਲੇ ਵਿੱਚ ਉਨ੍ਹਾਂ ਨੂੰ ਜੇਲ੍ਹ ਰਹਿਣਾ ਪਿਆ ਸੀ। 2012 ਵਿੱਚ ਆਪਣੇ ਭਰਾ ਨੂੰ ਟਿਕਟ ਨਾ ਮਿਲਣ ‘ਤੇ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਅਤੇ ਦੋਵੇਂ ਭਰਾ ਸਿਮਰਜੀਤ ਸਿੰਘ ਅਤੇ ਬਲਵਿੰਦਰ ਬੈਂਸ ਆਜ਼ਾਦ ਚੋਣ ਲੜੇ । 2017 ਵਿੱਚ ਬੈਂਸ ਭਰਾਵਾਂ ਨੇ ਲੋਕ ਇਨਸਾਫ ਪਾਰਟੀ ਬਣਾਈ ਅਤੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਵਿਧਾਨਸਭਾ ਦੀ ਚੋਣ ਲੜੀ । ਦੋਵੇ ਭਰਾ ਤਾਂ ਜਿੱਤ ਗਏ ਬਾਕੀ ਕੋਈ ਹੋਰ ਉਮੀਦਵਾਰ ਨਹੀਂ ਜਿੱਤ ਸਕਿਆ । ਇਸ ਤੋਂ ਬਾਅਦ ਹੁਣ ਉਨ੍ਹਾਂ ਦੀ ਬੀਜੇਪੀ ਵਿੱਚ ਜਾਣ ਦੀਆਂ ਚਰਚਾਵਾ ਹਨ ।

2 ਮਾਮਲਿਆਂ ਵਿੱਚ ਜ਼ਮਾਨਤ ‘ਤੇ ਬਾਹਰ ਹਨ ਸਿਮਰਜੀਤ ਸਿੰਘ ਬੈਂਸ

ਸਿਮਰਜੀਤ ਸਿੰਘ ਬੈਂਸ ਫਿਲਹਾਲ 2 ਮਾਮਲਿਆਂ ਵਿੱਚ ਜ਼ਮਾਨਤ ‘ਤੇ ਬਾਹਰ ਹਨ। ਉਨ੍ਹਾਂ ‘ਤੇ ਇੱਕ ਮਾਮਲਾ ਕਤਲ ਦੀ ਕੋਸ਼ਿਸ਼ ਦਾ ਵੀ ਦਰਜ ਹੈ। ਚੋਣ ਦੌਰਾਨ ਬੈਂਸ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਦੀ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਦੇ ਹਿੰਸਾ ਹੋਈ ਸੀ। 10 ਜੁਲਾਈ 2021 ਵਿੱਚ ਥਾਣਾ ਡਿਵੀਜਨ ਨੰਬਰ 6 ਵਿੱਚ ਮਹਿਲਾ ਨੇ ਜਬਰ ਜਨਾਹ ਦਾ ਇਲਜ਼ਾਮ ਲਗਾ ਕੇ ਸਾਬਕਾ ਵਿਧਾਇਕ ਬੈਂਸ ਅਤੇ ਉਸ ਦੇ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ ।ਜਿਸ ਦੇ ਬਾਅਦ ਬੈਂਸ ‘ਤੇ ਧਾਰ 376, 354, 354-A, 506 ਅਤੇ 120/B ਦੇ ਤਹਿਤ ਮਾਮਲਾ ਦਰਜ ਹੋਇਆ ਸੀ।